ETV Bharat / state

ਡੇਰਾ ਬਿਆਸ ਦਾ ਸਪਸ਼ਟੀਕਰਨ: ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਮੁਖੀ - Dera Beas New Head

author img

By ETV Bharat Punjabi Team

Published : Sep 2, 2024, 8:45 PM IST

Updated : Sep 3, 2024, 10:50 AM IST

DERA BEAS HEAD GURINDER SINGH: ਡੇਰਾ ਰਾਧਾ ਸਵਾਮੀ ਵੱਲੋਂ ਸਪਸ਼ਟੀਕਰਨ ਦਿੰਦੇ ਹੋਏ ਆਖਿਆ ਕਿ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ।ਜਸਦੀਪ ਸਿੰਘ ਗਿੱਲ ਨੂੰ ਵਾਰਿਸ ਬਬਾਉਣ ਦਾ ਐਲਾਨ ਕੀਤਾ ਗਿਆ।

baba gurinder singh dhillon will remain the head of the dera
ਡੇਰਾ ਬਿਆਸ ਦਾ ਸਪਸ਼ਟੀਕਰਨ: ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਮੁਖੀ (facebook)

ਬਿਆਸ/ਅੰਮ੍ਰਿਤਸਰ : ਡੇਰਾ ਰਾਧਾ ਸਵਾਮੀ ਬਿਆਸ ਵੱਲੋਂ ਗੱਦੀ ਨੂੰ ਲੈਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ। ਹਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਦੋਵੇਂ ਮਿਲ ਕੇ ਸਤਸੰਗ ਕਰਿਆ ਕਰਨਗੇ। ਦੱਸ ਦਈਏ ਕਿ ਅੱਜ ਹੀ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜਨੀਅਰਿੰਗ ਵਿੱਚ ਡਾਕਟਰੇਟ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਦੇ ਸਾਬਕਾ ਵਿਿਦਆਰਥੀ ਹਨ।

ਕੌਣ ਨੇ ਜਸਦੀਪ ਸਿੰਘ ਗਿੱਲ: ਜਸਦੀਪ ਸਿੰਘ ਗਿੱਲ ਨੇ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਫਸਰ ਅਤੇ ਸੀਨੀਅਰ ਪ੍ਰਬੰਧਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਇਥੇ 2019 ਤੋਂ 31 ਮਈ, 2024 ਤੱਕ ਕੰਮ ਕੀਤਾ। ਉਹ ਬੋਰਡ ਅਬਜ਼ਰਵਰ ਵਜੋਂ ਈਥਰਿਸ ਅਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ ਨਾਲ ਵੀ ਜੁੜੇ ਹੋਏ ਸਨ। ਮਾਰਚ 2024 ਤੱਕ ਉਹ ਵੈਲਥੀ ਥੈਰੇਪਿਊਟਿਕਸ ਦੇ ਬੋਰਡ ਮੈਂਬਰ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਰੈਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਸੇਵਾ ਕੀਤੀ।

ਕਿੱਥੋਂ ਕੀਤੀ ਪੜਾਈ: ਗਿੱਲ ਨੇ ਪੜਾਈ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਅਤੇ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਕੀਤੀ ਹੈ। ਉਨ੍ਹਾਂ ਨੇ ਬਾਇਓਕੈਮੀਕਲ ਇੰਜੀਨੀਅਰਿੰਗ ਅਤੇ ਬਾਇਓਟੈਕਨਾਲੋਜੀ ਵਿੱਚ ਬੈਚਲਰ ਅਤੇ ਮਾਸਟਰ ਡਿਗਰੀਆਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਤੋਂ ਪ੍ਰਾਪਤ ਕੀਤੀਆਂ । ਦੱਸਣਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ। ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਉਨ੍ਹਾਂ ਨੇ ਬਕਾਇਦਾ ਜਸਦੀਪ ਸਿੰਘ ਗਿੱਲ ਦੇ ਨਾਮ ਦਾ ਐਲਾਨ ਕੀਤਾ।

Last Updated : Sep 3, 2024, 10:50 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.