ETV Bharat / state

ਸਭ ਤੋਂ ਔਖਾ ਲੱਗਣ ਵਾਲੇ ਵਿਸ਼ੇ 'ਚ ਦਾਨਿਸ਼ ਗਰਗ ਨੇ ਬਣਾ ਦਿੱਤਾ ਵਰਲਡ ਰਿਕਾਰਡ, ਦੇਖੋ ਇਹ ਕੰਮ ਦੀ ਵੀਡੀਓ - World Record In Maths

Danish Garg Made World Record In Maths : ਰਾਮਪੁਰਾ ਫੂਲ ਦੇ ਵਿਦਿਆਰਥੀ ਦਾਨਿਸ਼ ਗਰਗ ਨੇ ਹਿਸਾਬ (ਮੈਥ) ਦੇ ਵਿਸ਼ੇ ਵਿੱਚ ਵਰਲਡ ਰਿਕਾਰਡ ਬਣਾਇਆ ਹੈ। ਇਸ ਵਿਦਿਆਰਥੀ ਦੇ ਤੇਜ਼ ਦਿਮਾਗ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਆਖਰ ਉਸ ਨੇ ਕਿੰਨੇ ਸਵਾਲਾਂ ਦੇ ਕਿਵੇਂ ਜਵਾਬ ਦਿੱਤੇ ਅਤੇ ਵਰਲਡ ਰਿਕਾਰਡ ਬਣ ਗਿਆ, ਜਾਣਨ ਲਈ ਪੜ੍ਹੋ ਪੂਰੀ ਖ਼ਬਰ।

World Record In Maths
World Record In Maths
author img

By ETV Bharat Punjabi Team

Published : Apr 28, 2024, 10:31 AM IST

ਦਾਨਿਸ਼ ਗਰਗ ਨੇ ਬਣਾ ਦਿੱਤਾ ਵਰਲਡ ਰਿਕਾਰਡ

ਬਠਿੰਡਾ : ਰਾਮਪੁਰਾ ਫੂਲ ਸ਼ਹਿਰ ਦੇ ਸਕੂਲੀ ਵਿਦਿਆਰਥੀਆਂ ਵੱਲੋ ਵਿਦਿਅਕ ਰਿਕਾਰਡ ਬਣਾਉਣ ਦੇ ਸਿਲਲਿਸੇ ਨੂੰ ਲਗਾਤਾਰ ਜਾਰੀ ਰੱਖਦਿਆਂ ਹੁਣ ਇੱਕ ਹੋਰ ਵਿਦਿਆਰਥੀ ਦਾਨਿਸ਼ ਗਰਗ ਨੇ ਵੀ ਮੈਥ ਵਿਸ਼ੇ ਵਿੱਚ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਦਾਨਿਸ਼ ਨੂੰ ਇੰਟਰਨੈਸ਼ਲ ਬੁੱਕ ਆਫ ਰਿਕਾਰਡ ਨੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਦਾਨਿਸ਼ ਗਰਗ ਦੀ ਇਸ ਪ੍ਰਾਪਤੀ ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਕਿਵੇਂ ਬਣਾਇਆ ਵਰਲਡ ਰਿਕਾਰਡ: 10 ਅੰਕਾਂ ਦੀਆਂ 10 ਲਾਈਨਾਂ ਦੇ 12 ਸਵਾਲਾਂ ਨੂੰ 10 ਮਿੰਟਾਂ ਵਿੱਚ ਸਹੀ ਜੋੜ ਕੇ ਹਾਸਿਲ ਇਹ ਮੁਕਾਮ ਹਾਸਿਲ ਕੀਤਾ ਹੈ। ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰਕੈਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਸੇਂਟ ਜੇਵੀਅਰ ਸਕੂਲ ਦੇ ਦੱਸਵੀਂ ਕਲਾਸ ਦੇ ਵਿਦਿਆਰਥੀ ਦਾਨਿਸ਼ ਗਰਗ ਸਪੁੱਤਰ ਨਰਿੰਦਰ ਪਾਲ ਨੇ 10 ਅੰਕਾਂ ਦੀ 10 ਲਾਈਨਾਂ ਦੇ 12 ਸਵਾਲਾਂ ਨੂੰ 10 ਮਿੰਟਾਂ ਵਿੱਚ ਸਤ ਪ੍ਰਤੀਸ਼ਤ ਸਹੀ ਜੋੜ ਕੇ ਇਹ ਵਰਲਡ ਰਿਕਾਰਡ ਕਾਇਮ ਕੀਤਾ ਹੈ। ਦਾਨਿਸ਼ ਨੇ ਇਸ ਰਿਕਾਰਡ ਦੀ ਤਿਆਰੀ ਅਬੈਕਸ ਵਿਧੀ ਨਾਲ ਕੀਤੀ ਹੈ। ਇਸ ਤੋ ਪਹਿਲਾਂ ਵੀ ਦਾਨਿਸ਼ ਗਰਗ ਦੇ ਨਾਮ ਇੰਡੀਆ ਬੁੱਕ ਆਫ ਰਿਕਾਰਡ ਅਤੇ ਇੱਕ ਏਸ਼ੀਆ ਬੁੱਕ ਆਫ ਰਿਕਾਰਡ ਦਰਜ ਹੈ।

