ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਨਾਰਥ ਸਟੇਟ ਵਿੱਚ ਚੱਲ ਰਹੇ ਇੱਕ ਨਿੱਜੀ ਸਪਾ ਸੈਂਟਰ 'ਚ ਪੁਲਿਸ ਵੱਲੋਂ ਰੇਡ ਕਰਕੇ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਰੇਡ ਕਰੀਬ ਪੰਜ ਘੰਟੇ ਚੱਲੀ ਡੀਐਸਪੀ ਦੀ ਨਿਗਰਾਨੀ ਹੇਠ ਹੋਈ। ਜਿਸ ਵਿੱਚ ਪੁਲਿਸ ਦੀਆਂ ਤਿੰਨ ਗੱਡੀਆਂ ਵਿੱਚ ਮਹਿਲਾ ਅਤੇ ਪੁਲਿਸ ਕਰਮਚਾਰੀ ਸਪਾ ਸੈਂਟਰ ਵਿੱਚ ਪਹੁੰਚੇ ਅਤੇ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸਐਚ ਓ ਥਾਣਾ ਕੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਨਾਰਥ ਸਟੇਟ ਵਿੱਚ ਚੱਲ ਰਹੇ ਸਲੂਨ ਅਤੇ ਸਪਾ ਸੈਂਟਰ ਸਬੰਧੀ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਇਥੇ ਗੈਰ ਕਾਨੂੰਨੀ ਧੰਦਾ ਹੋ ਰਿਹਾ ਹੈ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਪੁਲਿਸ ਪਾਰਟੀ ਨੂੰ ਲੈ ਕੇ ਰੇਡ ਕੀਤੀ ਗਈ ਹੈ।
ਸਪਾ ਸੈਂਟਰ ਦੇ ਮਾਲਿਕ 'ਤੇ ਹੋਵੇਗਾ ਕੇਸ: ਇਸ ਰੇਡ ਦੌਰਾਨ ਪੁਲਿਸ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲਿਸ ਪੁਰੇ ਮਾਮਲੇ ਦੀ ਪੜਤਾਲ ਕਰੇਗੀ ਅਤੇ ਇਸ ਵਿੱਚ ਸਪਾ ਸੈਂਟਰ ਦੇ ਮਾਲਕ ਮੈਨੇਜਰ ਅਤੇ ਸਟਾਫ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਇਹ ਧੰਦਾ ਕਦੋਂ ਤੋਂ ਚੱਲ ਰਿਹਾ ਸੀ ਇਸ ਵਿੱਚ ਹੋਰ ਕੌਣ ਲੋਕ ਸ਼ਾਮਿਲ ਹਨ ਇਸ ਦਾ ਵੀ ਪਤਾ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਹੋਰ ਵੀ ਵੱਖ-ਵੱਖ ਸਪਾ ਸੈਂਟਰਾਂ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
- ਸਪਾ ਸੈਂਟਰ ਦੀ ਆੜ 'ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਦੀ ਰੇਡ ਦੇਖ ਵਿਦੇਸ਼ੀ ਕੁੜੀਆਂ ਨੇ ਮਾਰੀ ਛੱਤ ਤੋਂ ਛਾਲ - Amritsar Police Raid
ਪਹਿਲੀ ਵਾਰ ਲੁਧਿਆਣਾ ਦੀ ਇੱਕ ਛੋਟੀ ਬੱਚੀ ਨੈਸ਼ਨਲ ਸਵੀਮਿੰਗ ਚੈਂਪੀਅਨਸ਼ਿਪ 'ਚ ਹੋਈ ਕੁਆਲੀਫਾਈ - National Swimming Championship- ਪਿਸਤੌਲ ਦੀ ਨੋਕ 'ਤੇ ਗੱਡੀ ਖੋਹਣ ਵਾਲੇ ਤਿੰਨ ਨੌਜਵਾਨ ਪੁਲਿਸ ਨੇ ਕੀਤੇ ਗ੍ਰਿਫ਼ਤਾਰ - Bathinda Crime News
ਪਹਿਲਾਂ ਅੰਮ੍ਰਿਤਸਰ 'ਚ ਵੀ ਕੀਤੀ ਗਈ ਸੀ ਕਾਰਵਾਈ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ਵੀ ਸਲੂਨ ਅਤੇ ਸ਼ੱਕੀ ਹੋਟਲਾਂ 'ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ ਪੁਲਿਸ ਨੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਚੱਲ ਰਹੇ ਸਪਾ ਸੈਂਟਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ, ਉਸ ਵੇਲੇ ਹੋਟਲ ਦੇ ਇੱਕ ਕਮਰੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਸਨ। ਇੰਨਾਂ ਦੇ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਿਸ ਦੇ ਡਰ ਤੋਂ ਹੋਟਲ ਦੀ ਛੱਤ ਤੋਂ ਛਾਲ ਲਗਾ ਦਿੱਤੀ। ਜਿਸ ਨਾਲ ਕਿ ਦੋਵੇਂ ਲੜਕੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਸਨ।