ETV Bharat / state

ਨਸ਼ਾ ਛਡਾਓ ਕੇਂਦਰ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲਾ ਕੰਪਿਊਟਰ ਆਪਰੇਟਰ ਚੜ੍ਹਿਆ ਪੁਲਿਸ ਅੜਿੱਕੇ

ਬਠਿੰਡਾ ਦੇ ਨਸ਼ਾ ਛਡਾਓ ਕੇਂਦਰ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲਾ ਕੰਪਿਊਟਰ ਆਪਰੇਟਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।

Bathinda police arrested the computer operator who was selling banned drugs of the drug de-addiction center
ਨਸ਼ਾ ਛੜਾਊ ਕੇਂਦਰ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲਾ ਕੰਪਿਊਟਰ ਆਪਰੇਟਰ ਚੜ੍ਹਿਆ ਪੁਲਿਸ ਅੜਿੱਕੇ (ਬਠਿੰਡਾ-ਪਤੱਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 12, 2024, 11:52 AM IST

ਬਠਿੰਡਾ: ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਨਸ਼ਾ ਛੜਾਊ ਕੇਂਦਰ ਅਤੇ ਓਟ ਕਲੀਨਿਕ ਖੋਲੇ ਜਾ ਰਹੇ ਹਨ, ਪਰ ਦੂਸਰੇ ਪਾਸੇ ਇਹਨਾਂ ਨਸ਼ਾ ਛੜਾਊ ਕੇਂਦਰਾਂ ਅਤੇ ਓਟ ਕਲੀਨਿਕਾਂ ਵਿੱਚ ਕੰਮ ਕਰਨ ਵਾਲਾ ਸਟਾਫ ਸਵਾਲਾਂ ਦੇ ਘੇਰੇ ਵਿੱਚ ਆ ਗਿਆ, ਕਿਉਂਕਿ ਪਿਛਲੇ ਦਿਨੀ ਤਲਵੰਡੀ ਸਾਬੋ ਵਿਖੇ ਕਲੀਨਿਕ ਵਿੱਚ ਕੰਮ ਕਰਦੇ ਕੰਪਿਊਟਰ ਆਪਰੇਟਰ ਜੱਬਲ ਨੌ ਨਿਹਾਲ ਸਿੰਘ ਨੂੰ ਪਾਬੰਦੀ ਸ਼ੁਦਾ ਦਵਾਈਆਂ ਨਾਲ ਗ੍ਰਫਤਾਰ ਕੀਤਾ ਹੈ। ਜਿਸ ਕੋਲੋਂ 300 ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।

ਨਸ਼ਾ ਛੜਾਊ ਕੇਂਦਰ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲਾ ਕੰਪਿਊਟਰ ਆਪਰੇਟਰ ਚੜ੍ਹਿਆ ਪੁਲਿਸ ਅੜਿੱਕੇ (ਬਠਿੰਡਾ-ਪਤੱਰਕਾਰ (ਈਟੀਵੀ ਭਾਰਤ))

ਮੁਫਤ ਦਵਾਈਆਂ ਨੂੰ ਪੈਸੇ ਲੈਕੇ ਵੇਚ ਰਿਹਾ ਸੀ ਮੁਲਜ਼ਮ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਸੈਂਟਰ ਵਿੱਚ ਕੰਮ ਕਰਦਾ ਕੰਪਿਊਟਰ ਆਪਰੇਟਰ ਨਸ਼ੀਲੀਆਂ ਦਵਾਈਆਂ, ਜੋ ਸਰਕਾਰ ਵੱਲੋਂ ਮੁਫਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਨੂੰ ਹੇਰਾਫੇਰੀ ਰਾਹੀਂ ਬਾਹਰ ਵੇਚਿਆ ਜਾ ਰਿਹਾ ਹੈ ਜਿਸ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸਰਬਜੀਤ ਕੌਰ ਵੱਲੋਂ ਕੰਪਿਊਟਰ ਆਪਰੇਟਰ ਨੂੰ ਐਨਡੀਪੀਐਸ ਤਹਿਤ ਗ੍ਰਿਫਤਾਰ ਕੀਤਾ ਹੈ।

