ਮਾਨਸਾ : ਪੰਜਾਬ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਸੱਭਿਆਚਾਰਕ ਗਾਇਕ ਪਾਲ ਸਿੰਘ ਸਮਾਓ ਵੱਲੋਂ ਰੱਖੇ ਗਏ ਧਾਰਮਿਕ ਸਮਾਗਮ ਦੇ ਵਿੱਚ ਸਮਾਓ ਪਿੰਡ ਵਿਖੇ ਸ਼ਾਮਿਲ ਹੋਏ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਉਹ ਆਪਣੇ ਮਰੇ ਹੋਏ ਬੇਟੇ ਦਾ ਅੱਜ ਵੀ ਦੋ ਕਰੋੜ ਰੁਪਏ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਨੇ। ਜੋ ਲੋਕ ਸਿਸਟਮ ਬਦਲਣ ਦੀ ਗੱਲ ਕਹਿੰਦੇ ਹਨ, ਉਹ ਸਿਸਟਮ ਦੇ ਨਾਲ ਮਿਲੇ ਜੁਲੇ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਅਤੇ ਸਫੇਦ ਪੋਸ਼ਾਕ ਪਹਿਨਣ ਵਾਲੇ ਗੈਂਗਸਟਰਾਂ ਦੇ ਨਾਲ ਮਿਲੇ ਹੋਏ ਹਨ। ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਅੱਜ ਵੀ ਉਹ ਲੋਕਾਂ ਤੋਂ ਵੋਟ ਮੰਗਣ ਦੇ ਲਈ ਆ ਰਹੇ ਹਨ ਤਾਂ ਉਹ ਗੈਂਗਸਟਰਾਂ ਤੋਂ ਵੋਟ ਮੰਗਣ ਜਿਨਾਂ ਦੀ ਉਹ ਮਦਦ ਕਰਦੇ ਹਨ ਉਹਨਾਂ ਕਿਹਾ ਕਿ ਉਹ ਆਪਣਾ ਬੱਬਰ ਸ਼ੇਰ ਬੇਟਾ ਖੋਹ ਬੈਠੇ ਹਨ ਅਤੇ ਅੱਜ ਆਪਣੇ ਬੇਟੇ ਦੇ ਨਾਲ ਨਾਲ ਲੋਕਾਂ ਦੀ ਲੜਾਈ ਵੀ ਲੜ ਰਹੇ ਨੇ।
ਸਰਕਾਰ ਨਾਲ ਲੜ ਰਿਹਾ ਲੜਾਈ : ਉਹਨਾਂ ਕਿਹਾ ਕਿ ਮੇਰੀ ਲੜਾਈ ਸਰਕਾਰ ਦੇ ਨਾਲ ਨਹੀਂ ਬਲਕਿ ਸਿਸਟਮ ਦੇ ਨਾਲ ਹੈ ਜੋ ਸਿਸਟਮ ਦੇ ਵਿੱਚ ਸਫੇਦ ਪੋਸ਼ਾਕ ਵਾਲੇ ਲੋਕ ਇਸ ਨੂੰ ਗੰਦਲਾ ਬਣਾ ਰਹੇ ਹਨ। ਉਹਨਾਂ ਕਿਹਾ ਕਿ ਬੇਟੇ ਨੂੰ ਖੋ ਚੁੱਕਿਆ ਹਾਂ ਅਤੇ ਅੱਜ ਨੌਬਤ ਹੈ ਕਿ ਦੋ ਸਾਲ ਹੋਣ ਵਾਲੇ ਹਨ। ਪਰ ਆਪਣੇ ਬੇਟੇ ਨੂੰ ਕਿਸੇ ਤਰਹਾਂ ਵੀ ਇਨਸਾਫ ਨਹੀਂ ਦਿਵਾ ਸਕੇ, ਬੇਟੇ ਦੇ ਕੇਸ ਨੂੰ ਲੈ ਕੇ ਮਾਨਸਾ ਦੀ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਦੇਣ ਦੇ ਲਈ ਪੁਲਿਸ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕਿਹਾ ਹੈ ਜੇਕਰ ਗੈਂਗਸਟਰ ਇੰਨੇ ਹੀ ਚੰਗੇ ਹਨ। ਫਿਰ ਉਹਨਾਂ ਦੇ ਬੇਟੇ ਦੀ ਐਫਆਈਆਰ ਹੀ ਰੱਦ ਕਰ ਦਿਓ।
ਚੋਣ ਲੜਨਾ ਮੁੱਦਾ ਨਹੀਂ : ਚੋਣਾਂ ਦੇ ਦੰਗਲ ਵਿੱਚ ਉਤਰਨ ਦੇ ਸਵਾਲ 'ਤੇ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਇਸ ਬਾਰੇ ਅਜੇ ਕੋਈ ਇਰਾਦਾ ਨਹੀਂ ਅਤੇ ਨਾ ਹੀ ਸੋਚ ਹੈ। ਕਾਂਗਰਸ ਪਾਰਟੀ ਉਨਾ ਦੇ ਟੱਚ ਵਿੱਚ ਹੈ ਉਹਨਾਂ ਕਿਹਾ ਕਿ ਗੈਂਗਸਟਰ ਘਰ ਬੈਠੇ ਲੋਕਾਂ ਲੋਕਾਂ ਤੋਂ ਕਰੋੜਾਂ ਰੁਪਈਆ ਇਕੱਠਾ ਕਰ ਰਹੇ ਹਨ,ਪਰ ਉਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਇਹ ਗੈਂਗਸਟਰ ਹਨ ਜਾਂ ਸਫੇਦ ਪੋਸ਼ਾਕ ਵਾਲੇ ਲੋਕ ਹਨ ਜੋ ਪੈਸਾ ਫਿਰੌਤੀ ਦੇ ਰੂਪ ਵਿੱਚ ਲੈ ਰਹੇ ਹਨ।
- ਸਿਮਰਨਜੀਤ ਸਿੰਘ ਮਾਨ ਨੇ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਗੈਂਗਸਟਰ ਦੇ ਪਿਤਾ ਨੂੰ ਵੀ ਦਿੱਤਾ ਮੌਕਾ ! - Punjab Lok Sabha Election 2024
- ਵਿਆਹ ਸਮਾਗਮ ’ਚ ਹੋਏ ਝਗੜੇ ਨੇ ਧਾਰਿਆ ਖ਼ੌਫ਼ਨਾਕ ਰੂਪ, ਬਦਮਾਸ਼ਾਂ ਨੇ ਕੀਤਾ ਹਮਲਾ, ਦਰਜਨਾ ਗੱਡੀਆਂ ਦੇ ਤੋੜੇ ਸ਼ੀਸ਼ੇ - amritsar clash in two groups
- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ 'ਚ ਜਾਣ ਦੀ ਖਬਰ 'ਤੇ ਬੋਲੇ ਹਰਸਿਮਰਤ ਕੌਰ ਬਾਦਲ - Maluka going to BJP is just a rumor
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਚਿੱਟੇ ਕੱਪੜੇ ਪਾਉਣ ਵਾਲਿਆਂ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਅੱਜ ਸਰਕਾਰ ਲੋਕਾਂ ਕੋਲੋਂ ਵੋਟ ਮੰਗਣ ਆ ਰਹੀ ਹੈ, ਤਾਂ ਉਹ ਗੈਂਗਸਟਰ ਤੋਂ ਵੋਟ ਮੰਗੇ, ਜਿਨ੍ਹਾਂ ਦੀ ਉਹ ਮਦਦ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਬੱਬਰ ਸ਼ੇਰ ਵਰਗਾ ਪੁੱਤ ਗੁਆਇਆ ਹੈ, ਅੱਜ ਉਹ ਆਪਣੇ ਪੁੱਤ ਦੇ ਨਾਲ-ਨਾਲ ਲੋਕਾਂ ਦੀ ਲੜਾਈ ਵੀ ਲੜ ਰਹੇ ਹਨ। ਉਨ੍ਹਾਂ ਦੀ ਲੜਾਈ ਸਰਕਾਰ ਨਾਲ ਨਹੀਂ, ਸਿਸਟਮ ਦੇ ਨਾਲ ਹੈ, ਜਿਹੜੇ ਚਿੱਟੇ ਕੱਪੜਿਆਂ ਵਾਲੇ ਚਲਾ ਰਹੇ ਹਨ।