ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਗੁਰਮਤ ਚੇਤਨਾ ਮਾਰਚ, 8 ਮਾਰਚ ਤੋਂ ਦਮਦਮਾ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਆਗਵਾਹੀ ਵਿੱਚ ਕੱਢਿਆ ਜਾ ਰਿਹਾ ਸੀ। ਉਸ ਦੇ ਚਲਦੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਉਸ ਦੇ ਚਾਚਾ ਜੀ ਤੇ ਹੋਰ ਕੁੱਝ ਲੋਕਾਂ ਨੂੰ ਵੀ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਫ਼ਿਤਾਰ ਕੀਤਾ ਹੈ। ਉਨ੍ਹਾਂ ਕਿਹਾ ਮਾਰਚ ਲੋਕਾਂ ਨੂੰ ਅੰਮ੍ਰਿਤ ਸੰਚਾਰ ਕਰਵਉਣ ਲਈ ਤੇ ਨਸ਼ਾ ਛੁਡਾਉਣ ਦੇ ਲਈ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਾਜੇ ਸਿੰਘ ਦੇ ਘਰ ਪੱਪਲ ਪ੍ਰੀਤ ਸਿੰਘ ਦੇ ਘਰ ਵੀ ਪੁਲਿਸ ਪੁੱਜੀ ਹੈ। ਕੱਲ ਮਾਰਚ ਪੂਰੀ ਤਰਾਂ ਕੱਢਿਆ ਜਾਵੇਂਗਾ।
ਸਰਕਾਰ ਨੂੰ ਲਿਆਉਣ ਦੇ ਲਈ ਅਸੀਂ ਦਿਨ ਰਾਤ ਇੱਕ ਕਰ ਦਿੱਤੀ : ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਵਿੱਚੋਂ ਛੁਡਾਉਣ ਦੇ ਲਈ ਭਗਵੰਤ ਮਾਨ ਸਰਕਾਰ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਜਿਹੜੇ ਨਸ਼ਾ ਵੇਚਦੇ ਹਨ ਉਨ੍ਹਾਂ ਨੂੰ ਫੜਿਆ ਨਹੀਂ ਜਾ ਰਿਹਾ ਤੇ ਜਿਹੜੇ ਲੋਕ ਅੰਮ੍ਰਿਤ ਸੰਚਾਰ ਕਰਵਾ ਰਹੇ ਹਨ ਨਸ਼ਾ ਛੁਡਾ ਰਹੇ ਹਨ ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਸ ਸਰਕਾਰ ਨੂੰ ਲਿਆਉਣ ਦੇ ਲਈ ਅਸੀਂ ਦਿਨ ਰਾਤ ਇੱਕ ਕਰ ਦਿੱਤੀ ਹੈ। ਇਸ ਨੂੰ ਵੋਟਾਂ ਪਾਈਆਂ ਪਰ ਇਹ ਸਰਕਾਰ ਸਾਡੇ ਹੀ ਖਿਲਾਫ਼ ਹੋ ਗਈ ਹੈ। ਸਾਡੇ ਬੱਚਿਆਂ ਨੂੰ ਡਿਬਲੂਗੜ ਜੇਲ੍ਹ ’ਚ ਜਾ ਕੇ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਲ ਅਸੀਂ ਪੂਰੇ ਤਰੀਕੇ ਦੇ ਨਾਲ ਮਾਰਚ ਕੱਢਾਂਗੇ ਜੇਕਰ ਸਰਕਾਰ ਨੇ ਸਾਨੂੰ ਮਾਰਚ ਕੱਢਣ ਦਿੱਤਾ।
ਭਗਵੰਤ ਮਾਨ ਦੀ ਸਭ ਤੋਂ ਨਿਕੰਮੀ ਸਰਕਾਰ : ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਸਾਡੀ ਕੋਈ ਗੱਲ ਨਹੀਂ ਹੋਈ, ਪਿਛਲੇ 22 ਫਰਵਰੀ ਤੋਂ ਅਸੀਂ ਇੱਥੇ ਪੱਕੇ ਡੇਰੇ ਲਗਾ ਕੇ ਬੈਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਇੰਨਾ ਜਰੂਰ ਥੋੜੇ-ਥੋੜੇ ਬੰਦੇ ਕਰਕੇ ਇਸ ਮਾਰਚ ਵਿੱਚ ਸ਼ਾਮਿਲ ਹੋ ਜਾਓ, ਪਰ ਸਾਡੇ ਤੋਂ ਪਹਿਲਾ ਹੀ ਬੰਦਿਆਂ ਨੂੰ ਇੱਥੋਂ ਅੰਮ੍ਰਿਤਸਰ ਤੋਂ ਚੁੱਕ ਲਿਆ ਗਿਆ। ਸਾਨੂੰ ਇਹ ਨਹੀਂ ਪਤਾ ਕਿ ਕਿਹੜੀ ਜੇਲ੍ਹ ਵਿੱਚ ਲੈ ਕੇ ਗਏ ਹਨ ਤੇ ਕਿੱਥੇ ਰੱਖਿਆ ਜਾ ਰਿਹਾ ਹੈ। ਭਗਵੰਤ ਮਾਨ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ।
- ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾਂ ਵਿਖੇ ਸਿਆਸੀ ਨਾਟਕ ਕਰਨ ਲਈ ਸੁਨੀਲ ਜਾਖੜ ਵੱਲੋਂ ਭਗਵੰਤ ਮਾਨ 'ਤੇ ਤਿੱਖਾ ਹਮਲਾ - Jakhar targeted Bhagwant Mann
- ਕਿਸਾਨ ਸੰਘਰਸ਼ ਕਮੇਟੀ ਵੱਲੋਂ ਗੋਲਡਨ ਗੇਟ 'ਤੇ ਕਿਸਾਨਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ - Farmers protest against PM Modi
- ਗੜ੍ਹਸ਼ੰਕਰ ਦੇ ਨੌਜਵਾਨ ਦੀ ਨਿਊਜੀਲੈਂਡ ਵਿੱਚ ਹੋਈ ਮੌਤ, ਪਿੰਡ 'ਚ ਪਸਰਿਆ ਸੋਗ - Punjabi youth died in New Zealand