ਲੁਧਿਆਣਾ: ਪੰਜਾਬ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ, ਕੁੱਟਮਾਰ ਅਤੇ ਹੋਰ ਅਧਰਾਧ ਬਾਰੇ ਸੁਣਨ ਨੂੰ ਬਹੁਤ ਕੁਝ ਮਿਲਦਾ ਹੈ, ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਪ੍ਰਕਾਸ਼ ਢਾਬੇ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਢਾਬੇ ਨੂੰ ਬੰਦ ਕਰਦੇ ਸਮੇਂ ਕੁਝ ਨੌਜਵਾਨਾਂ ਵੱਲੋਂ ਪਾਣੀ ਦੀ ਬੋਤਲ ਮੰਗੀ ਗਈ ਤਾਂ ਢਾਬੇ ਦੇ ਕਰਿੰਦਿਆਂ ਵੱਲੋਂ ਢਾਬਾ ਬੰਦ ਕਰਨ ਦੀ ਗੱਲ ਆਖੀ ਗਈ ਪਰ ਬਾਵਜੂਦ ਇਸ ਦੇ ਉਹਨਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਢਾਬੇ ਦੇ ਕਰਿੰਦਿਆਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ।
ਇਸ ਦੇ ਚੱਲਦਿਆਂ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਪੁਲਿਸ ਨੇ ਸੀਸੀਟੀਵੀ ਦੇ ਅਧਾਰ 'ਤੇ ਕਾਰਵਾਈ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
- ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਰੈਕੇਟ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ - Fake Arms License Racket Busted
- ਮੋਹਾਲੀ 'ਚ ਗੁਰਦੁਆਰਾ ਸਾਹਿਬ ਦਾ ਫਰਜ਼ੀ ਸੈੱਟ ਦੇਖ ਕੇ ਹੋਇਆ ਹੰਗਾਮਾ, ਨਿਹੰਗ ਸਿੰਘਾਂ ਨੇ ਰੁਕਵਾਈ ਸ਼ੂਟਿੰਗ; SGPC ਨੇ ਲਿਆ ਨੋਟਿਸ - Controversy During Shooting
- ਪੰਜਾਬ ਭਾਜਪਾ ਨੇਤਾ ਨੂੰ ਫੋਨ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ 'ਤੇ ਲੱਗੇ ਗੰਭੀਰ ਦੋਸ਼ - Threat kill BJP leader Shwait Malik
ਇਸ ਸਬੰਧ ਵਿੱਚ ਥਾਣਾ ਮੁਖੀ ਸਰਾਭਾ ਨਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਬੀਤੀ ਰਾਤ ਦਾ ਹੈ ਅਤੇ ਇਸ ਮਾਮਲੇ ਵਿੱਚ ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਉਹ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਢਾਬੇ ਦੇ ਕਰਿੰਦਿਆਂ ਦੇ ਉੱਤੇ ਉਹਨਾਂ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਜਿਸ ਦੇ ਚੱਲਦਿਆਂ ਦੋ ਨੌਜਵਾਨ ਕਰਿੰਦੇ ਜ਼ਖ਼ਮੀ ਹੋਏ ਹਨ, ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜਲਦ ਹੀ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।