ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਚੌਥੀ ਬਰਸੀ ਮੌਕੇ ਉਹਨਾਂ ਦੇ ਅੰਤਿਮ ਸਸਕਾਰ ਵਾਲੀ ਜਗ੍ਹਾ 'ਤੇ ਹੋਣ ਜਾ ਰਹੀ ਹੈ, ਪਰ ਇਸ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਾਰੀਆਂ ਅੜਚਨਾਂ ਆ ਰਹੀਆਂ ਹਨ ਅਤੇ ਹੁਣ ਇਸ ਮਾਮਲੇ ਨੂੰ ਲੈ ਕੇ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਅਮਤੇਸ਼ਵਰ ਸਿੰਘ ਸਾਹਮਣੇ ਆਏ ਅਤੇ ਉਹਨਾਂ ਨੇ ਇਸ ਸਬੰਧੀ ਗੱਲ ਬਾਤ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡੇ ਇਲਜ਼ਾਮ ਵੀ ਲਾਏ ਹਨ। ਉਹਨਾਂ ਕਿਹਾ ਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਜਦੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਉਹਨਾਂ ਦੇ ਘਰ ਆਏ ਸਨ ਤਾਂ ਉਹਨਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਸਨ। ਇਥੋਂ ਤੱਕ ਕੀ ਉਹਨਾਂ ਦੇ ਹਲਕੇ ਤੋਂ ਐਮਐਲਏ ਦੀ ਟਿਕਟ ਦੇਣ ਲਈ ਵੀ ਆਫ਼ਰ ਦਿੱਤੀ ਜਾ ਰਹੀ ਸੀ, ਪਰ ਉਹਨਾਂ ਵੱਲੋਂ ਜਦੋਂ ਸ਼ਰਤਾਂ ਰੱਖੀਆਂ ਗਈਆਂ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ।
ਪੰਜਾਬ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ : ਜ਼ਿਕਰਯੋਗ ਹੈ ਕਿ ਪ੍ਰਸਿੱਧ ਹਜੂਰੀ ਰਾਗੀ ਅਤੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਕਰੋਨਾ ਕਾਲ ਦੇ ਦੌਰਾਨ ਹੋਏ ਸੀ ਅਤੇ ਉਸ ਵੇਲੇ ਵੀ ਵੇਰਕਾ ਦੇ ਵਿੱਚ ਮੌਜੂਦ ਲੋਕਾਂ ਵੱਲੋਂ ਸ਼ਮਸ਼ਾਨ ਘਾਟ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸਕਾਰ ਵੇਰਕੇ ਦੇ ਬਾਈਪਾਸ ਉੱਪਰ ਕੀਤਾ ਗਿਆ। ਜਿਸ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਕਿੰਤੂ ਪਰੰਤੂ ਕੀਤੀ ਗਈ ਸੀ ਅਤੇ ਸਮੂਹ ਰਾਗੀਆਂ ਵੱਲੋਂ ਵੇਰਕੇ ਵਿੱਚ ਕਿਸੇ ਵੀ ਤਰਹਾਂ ਦੇ ਕੀਰਤਨ ਕਰਨ ਤੋਂ ਮਨਾਹੀ ਕਰ ਦਿੱਤੀ ਗਈ ਸੀ। ਹੁਣ ਇੱਕ ਵਾਰ ਫਿਰ ਤੋਂ ਹੁਣ ਵਿਵਾਦ ਸ਼ਿੜਦਾ ਹੋਇਆ ਨਜ਼ਰ ਆ ਰਿਹਾ ਹੈ, ਅਮਤੇਸ਼ਵਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਵਿੱਚ ਕਾਫੀ ਖੋਟ ਨਜ਼ਰ ਆ ਰਹੀ ਹੈ ਕਿਉਂਕਿ ਜੋ ਜਗ੍ਹਾ ਉਹਨਾਂ ਦੇ ਪਿਤਾ ਦੇ ਨਾਮ 'ਤੇ ਕਰ ਦਿੱਤੀ ਸੀ ਉਹ ਹੁਣ ਸਰਕਾਰ ਟੁਰਿਜ਼ਮ ਵਿਭਾਗ ਨੂੰ ਦੇ ਕੇ ਸਾਡੇ ਹੱਥੋਂ ਵੀ ਖੋਹਣਾ ਚਾਹੁੰਦੀ ਹੈ।
- ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਇੰਡੀਆ ਗਠਜੋੜ ਦਾ ਭਾਜਪਾ ਵਿਰੁੱਧ ਹੱਲਾ ਬੋਲ ਅੱਜ, CM ਮਾਨ ਨੇ ਆਖੀ ਇਹ ਗੱਲ - India alliance Protest
- ਅੰਬਾਲਾ 'ਚ ਸ਼ੁੱਭਕਰਨ ਦਾ ਸ਼ਰਧਾਂਜਲੀ ਸਮਾਗਮ ਅੱਜ, ਲੱਖਾਂ ਦੀ ਗਿਣਤੀ 'ਚ ਪੁੱਜਣਗੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਅਲਰਟ - Martyr Shubhkaran Tribute Ceremony
- ਚੰਡੀਗੜ੍ਹ ਊਨਾ ਹਾਈਵੇ 'ਤੇ ਤੂਫ਼ਾਨ ਦਾ ਕਹਿਰ, ਸਾਈਨਬੋਰਡ ਡਿਗਣ ਨਾਲ ਲੰਮੇ ਜਾਮ 'ਚ ਘੰਟਿਆਂ ਤੱਕ ਫਸੇ ਰਹੇ ਲੋਕ - heavy rain in punjab himachal
ਉਹਨਾਂ ਨੇ ਕਿਹਾ ਕਿ ਅਸੀਂ ਇਹ ਬਿਲਕੁੱਲ ਵੀ ਬਰਦਾਸ਼ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਤੋਂ ਸਿਹਤ ਲੈਣੀ ਚਾਹੀਦੀ ਹੈ ਕਿ ਜੇਕਰ ਵੇਰਕੇ ਦੇ ਲੋਕਾਂ ਦਾ ਸਾਰੇ ਲੋਕ ਵਿਰੋਧ ਕਰ ਸਕਦੇ ਹਨ ਤਾਂ ਇਹਨਾਂ ਦਾ ਕਿਉਂ ਨਹੀਂ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸੇ ਨਹੀਂ ਸਨ ਤਾਂ ਉਹ ਸਾਨੂੰ ਪਹਿਲਾਂ ਹੀ ਦੱਸ ਦਿੰਦੇ,ਅਸੀਂ ਉਹਨਾਂ ਦਾਨੀ ਸਜਨਾਂ ਦੀ ਮਦਦ ਲੈ ਲੈਂਦੇ ਜੋ ਵਿਦੇਸ਼ਾਂ ਵਿੱਚ ਬੈਠ ਕੇ ਸਾਡੀ ਮਦਦ ਕਰਨ ਲਈ ਤਿਆਰ ਸਨ। ਉਹਨਾਂ ਦੇ ਸਹਿਯੋਗ ਨਾਲ ਵੱਡੀ ਅਕੈਡਮੀ ਵੀ ਖੋਲ ਸਕਦੇ ਸਨ। ਉਹਨਾਂ ਨੇ ਕਿਹਾ ਕਿ ਜੇਕਰ ਨਹੀਂ ਹੋਇਆ ਤਾਂ ਸਾਨੂੰ ਵੱਡਾ ਐਜੀਟੇਸ਼ਨ ਛੇੜਨਾ ਪਵੇਗਾ।
ਸਰਕਾਰ ਨੂੰ ਭੁਗਤਨਾ ਪਵੇਗਾ ਨਤੀਜਾ: ਉੱਥੇ ਹੀ ਦੂਸਰੇ ਪਾਸੇ ਅਮਤੇਸ਼ਵਰ ਸਿੰਘ ਦੇ ਨਾਲ ਸਿੱਖ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਚਾਰ ਸਾਲ ਤੋਂ ਅਸੀਂ ਇਸ ਜਗ੍ਹਾ ਨੂੰ ਲੈ ਕੇ ਕਾਫੀ ਜੱਦੋਂ ਜਹਿਦ ਕਰ ਰਹੇਂ ਹਾਂ ਲੇਕਿਨ ਸਰਕਾਰ ਉੱਤੇ ਜੂੰ ਤੱਕ ਨਹੀਂ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਅਤੇ ਉਹਨਾਂ ਨੇ ਕਿਹਾ ਕਿ ਵੇਰਕੇ ਦੀ ਸੰਗਤ ਵੱਲੋਂ ਜੋ ਹਾਲਾਤ ਭਾਈ ਨਿਰਮਲ ਸਿੰਘ ਖਾਲਸਾ ਦੇ ਮ੍ਰਿਤਕ ਦੇਹ ਨਾਲ ਕੀਤੇ ਗਏ ਸਨ। ਉਹੀ ਹਾਲਾਤ ਹੁਣ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸਦਾ ਖਮਿਆਜਾ ਸਰਕਾਰ ਨੂੰ ਜਰੂਰ ਭੁਗਤਣਾ ਪੈ ਸਕਦਾ ਹੈ।