ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਤੇ ਉਨ੍ਹਾਂ ਦੇ ਡਰਾਪ ਆਊਟ ਨੂੰ ਘਟਾਉਣ ਦੇ ਮਕਸਦ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀ ਗਈ ਬੱਸ ਸਰਵਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਆਈ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਕੀਤਾ ਗਿਆ।
ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਤਕਰੀਬਨ 200 ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਹਨਾਂ ਵਿੱਚੋਂ 118 ਸਕੂਲ ਆਫ਼ ਐਮੀਨੈਂਸ ਹਨ। ਇਨ੍ਹਾਂ ਸਕੂਲਾਂ ਦੇ 10448 ਵਿਦਿਆਰਥੀ ਜਿਹਨਾਂ ਵਿੱਚੋਂ 7698 ਲੜਕੀਆਂ ਅਤੇ 2740 ਲੜਕਿਆਂ ਨੂੰ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
Can you imagine!!! -
— AAP Punjab (@AAPPunjab) September 26, 2024
Free Bus service in Govt. schools? 🚌
Under the leadership of CM @BhagwantMann, Free bus service in Punjab govt. schools is benefitting 10,448 students including 7,698 girls & 2,740 boys. These buses reach 200 schools! Including 118 Schools of Eminence.… pic.twitter.com/NhJ2XPCsr9
ਦੂਰੀ ਤੋਂ ਆਉਣ ਵਾਲੇ ਬੱਚਿਆਂ ਲਈ ਸਹੂਲਤ
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦੀ ਸਫਰ ਸਹੂਲਤ ਦਾ ਲਾਭ ਲੈ ਰਹੀਆਂ ਹਨ ਜਦਕਿ 1002 ਵਿਦਿਆਰਥਣਾਂ 20 ਕਿਲੋਮੀਟਰ ਤੋਂ ਵੱਧ ਦਾ ਸਫਰ ਸਹੂਲਤ ਦਾ ਲਾਭ ਲੈ ਰਹੀਆਂ ਹਨ।
ਸਹੂਲਤ ਵਿਦਿਆਰਥਣਾਂ ਲਈ ਲਾਹੇਬੰਦ
ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਸਥਿਤ ਐਸ.ਜੀ.ਆਰ.ਐਮ ਗਰਲਜ਼ ਸਕੂਲ ਦੀਆਂ 712 ਵਿਦਿਆਰਥਣਾਂ ਬੱਸ ਸਹੂਲਤ ਲਾਭ ਲੈ ਰਹੀਆਂ ਹਨ ਜਦਕਿ ਇਹਨਾਂ ਤੋਂ ਬਾਅਦ ਦੂਸਰੇ ਨੰਬਰ ‘ਤੇ ਬਠਿੰਡਾ ਦੇ ਮਾਲ ਰੋਡ ‘ਤੇ ਸਥਿਤ ਸਰਕਾਰੀ ਸਕੂਲ ਦੀਆਂ 645 ਲੜਕੀਆਂ, ਗਰਲਜ਼ ਸਕੂਲ, ਨਹਿਰੂ ਗਾਰਡਨ ਗਰਲਜ਼ ਸਕੂਲ, ਜਲੰਧਰ ਦੀਆਂ 466, ਕੋਟਕਪੂਰਾ 399, ਸਰਕਾਰੀ ਕੰਨਿਆ ਸਕੂਲ, ਅਨੰਦਪੁਰ ਸਾਹਿਬ ਦੀਆਂ 300 ਵਿਦਿਆਰਥਣਾਂ ਅਤੇ ਫਤਹਿਗੜ੍ਹ ਸਾਹਿਬ ਦੇ ਕੰਨਿਆ ਸਕੂਲ, ਗੋਬਿੰਦਗੜ੍ਹ ਦੀਆਂ 200 ਵਿਦਿਆਰਥਣਾਂ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ।
ਵਿਦਿਆਰਥਣਾਂ ਦੇ ਸਕੂਲ ਛੱਡਣ ਦੇ ਰੁਝਾਨ ਹੋਏ ਘੱਟ
ਉਨ੍ਹਾਂ ਕਿਹਾ ਕਿ ਇਸ ਸਹੂਲਤ ਸਦਕਾ ਵਿਦਿਆਰਥਣਾਂ ਦੇ ਸਕੂਲ ਸਿੱਖਿਆ ਅੱਧ ਵਿਚਕਾਰ ਛੱਡਣ ਦੇ ਰੁਝਾਨ ਨੂੰ ਵੀ ਠੱਲ ਪਈ ਹੈ ਅਤੇ ਪੰਜਾਬ ਸਰਕਾਰ ਇਸ ਸਹੂਲਤ ਦਾ ਦਾਇਰਾ ਹੌਲੀ-ਹੌਲੀ ਵਧਾ ਰਹੀ ਹੈ।
- ਟੀਟੂ ਬਾਣੀਆ ਭਾਜਪਾ 'ਚ ਹੋਇਆ ਸ਼ਾਮਲ, ਕਿਹਾ- ਅਕਾਲੀ ਦਲ ਸਿਰਫ ਆਪਸੀ ਕਲੇਸ਼ 'ਚ ਉਲਝਿਆ, ਖੇਤੀ ਕਾਨੂੰਨਾਂ 'ਤੇ ਵੀ ਬੋਲੇ - Titu Bania joined BJP
- ਬੱਚਿਆਂ ਦੀ ਲੜਾਈ ਪਿੱਛੇ ਵਹਿ ਗਿਆ ਖ਼ੂਨ, ਪਿੰਡ ਦੇ ਮੌਜੂਦਾ ਨੰਬਰਦਾਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ - Amritsar Nambardar Murdered
- ਵਾਤਾਵਰਣ ਪ੍ਰੇਮੀਆਂ ਵੱਲੋਂ ਬੁੱਢੇ ਨਾਲੇ 'ਤੇ ਬੰਨ੍ਹ ਲਾਉਣ ਦੇ ਐਲਾਨ ਤੋਂ ਬਾਅਦ ਚਿੰਤਾ 'ਚ ਕਾਰੋਬਾਰੀ, ਕਿਹਾ ਗੈਰ-ਕਾਨੂੰਨੀ ਫੈਕਟਰੀਆਂ 'ਤੇ ਲੱਗੇ ਲਗਾਮ - Budha Nala problem