ਲੁਧਿਆਣਾ : ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਜ਼ੀਲੈਂਸ ਕੋਲ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਫਸਾਉਣ ਵਿੱਚ ਸ਼ਾਮਲ ਸੀ।
ਪ੍ਰਤਾਪ ਬਾਜਵਾ ਨੇ ਬਿੱਟੂ ਨੂੰ ਲਲਕਾਰਦਿਆਂ ਕਿਹਾ ਕਿ ਉਹ ਲੁਧਿਆਣੇ ਆ ਗਏ ਹਨ। ਇੱਥੋਂ ਉਹ ਸੂਬੇ ਦੇ ਹੋਰ ਹਿੱਸਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਸੂਬੇ ਦੀ ਰਾਜਨੀਤੀ 'ਚ ਬਣੇ ਰਹਿਣਗੇ ਅਤੇ ਇਸ ਲਈ ਲੁਧਿਆਣਾ ਤੋਂ ਆਪਣੇ ਛੋਟੇ ਭਰਾ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ 'ਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਾਰਟੀ ਦੇ ਸੰਪਰਕ ਵਿੱਚ ਸਨ।
- ਭਾਰਤ-ਪਾਕਿਸਤਾਨ ਸਰਹੱਦ 'ਤੇ BSF ਦੇ ਜਵਾਨ ਨੇ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ - BSF Jawan Dies By Suicide
- ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਜਿਸ ਤੋਂ ਬਾਅਦ 'ਆਪ' ਆਗੂ ਨੇ ਉਡਾਇਆ ਮਜ਼ਾਕ ਕਿਹਾ- 'ਦੇਵੇਂ ਹੀ ਡਰਾਮੇਬਾਜ਼' - Lok Sabha Elections 2024
- ਜਾਣੋ, ਉਨ੍ਹਾਂ ਕਰੋੜਪਤੀ ਤੇ ਕਰਜ਼ਦਾਰ ਉਮੀਦਵਾਰਾਂ ਨੂੰ, ਜਿਨ੍ਹਾਂ ਨੇ 2004 ਤੋਂ ਲੈ ਕੇ 2019 ਤੱਕ ਪੰਜਾਬ ਵਿੱਚ ਲੜੀਆਂ ਲੋਕ ਸਭਾ ਚੋਣਾਂ - Lok Sabha Election
ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਬਿੱਟੂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਦੇ ਦਾਅਵੇ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਿਨ 'ਚ ਚਾਰ ਵਾਰ ਫ਼ੋਨ 'ਤੇ ਗੱਲ ਕਰਦੇ ਹਨ, ਭਾਵੇਂ ਮੁੱਖ ਮੰਤਰੀ ਕੋਈ ਵੀ ਦਾਅਵਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਆਸ਼ੂ ਨੂੰ ਫਸਾਉਣ ਵਿੱਚ ਬਿੱਟੂ ਦਾ ਵੱਡਾ ਹੱਥ ਸੀ। ਇਸ ਦੌਰਾਨ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਰਟੀ ਦੇ ਆਗੂਆਂ ਨੂੰ ਧਮਕੀਆਂ ਜਾਂ ਲਾਲਚ ਦੇ ਕੇ ਦੂਜੀ ਪਾਰਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।