ਬਠਿੰਡਾ: ਬਠਿੰਡਾ ਪੁਲਿਸ ਨੇ ਨਸ਼ਾ ਵੇਚ ਕੇ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਅਤੇ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾ ਕਰਵਾਉਣ ਵਾਲੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀਆਂ ਹੋਰ ਰਾਜਾਂ ਵਿੱਚ ਵੀ ਜਾਇਦਾਦਾਂ ਹਨ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਤਸਕਰ ਦੇ ਬੈਂਕ ਖਾਤੇ ਸੀਲ ਕੀਤੇ ਗਏ: ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਬੀਤੇ ਦਿਨ ਇੱਕ ਨਸ਼ਾ ਤਸਕਰ ਤਰਸੇਮ ਚੰਦ ਵਾਸੀ ਮੋੜ ਮੰਡੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਤਰਸੇਮ ਚੰਦ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਹੁਣ ਇਸ 'ਤੇ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਤਰਸੇਮ ਚੰਦ ਦੇ 7 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੂਜੇ ਰਾਜਾਂ ਵਿੱਚ ਬਣਾਈ ਜਾਇਦਾਦ: ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਦੇ ਇਨ੍ਹਾਂ ਖਾਤਿਆਂ ਵਿੱਚ 1 ਕਰੋੜ 7 ਲੱਖ 6 ਹਜ਼ਾਰ ਰੁਪਏ ਸਨ। ਜਿਸ ਨੂੰ ਤਰਸੇਮ ਚੰਦ ਨਸ਼ਾ ਵੇਚ ਕੇ ਕਮਾਉਂਦਾ ਸੀ। ਉਨ੍ਹਾਂ ਕਿਹਾ ਕਿ ਤਰਸੇਮ ਚੰਦ ਨੇ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਕਈ ਥਾਵਾਂ ’ਤੇ ਆਪਣੀ ਜਾਇਦਾਦ ਬਣਾਈ ਹੋਈ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਤਰਸੇਮ ਚੰਦ ਖ਼ਿਲਾਫ਼ ਪਹਿਲਾਂ ਵੀ ਦਰਜਨ ਦੇ ਕਰੀਬ ਕੇਸ ਦਰਜ ਹਨ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ।
- ਮੋਹਾਲੀ 'ਚ ਗੁਰਦੁਆਰਾ ਸਾਹਿਬ ਦਾ ਫਰਜ਼ੀ ਸੈੱਟ ਦੇਖ ਕੇ ਹੋਇਆ ਹੰਗਾਮਾ, ਨਿਹੰਗ ਸਿੰਘਾਂ ਨੇ ਰੁਕਵਾਈ ਸ਼ੂਟਿੰਗ; SGPC ਨੇ ਲਿਆ ਨੋਟਿਸ - Controversy During Shooting
- ਪੰਜਾਬ ਭਾਜਪਾ ਨੇਤਾ ਨੂੰ ਫੋਨ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ 'ਤੇ ਲੱਗੇ ਗੰਭੀਰ ਦੋਸ਼ - Threat kill BJP leader Shwait Malik
- ਬੀਐਸਐਫ ਅਤੇ ਪੁਲਿਸ ਹੱਥ ਲੱਗੀ ਸਫ਼ਲਤਾ, 2 ਡਰੋਨ ਅਤੇ 508 ਗ੍ਰਾਮ ਹੈਰੋਇਨ ਬਰਾਮਦ - recovered drones and grams heroin