ETV Bharat / state

ਛੋਟੇ ਸਿੱਧੂ ਦੇ ਜਨਮ ਨੂੰ ਲੈਕੇ ਹੋਏ ਵਿਵਾਦ 'ਤੇ ਬਲਕੌਰ ਸਿੰਘ ਨੇ ਜਤਾਇਆ ਦੁੱਖ, ਜੱਦੀ ਪਿੰਡ ਮੂਸਾ ਦੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ - Musa village of Mansa

ਮਾਨਸਾ ਦੇ ਪਿੰਡ ਮੂਸਾ ਵਿੱਚ ਲੋਕਾਂ ਨੂੰ ਮਰਹੂਮ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਸਕੌਰ ਸਿੰਘ ਨੇ ਖ਼ਾਸ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਛੋਟੇ ਸਿੱਧੂ ਦੇ ਜਨਮ ਉੱਤੇ ਸਰਕਾਰਾਂ ਵਿਵਾਦ ਖੜ੍ਹੇ ਕਰ ਰਹੀਆਂ ਹਨ ਪਰ ਸਾਨੂੰ ਸਭ ਨੂੰ ਏਕਤਾ ਬਣਾਈ ਰੱਖਣ ਦੀ ਲੋੜ ਹੈ ਤਾਂ ਜੋ ਕੱਲ੍ਹ ਨੂੰ ਕੋਈ ਕੇਕੜਾ ਪੈਦਾ ਨਾ ਹੋ ਸਕੇ।

Balkaur Singh, the father of late Moosewala
ਛੋਟੇ ਸਿੱਧੂ ਦੇ ਜਨਮ ਨੂੰ ਲੈਕੇ ਹੋਏ ਵਿਵਾਦ 'ਤੇ ਬਲਕੌਰ ਸਿੰਘ ਨੇ ਜਤਾਇਆ ਦੁੱਖ
author img

By ETV Bharat Punjabi Team

Published : Mar 27, 2024, 6:27 PM IST

ਬਲਕੌਰ ਸਿੰਘ, ਮਰਹੂਮ ਮੂਸੇਵਾਲਾ ਦੇ ਪਿਤਾ

ਮਾਨਸਾ: ਮੂਸਾ ਪਿੰਡ ਵਿਖੇ ਲੋਕਾਂ ਵੱਲੋਂ ਅੱਜ ਸਿੱਧੂ ਮੂਸੇ ਵਾਲਾ ਦੇ ਛੋਟੇ ਭਰਾ ਦੇ ਜਨਮ ਦੀ ਖੁਸ਼ੀ ਵਿੱਚ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਿਮ ਬੰਨਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਦਲਿਤ ਬਸਤੀ ਦੇ ਵਿੱਚ ਵੀ ਲੋਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਨਿੰਮ ਬੰਨ ਕੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦੀ ਖੁਸ਼ੀ ਮਨਾਈ ਗਈ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਸਰਕਾਰ ਦੀ ਮੰਸ਼ਾ ਉੱਤੇ ਸਵਾਲ: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮਾਸੂਮ ਛੋਟੇ ਸਿੱਧੂ ਦੇ ਜਨਮ ਉੱਤੇ ਵੱਡਾ ਬਬਾਲ ਸਰਕਾਰ ਵੱਲੋਂ ਬਣਾ ਦਿੱਤਾ ਗਿਆ ਹੈ। ਇਸ ਲਈ ਤੁਸੀਂ ਪੂਰੇ ਵਰਤਾਰੇ ਨੂੰ ਸਿੱਧੂ ਦੇ ਜਨਮ ਨਾਲ ਜੋੜ ਕੇ ਨਾ ਦੇਖੋ ਕਿਉਂਕਿ ਇਸ ਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੈ। ਬੱਚੇ ਦੇ ਜਨਮ ਨਾਲ ਇੰਨੀ ਵੱਡੀ ਕਿਸੇ ਨੂੰ ਤਕਲੀਫ ਹੋਵੇ ਇਹ ਕੋਈ ਛੋਟੀ ਗੱਲ ਨਹੀਂ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਅਜਿਹਾ ਲੈਟਰ ਕਿਸੇ ਬੱਚੇ ਦੇ ਜਨਮ ਮੌਕੇ ਆਇਆ ਹੋਵੇ। ਉਹਨਾਂ ਇਹ ਵੀ ਕਿਹਾ ਕਿ ਸਾਡੇ ਦੇਸ਼ ਦੇ ਕਾਨੂੰਨ ਵਿੱਚ ਮੌਤ ਦੇਣ ਦਾ ਅਧਿਕਾਰ ਤਾਂ ਹੈ ਪਰ ਕਿਸੇ ਨੂੰ ਜ਼ਿੰਦਗੀ ਦੇਣ ਦਾ ਅਧਿਕਾਰ ਨਹੀਂ ਹੈ।

