ਲੁਧਿਆਣਾ: ਨਸ਼ੇ ਦੇ ਸਮੱਗਲਰਾਂ ਖਿਲਾਫ ਪੰਜਾਬ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਜੋਨ-4 ਅਤੇ ਜਸਬਿੰਦਰ ਸਿੰਘ ਪੀ.ਪੀ.ਐੱਸ ਏ.ਸੀ.ਪੀ ਹੇਠ ਥਾਣਾ ਜਮਾਲਪੁਰ ਏਰੀਏ ਵਿੱਚ ਰਹਿਣ ਵਾਲੇ ਡਰੱਗ ਸਮੱਗਲਰ ਸੁਖਵੀਰ ਸਿੰਘ ਉਰਫ ਗੋਲਡੀ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਜੰਡਿਆਲੀ ਕੋਲੋਂ 530 ਗ੍ਰਾਮ ਹੈਰੋਇਨ ਅਤੇ ਇੱਕ ਇਨੋਵਾ ਗੱਡੀ ਨੰਬਰ ਪੀ.ਬੀ-11-ਬੀ.ਐਫ-4877 ਅਤੇ 24 ਹਜ਼ਾਰ 700 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਸੀ।ਜਿਸ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਕੀਤੀ।
ਪ੍ਰਾਪਟੀ ਅਟੈਚ: ਨਸ਼ਾ ਤਸਕਰ ਵੱਲੋਂ ਬਣਾਈ ਗਈ ਜਾਇਦਾਦ ਨੂੰ ਪੁਲਿਸ ਨੇ ਫਰੀਜ ਕਰ ਦਿੱਤਾ।ਇਸ ਤੋਂ ਇਲਾਵਾ ਹੋਰ ਡਰੱਗ ਸਮੱਗਲਰਾਂ ਵੱਲੋਂ ਵੀ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਫਰੀਜ ਕਰਾਉਣ ਸਬੰਧੀ ਹੋਰ ਵੀ ਕੇਸ ਤਿਆਰ ਕਰਕੇ ਅਥਾਰਟੀ ਕੋਲ ਦਿੱਲੀ ਭੇਜੇ ਗਏ ਹਨ। ਜਿਹਨਾਂ ਦੀ ਮਨਜੂਰੀ ਹੋਣ ਉਪਰੰਤ ਹੋਰ ਡਰੱਗ ਸਮੱਗਲਰਾਂ ਦੀ ਵੀ ਜਾਇਦਾਦ ਫਰੀਜ ਕਰਵਾਈ ਜਾਵੇਗੀ।
ਕਿੰਨੀ ਜਾਇਦਾਦ ਕੀਤੀ ਅਟੈਚ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਮੁਲਜ਼ਮ ਤੋਂ ਇੱਕ ਰਿਹਾਇਸ਼ੀ ਮਕਾਨ (100 ਵਰਗ ਗਜ) ਵਾਕਿਆ ਪਿੰਡ ਜੰਡਿਆਲੀ ਲੁਧਿ: ਕੁੱਲ ਕੀਮਤ- 23 ਲੱਖ 50 ਹਜ਼ਾਰ ਰੁਪਏ ਬਣਦੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਰਤ ਦੇ ਵਿੱਚ ਨਾ ਤਾਂ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਜਾਵੇਗਾ ਅਤੇ ਨਾ ਹੀ ਨਸ਼ੇ ਦੀ ਗੋਰਖ ਧੰਦੇ ਦੇ ਨਾਲ ਬਣਾਈ ਗਈ ਜਾਇਦਾਦ ਨੂੰ ਛੱਡਿਆ ਜਾਵੇਗਾ। ਉਹਨਾਂ ਕਿਹਾ ਕਿ ਨਸ਼ੇ ਨੂੰ ਲੈ ਕੇ ਪੁਲਿਸ ਸਖਤ ਹੈ। ਲਗਾਤਾਰ ਪੁਲਿਸ ਵੱਲੋਂ ਅਜਿਹੀਆਂ ਜਾਈਦਾਦਾਂ 'ਤੇ ਨਜ਼ਰ ਬਣਾਈ ਹੋਈ ਹੈ ਜੋ ਕਿ ਬੇਨਿਯਮੀਆਂ ਦੇ ਨਾਲ ਨਸ਼ਾ ਵੇਚ ਕੇ ਬਣਾਈਆਂ ਗਈਆਂ ਹੋਣ।
- ਸਾਬਕਾ ਅਕਾਲੀ ਵਿਧਾਇਕ ਦਾ 'ਤਮਾਂਚੇ ਪੇ ਡਾਂਸ': ਬਾਜ਼ਾਰ 'ਚ ਲਹਿਰਾਅ ਰਿਹਾ ਸੀ ਪਿਸਤੌਲ, ਪੁਲਿਸ ਨੇ ਕੀਤਾ ਗ੍ਰਿਫਤਾਰ - Former MLA Jasjit Banni arrested
- ਸਾਬਕਾ ਮੰਤਰੀ ਆਸ਼ੂ ਅੱਜ ਅਦਾਲਤ 'ਚ ਪੇਸ਼, ਵਿਦੇਸ਼ੀ ਲੈਣ-ਦੇਣ ਦਾ ਮਾਮਲਾ ਆਇਆ ਸਾਹਮਣੇ, 5 ਦਿਨ ਦਾ ਰਿਮਾਂਡ - Bharat Bhushan appeared in court
- ਜੰਡਿਆਲਾ ਗੁਰੂ ਸ਼ਹਿਰ ਵਿੱਚ ਨਹੀਂ ਰੁਕ ਰਹੀਆਂ ਚੋਰੀਆਂ, ਦੇਰ ਰਾਤ ਦੁਕਾਨਾਂ ਦੇ ਤੋੜੇ ਸ਼ਟਰ - Jandiala Guru