World Record In Maths
ਦਾਨਿਸ਼ ਗਰਗ

ਜ਼ਿਲ੍ਹਾ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ: ਰੰਜੀਵ ਗੋਇਲ ਨੇ ਦੱਸਿਆ ਕਿ ਅਬੈਕਸ ਵਿਧੀ ਦੇ ਨਾਲ ਜਿੱਥੇ ਵਿਦਿਆਰਥੀਆਂ ਦਾ ਮੈਥ ਫੋਬੀਆ ਦੂਰ ਹੁੰਦਾ ਹੈ, ਉੱਥੇ ਹੀ ਮੁਕਾਬਲੇ ਦੇ ਯੁੱਗ ਵਿੱਚ ਪ੍ਰਤੀਯੋਗੀ ਪ੍ਰੀਖਿਆਂਵਾਂ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਸਫਲਤਾ ਹਾਸਿਲ ਕਰਨ ਵਿੱਚ ਵੀ ਫਾਇਦਾ ਹੁੰਦਾ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦਾਨਿਸ਼ ਨੁੰ ਆਪਣੇ ਦਫਤਰ ਵਿੱਚ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ। ਉਨ੍ਹਾਂ ਇਸ ਮੌਕੇ ਵਿਦਿਆਰਥੀ ਦੇ ਮੈਥ ਦੇ ਸਵਾਲਾਂ ਨੂੰ ਤੇਜ ਗਤੀ ਨਾਲ ਹੱਲ ਕਰਨ ਦਾ ਲਾਈਵ ਡੈਮੋ ਵੀ ਦੇਖਿਆ। ਉਨ੍ਹਾਂ ਕਿਹਾ ਕਿ ਹਿਸਾਬ ਵਰਗੇ ਵਿਸ਼ੇ ਜਿਸ ਤੋ ਜਿਆਦਾਤਰ ਵਿਦਿਆਰਥੀ ਦੂਰ ਭੱਜਦੇ ਹਨ, ਉਸ ਵਿਸ਼ੇ ਵਿੱਚ ਰਿਕਾਰਡ ਬਣਾਉਣਾ ਬਾਕਾਏ ਹੀ ਕਾਬਲੇਤਾਰੀਫ ਹੈ।

ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਲਈ ਹਰ ਸੰਭਵ ਸਹਾਇਤਾ ਕਰੇਗਾ । ਉਨ੍ਹਾਂ ਵਿਦਿਆਰਥੀ ਦੇ ਕੋਚ ਰੰਜੀਵ ਗੋਇਲ ਨੂੰ ਵੀ ਇਸ ਪ੍ਰਾਪਤੀ ਦੇ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਪਿਛਲੇ 2 ਸਾਲਾਂ ਦੌਰਾਨ ਸ਼ਾਰਪ ਬ੍ਰੇਨਸ ਵਿਦਿਅਕ ਸੰਸਥਾ ਦੇ 16 ਵਿਦਿਆਰਥੀ ਵੱਖ ਵੱਖ ਵਿਦਿਅਕ ਰਿਕਾਰਡ ਬਣਾ ਕੇ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਰਾਮਪੁਰਾ ਫੂਲ ਦਾ ਨਾਮ ਦੇਸ਼ ਵਿਦੇਸ਼ ਵਿੱਚ ਬੁਲੰਦੀਆਂ 'ਤੇ ਪਹੁੰਚਾ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.