  1. ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਭਾਜਪਾ 'ਚ ਜਾਣ ਮਗਰੋਂ ਸੀਐੱਮ ਮਾਨ ਦਾ ਤੰਜ, ਕਿਹਾ-ਬੇਸ਼ਰਮਾਂ ਦਾ ਨੀਵੀਂ ਪਾਕੇ ਵੀ ਸਰ ਜਾਂਦਾ - CM Manns political attack
  2. ਜਲੰਧਰ ਤੋਂ 'ਆਪ' ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ 'ਚ ਹੋ ਸਕਦੇ ਹਨ ਸ਼ਾਮਲ ! ਗੁਰਜੀਤ ਔਜਲਾ ਵੀ ਹੋ ਸਕਦੇ ਨੇ ਸ਼ਾਮਿਲ - Sushil Kumar Rinku may join BJP
  3. 6 ਦਿਨ ਪਹਿਲਾਂ ਹੋਏ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ, ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ - Murder of youth in Ajnala

ਮੁੜ ਕੋਈ ਕੇਕੜਾ ਨਾ ਹੋਵੇ ਪੈਦਾ: ਜੇਕਰ ਅਕਾਲ ਪੁਰਖ ਦੀ ਰਹਿਮਤ ਨਾਲ ਕੋਈ ਜ਼ਿੰਦਗੀ ਧੜਕਦੀ ਹੈ ਤਾਂ ਉਸ ਉੱਤੇ ਵੀ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ, ਤੁਹਾਡੇ ਸਾਹਮਣੇ ਹੈ ਜੋ ਵੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਕਾਨੂੰਨ ਉੱਤੇ ਪੂਰਾ ਵਿਸ਼ਵਾਸ ਹੈ ਅਤੇ ਅਸੀਂ ਜੋ ਵੀ ਕੰਮ ਕੀਤਾ ਹੈ ਗਲਤ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਅਸੀਂ ਕਾਨੂੰਨ ਦੀ ਪ੍ਰਕਿਰਿਆ ਦਾ ਸਤਿਕਾਰ ਵੀ ਕਰਦੇ ਹਾਂ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਪੂਰੀ ਪ੍ਰਕਿਰਿਆ ਕੀਤੀ ਹੈ। ਉਹਨਾ ਆਪਣੇ ਪਿੰਡ ਮੂਸਾ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਾਂ ਇੱਕ ਹੀ ਪਿੰਡ ਦੇ ਲੋਕ ਹਾਂ ਅਤੇ ਸਾਡਾ ਆਪਸ ਦੇ ਵਿੱਚ ਕੋਈ ਵੀ ਫਰਕ ਨਹੀਂ। ਉਹਨਾਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦੇ ਵਿੱਚ ਆਉਣ ਵਾਲੇ ਵਿਅਕਤੀ ਬੇਸ਼ੱਕ ਕੋਈ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ ਉਸ ਨੂੰ ਅਜਿਹੀ ਨਜ਼ਰ ਦੇ ਨਾਲ ਦੇਖੋ ਕਿ ਫਿਰ ਤੋਂ ਕੋਈ ਮੂਸੇ ਪਿੰਡ ਦੇ ਵਿੱਚ ਕੇਕੜਾ ਪੈਦਾ ਨਾ ਹੋ ਸਕੇ ਕਿਉਂਕਿ ਅਸੀਂ ਇੱਕ ਬਹੁਤ ਵੱਡਾ ਨੁਕਸਾਨ ਪਹਿਲਾਂ ਹੀ ਉਠਾ ਚੁੱਕੇ ਆਂ ਤਾਂ ਕਿ ਸਾਨੂੰ ਫਿਰ ਤੋਂ ਕੋਈ ਅਜਿਹਾ ਨੁਕਸਾਨ ਨਾ ਝੱਲਣਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.