ਹਸਪਤਾਲ ਦੇ ਡਾਕਟਰ ਵੱਲੋਂ ਕੀਤੀ ਗਈ ਸ਼ਿਕਾਇਤ

ਇਸ ਮੌਕੇ ਨਸ਼ਾ ਛਡਾਓ ਕੇਂਦਰ ਦੇ ਇੰਚਾਰਜ ਡਾਕਟਰ ਅਰੁਣ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਇਸ ਵਿਅਕਤੀ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲਿਸ ਵੱਲੋਂ ਇਸ ਨੂੰ ਪਾਬੰਦੀ ਸ਼ੁਦਾ ਦਵਾਈਆਂ ਨਾਲ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਤਲਵੰਡੀ ਸਾਬੋ ਦੇ ਓਟ ਸੈਂਟਰ ਨੂੰ ਇੱਕ ਵਾਰ ਸੀਲ ਕਰ ਦਿੱਤਾ ਗਿਆ ਹੈ, ਤਾਂ ਜੋ ਓਟ ਸੈਂਟਰ ਵਿਚਲੇ ਸਟੋਕ ਨੂੰ ਵੈਰੀਫਾਈ ਕੀਤਾ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਨਸ਼ਾ ਛੜਾਓ ਕੇਂਦਰ ਵਿੱਚ ਦਵਾਈ ਲੈਣ ਆਉਣ ਵਾਲੇ ਵਿਅਕਤੀਆਂ ਲਈ ਵੱਖਰਾ ਕਾਊਂਟਰ ਲਗਾਇਆ ਗਿਆ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਇਹ ਗੋਲੀਆਂ ਐਨਡੀਪੀਸੀ ਐਕਟ ਵਿੱਚ ਆਉਂਦੀਆਂ ਹਨ ਅਤੇ ਇਹ ਦਵਾਈਆਂ ਪਾਬੰਦੀਸ਼ੁਦਾ ਹਨ, ਜੋ ਬਾਜ਼ਾਰ ਵਿੱਚੋਂ ਨਹੀਂ ਮਿਲਦੀਆਂ ਹਨ।

ਰਵਨੀਤ ਬਿੱਟੂ ਦਾ ਬਿਆਨ, ਕਿਹਾ- ਪੰਜਾਬ ਨੂੰ ਬਰਬਾਦ ਕਰ ਰਹੇ ਕਿਸਾਨ ਲੀਡਰ, ਕਾਂਗਰਸ ਨੂੰ ਤੰਜ, ਕਿਹਾ- ਜਲੇਬੀ ਵਾਲੀ ਫੈਕਟਰੀ ਲੱਭੋ

ਪਟਿਆਲਾ 'ਚ ਸਿਹਤ ਮੰਤਰੀ ਨੇ ਖੁਦ ਕੀਤਾ ਡੇਂਗੂ ਐਂਟੀ-ਲਾਰਵੇ ਦਾ ਛਿੜਕਾਅ, ਘਰ-ਘਰ ਜਾ ਕੇ ਕੀਤੀ ਚੈਕਿੰਗ

ਬਰਨਾਲਾ 'ਚ ਦੁਸਹਿਰੇ ਦੀਆਂ ਤਿਆਰੀਆਂ ਮੁਕੰਮਲ, ਲਾਈਟਾਂ ਵਾਲਾ ਰਾਵਣ ਬਣੇਗਾ ਖਿੱਚ ਦਾ ਕੇਂਦਰ

ਹੁਣ ਸਵਾਲ ਇਹ ਉੱਠਦਾ ਹੈ ਕਿ ਬਠਿੰਡਾ ਪੁਲਿਸ ਵੱਲੋਂ ਜਿਨਾਂ ਗੋਲੀਆਂ ਨੂੰ ਨਸ਼ੀਲੀਆਂ ਦੱਸਿਆ ਜਾ ਰਿਹਾ ਹੈ ਸਿਹਤ ਵਿਭਾਗ ਅਨੁਸਾਰ ਉਹ ਗੋਲੀਆਂ ਪਾਬੰਦੀ ਸ਼ੁਦਾ ਹਨ ਭਾਵੇਂ ਨਸ਼ਾ ਛੁੜਾਊ ਕੇਂਦਰ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਹੀ ਦਵਾਈਆਂ ਐਨਡੀਪੀਸੀ ਐਕਟ ਵਿੱਚ ਆਉਂਦੀਆਂ ਹਨ, ਪਰ ਇਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਦੀ ਥਾਂ ਪਾਬੰਦੀਸ਼ੁਦਾ ਦਵਾਈਆਂ ਕਿਹਾ ਜਾਂਦਾ ਹੈ, ਫਿਰ ਆਖਰ ਪੁਲਿਸ ਵੱਲੋਂ ਕਿਉਂ ਪਾਬੰਦੀ ਸ਼ੁਦਾ ਦਵਾਈਆਂ ਨੂੰ ਨਸ਼ੀਲੀਆਂ ਗੋਲੀਆਂ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.