ਲੁਧਿਆਣਾ : ਪੰਜਾਬ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦਾ ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮਾਂ ਦੇ ਵਿੱਚ ਘਿਰੇ ਮੁਲਜ਼ਮ ਮੁਕਲ ਮਿਸ਼ਰਾ ਨੂੰ ਲੁਧਿਆਣਾ ਦੀ ਕਾਊਂਟਰ ਇੰਟੈਲੀਜਂਸ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ। ਟੀਮ ਨੇ ਮੁਕਲ ਨੂੰ ਟਰਾਂਸਪੋਟ ਨਗਰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਇਸ ਮਾਮਲੇ ਦੇ ਵਿੱਚ ਬਾਕੀ ਮੁਲਜ਼ਮਾਂ ਦੀ ਵੀ ਭਾਲ ਦੇ ਵਿੱਚ ਜੁਟੀ ਹੋਈ ਹੈ।
ਕਦੋਂ ਕੀਤਾ ਸੀ ਕਤਲ: ਪੰਜਾਬ ਅਤੇ ਜੰਮੂ ਕਸ਼ਮੀਰ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਸਾਂਝਾ ਆਪਰੇਸ਼ਨ ਚਲਾ ਰਹੀ ਹੈ। 13 ਅਪ੍ਰੈਲ ਨੂੰ ਵਿਕਾਸ ਬੱਗਾ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਵਿਕਾਸ ਬੱਗਾ ਵਿਸ਼ਵ ਹਿੰਦੂ ਪਰਿਸ਼ਦ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਨ। ਉਹਨਾਂ ਦੇ ਕਤਲ ਤੋਂ ਬਾਅਦ ਹਿੰਦੂ ਲੀਡਰਾਂ ਅਤੇ ਜਥੇਬੰਦੀਆਂ ਦੇ ਵਿੱਚ ਨਾਮੋਸ਼ੀ ਸੀ ਅਤੇ ਲਗਾਤਾਰ ਉਹ ਪੁਲਿਸ 'ਤੇ ਕਾਰਵਾਈ ਨੂੰ ਲੈ ਕੇ ਵਿਰੋਧ ਜਤਾ ਰਹੇ ਸਨ। ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਇਸ ਸਬੰਧੀ ਜਦੋਂ ਸਾਡੀ ਟੀਮ ਵੱਲੋਂ ਲੁਧਿਆਣਾ ਦੇ ਏਡੀਸੀਪੀ ਕਰਾਈਮ ਬਰਾਂਚ ਅਮਨ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਸਾਡੇ ਕੋਲ ਇਸ ਦੀ ਡਿਟੇਲ ਆ ਰਹੀ ਹੈ ਕੁਝ ਦੇਰ ਬਾਅਦ ਹੀ ਉਹ ਮੀਡੀਆ ਅੱਗੇ ਬਿਆਨ ਜਾਰੀ ਕਰਨਗੇ ਜਦੋਂ ਕਿ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਡਿਪਟੀ ਕਮਿਸ਼ਨਰ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੂੰ ਵੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਹੇਠ ਹਲੇ ਹੁਣੇ ਹੀ ਆਇਆ ਹੈ ਇਸ ਦੀ ਡਿਟੇਲ ਅਸੀਂ ਲੈ ਰਹੇ ਹਨ।
- ਬਠਿੰਡਾ ਪੁਲਿਸ ਨੇ ਦੇਰ ਰਾਤ ਕੀਤੀ ਹੋਟਲਾਂ ਅਤੇ ਢਾਬਿਆਂ ਦੀ ਚੈਕਿੰਗ, ਦਿੱਤੀ ਸਖ਼ਤ ਚਿਤਾਵਨੀ - Bathinda Police
- ਅੱਜ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ; ਕਈ ਕਰੀਬੀਆਂ ਨੂੰ ਵੀ ਸੰਮਨ ਜਾਰੀ, ਇੱਕ ਹੋਰ ਮਾਮਲੇ 'ਚ ਫਸ ਸਕਦੇ ਨੇ ਆਸ਼ੂ ! - Bharat Bhushan Ashu Update
- "ਸੌੜੀ ਸਿਆਸਤ ਛੱਡਣ ਮੁੱਖ ਮੰਤਰੀ ..." ਕਿਸ ਚਿੱਠੀ ਵੱਲ ਇਸ਼ਾਰਾ ਕਰਦਿਆ ਭਾਜਪਾ ਆਗੂ ਨੇ ਘੇਰੇ ਸੀਐਮ ਮਾਨ ? - Punjab Highway Projects