ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਤਿੰਨ ਰੋਜ਼ਾ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਈ ਗਈ, ਜਿਸ ਵਿੱਚ 16 ਕ੍ਰਿਕਟ ਪੇਂਡੂ ਟੀਮਾਂ ਨੇ ਹਿੱਸਾ ਲਿਆ। 21 ਜੂਨ ਤੋਂ 23 ਜੂਨ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਜਿੱਥੇ ਖਿਡਾਰੀਆਂ ਵੱਲੋਂ ਕ੍ਰਿਕਟ ਖੇਡੀ ਗਈ, ਉੱਥੇ ਹੀ ਵੱਖ-ਵੱਖ ਨਸ਼ਾ ਛੱਡ ਚੁੱਕੇ ਨੌਜਵਾਨਾਂ ਵੱਲੋਂ ਸਟੇਜ ਰਾਹੀਂ ਅਪੀਲ ਵੀ ਕੀਤੀ ਗਈ ਕਿ ਸਾਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਤਾਂ ਹੀ ਹੋਵੇਗਾ ਜਦ ਅਸੀਂ ਸਾਰੇ ਮਿਲ ਜੁਲ ਕੇ ਇਸ ਭੈੜੀ ਲਾਹਨਤ ਨੂੰ ਦੂਰ ਕਰਨ ਲਈ ਇਕੱਠੇ ਹੋਵਾਂਗੇ। ਸਾਨੂੰ ਨਸ਼ੇ ਛੱਡ ਕੇ ਗਰਾਉਂਡਾਂ ਵੱਲ ਆਉਣਾ ਚਾਹੀਦਾ ਹੈ।
ਜੇਤੂ ਟੀਮਾਂ ਨੁੰ ਦਿੱਤਾ ਬਣਦਾ ਸਨਮਾਣ: ਐੱਸ. ਐੱਸ. ਪੀ. ਦੀਪਕ ਪਾਰੀਕ ਬਠਿੰਡਾ ਨੇ ਦੱਸਿਆ ਕਿ ਤਿੰਨ ਦਿਨਾਂ 'ਐਂਟੀ ਡਰੱਗ ਕ੍ਰਿਕਟ ਲੀਗ' ਦੇ ਪਹਿਲੇ ਦਿਨ ਕੁੱਲ 8 ਮੈਚ ਕਰਵਾਏ ਗਏ। ਇਨ੍ਹਾਂ ਵਿੱਚੋਂ 4 ਟੀਮਾਂ ਨੇ ਅੱਗੇ ਸੈਮੀਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਬਣਾਈ। ਦੂਜੇ ਦਿਨ ਸੈਮੀਨਲ ਫਾਈਨਲ ਵਿੱਚ 2 ਮੈਚ ਕਰਵਾਏ ਗਏ, ਜਿਨ੍ਹਾਂ ਵਿੱਚੋਂ 2 ਟੀਮਾਂ ਨੇ ਅੱਗੇ ਫਾਈਨਲ ਲਈ ਆਪਣੀ ਜਗ੍ਹਾ ਬਣਾਈ। ਫਾਈਨਲ ਮੈਚ ਮਨੋਜ ਗਿਰੀ ਅਤੇ ਕਰਮਗੜ੍ਹ ਛੱਤਰਾਂ ਦੀ ਟੀਮ ਵਿਚਕਾਰ ਖੇਡਿਆ ਗਿਆ। ਜਿਨ੍ਹਾਂ ਵਿੱਚੋਂ ਮਨੋਜ ਗਿਰੀ ਟੀਮ ਜੇਤੂ ਰਹੀ ਅਤੇ ਕਰਮਗੜ੍ਹ ਛੱਤਰਾਂ ਟੀਮ ਦੂਜੇ ਨੰਬਰ 'ਤੇ ਰਹੀ। ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 11000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ।
ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਗਿਆ: ਦਸਣਯੋਗ ਹੈ ਕਿ ਇਸ ਲੀਗ ਵਿੱਚ ਜਿਮਨਾਸਟਿਕ, ਭੰਗੜਾ, ਗਾਇਕੀ ਅਤੇ ਕੋਰਿਓਗ੍ਰਾਫੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਗਿਆ। ਜੇਤੂ ਟੀਮਾਂ ਨੂੰ ਨਗਦੀ ਇਨਾਮਾਂ ਨਾਲ ਸਨਮਾਨਿਆ ਗਿਆ ਏਡੀਜੀਪੀ ਸੁਰਿੰਦਰ ਸਿੰਘ ਪਰਮਾਰ ਅਤੇ ਐਸਐਸਪੀ ਦੀਪਕ ਪਾਰੀਕ ਨੇ ਸਮਾਪਤੀ ਮੌਕੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ। ਉੱਥੇ ਹੀ ਅਪੀਲ ਕੀਤੀ ਕਿ ਆਓ ਸਾਰੇ ਰਲ ਮਿਲ ਕੇ ਇਸ ਨਸ਼ੇ ਦੀ ਲਾਹਨਤ ਨੂੰ ਪੰਜਾਬ ਵਿੱਚੋਂ ਦੂਰ ਕਰ ਸਕੀਏ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਗਰਾਊਂਡਾਂ ਵਿੱਚ ਖੇਡਣ ਲਈ ਆਉਣਾ ਚਾਹੀਦਾ ਹੈ ਤਾਂ ਜੋ ਸਿਹਤ ਦਾ ਖਿਆਲ ਰੱਖਿਆ ਜਾ ਸਕੇ।
- ਦਿੜ੍ਹਬਾ 'ਚ ਇੱਕ ਮਹੀਨੇ ਅੰਦਰ ਪੰਜਵੀਂ ਚੋਰੀ; ਪੁਲਿਸ ਦੇ ਹੱਥ ਅਜ਼ੇ ਵੀ ਖਾਲੀ, ਲੋਕਾਂ 'ਚ ਪ੍ਰਸ਼ਾਸਨ ਖਿਲਾਫ ਰੋਸ - Fifth theft within a month in Dirba
- ਤੇਜ਼ ਰਫ਼ਤਾਰ ਬੱਸ ਨੇ ਦਰੜੇ ਮੋਟਰਸਾਈਕਲ ਸਵਾਰ, ਇੱਕ ਦੀ ਹਾਲਤ ਬੇਹੱਦ ਗੰਭੀਰ - BARNALA ROAD ACCIDENT
- ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਅਤੇ ਹਥਿਆਰਾਂ ਸਣੇ ਕਾਬੂ ਕੀਤੇ 3 ਬਦਮਾਸ਼ - 3 arrested with heroin
ਅੱਗੇ ਵੀ ਕਰਵਾਏ ਜਾਣਗੇ ਅਜਿਹੇ ਸਮਾਗਮ : ਉਹਨਾਂ ਇਹ ਵੀ ਕਿਹਾ ਕਿ ਇਹ ਅੱਜ ਇੱਥੇ ਹੀ ਸਮਾਪਤ ਨਹੀਂ ਹੋਏ ਅੱਗੇ ਵੀ ਇਸੇ ਤਰ੍ਹਾਂ ਦੇ ਸਮਾਗਮ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੇ ਰਹਿਣਗੇ। ਜਿਹੜੇ ਪਿੰਡਾਂ ਵਿੱਚ ਗਰਾਉਂਡਾਂ ਉੱਪਰ ਪੰਚਾਇਤਾਂ ਜਾਂ ਹੋਰ ਲੋਕਾਂ ਵੱਲੋਂ ਕਬਜ਼ੇ ਕੀਤੇ ਗਏ ਹਨ ਅਸੀਂ ਉਹ ਕਬਜ਼ੇ ਵੀ ਦੂਰ ਕਰਾਵਾਂਗੇ ਤਾਂ ਜੋ ਬੱਚੇ ਉਹਨਾਂ ਗਰਾਉਂਡਾਂ ਚ ਖੇਡ ਸਕਣ। ਅਖੀਰ ਵਿੱਚ ਪੁਲਿਸ ਅਤੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਜਿੱਥੇ ਗਾਇਕੀ ਦਾ ਲੁਪਤ ਲਿਆ ਉੱਥੇ ਹੀ ਭੰਗੜਾ ਪਾ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ।