ETV Bharat / state

ਹੁਣ ਔਰਤਾਂ ਨੂੰ 1000 ਨਹੀਂ, ਮਿਲਣਗੇ 2100 ਰੁਪਏ, 'ਆਪ' ਸਰਕਾਰ ਨੇ ਕੀਤਾ ਵੱਡਾ ਐਲ਼ਾਨ, ਔਰਤਾਂ 'ਚ ਖੁਸ਼ੀਂ ਦੀ ਲਹਿਰ - 1000 RS PER MONTH FOR WOMEN

ਹੁਣ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ। ਆਪ ਸਰਕਾਰ ਦਾ ਵੱਡਾ ਐਲਾਨ।

1000 RS PER MONTH FOR WOMEN
ਔਰਤਾਂ ਨੂੰ ਮਿਲਣਗੇ 1000 ਨਹੀਂ 2100 ਰੁਪਏ (ETV Bharat (ਗ੍ਰਾਫ਼ਿਕਸ ਟੀਮ))
author img

By ETV Bharat Punjabi Team

Published : Dec 12, 2024, 2:25 PM IST

ਆਦਮੀ ਪਾਰਟੀ ਨੇ ਔਰਤਾਂ ਨੂੰ ਖੁਸ਼ ਕਰ ਦਿੱਤਾ ਹੈ। 'ਆਪ' ਸਰਕਾਰ ਨੇ ਔਰਤਾਂ ਨੂੰ ਉਹ ਖੁਸ਼ੀਂ ਦਿੱਤੀ ਹੈ ਜਿਸ ਦਾ ਹਰ ਔਰਤ ਨੂੰ ਇੰਤਜ਼ਾਰ ਸੀ, ਪਰ ਹੁਣ ਕੇਜਰੀਵਾਲ ਵੱਲੋਂ ਐਲਾਨ ਕਰਦੇ ਹੋਏ ਸਕੀਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਿਵੇਂ ਹੀ ਕੇਜਰੀਵਾਲ ਨੇ ਐਲਾਨ ਕੀਤਾ ਤਾਂ ਔਰਤਾਂ ਦੀ ਖੁਸ਼ੀਂ ਦਾ ਕੋਈ ਟਿਕਾਣਾ ਨਹੀਂ ਰਿਹਾ। 'ਆਪ' ਸਰਕਾਰ ਨੇ ਐਲਾਨ ਕੀਤਾ ਕਿ ਹੁਣ 1000 ਰੁਪਏ ਨਹੀਂ, ਬਲਕਿ 2100 ਰੁਪਏ ਔਰਤਾਂ ਦੇ ਖਾਤੇ 'ਚ ਆਉਣਗੇ।

ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਵੱਡਾ ਫੈਸਲਾ

ਦਰਅਸਲ, ਚੋਣ ਸਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀਆਂ ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਚਾਲੂ ਮਾਲੀ ਸਾਲ ਦੌਰਾਨ ਸਰਕਾਰ ਨੇ ਦਿੱਲੀ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮੁੱਖ ਮੰਤਰੀ ਮਹਿਲਾ ਸਨਮਾਨ ਨਿਧੀ ਵਜੋਂ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਐਲਾਨ ਤੋਂ ਬਾਅਦ ਅੱਜ ਦਿੱਲੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਪ੍ਰਸਤਾਵ ਨੂੰ ਅੰਤਿਮ ਮਨਜ਼ੂਰੀ ਲਈ ਲੈਫਟੀਨੈਂਟ ਗਵਰਨਰ ਕੋਲ ਭੇਜਿਆ ਜਾਵੇਗਾ।

1000 RS PER MONTH FOR WOMEN
ਔਰਤਾਂ ਨੂੰ ਮਿਲਣਗੇ 1000 ਨਹੀਂ 2100 ਰੁਪਏ ((IANS Photo))

1000 ਨਹੀਂ ਬਲਕਿ 2100 ਰੁਪਏ ਦਿੱਤੇ ਜਾਣਗੇ

ਮੁੱਖ ਮੰਤਰੀ ਆਤਿਸ਼ੀ ਦੀ ਪ੍ਰਧਾਨਗੀ 'ਚ ਵੀਰਵਾਰ ਨੂੰ ਹੋਈ ਕੈਬਨਿਟ ਬੈਠਕ 'ਚ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। ਇਸ ਯੋਜਨਾ ਤਹਿਤ ਦਿੱਲੀ ਵਿੱਚ ਰਹਿਣ ਵਾਲੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਯੋਜਨਾ ਦਾ ਐਲਾਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਨੇ ਚਾਲੂ ਵਿੱਤੀ ਸਾਲ ਦਾ ਬਜਟ ਪੇਸ਼ ਕਰਦੇ ਸਮੇਂ ਕੀਤਾ ਸੀ। ਸਰਕਾਰ ਨੇ 4 ਮਾਰਚ ਨੂੰ ਵਿਧਾਨ ਸਭਾ 'ਚ ਇਸ ਯੋਜਨਾ ਦਾ ਐਲਾਨ ਕੀਤਾ ਸੀ, ਜਿਸ 'ਤੇ ਪ੍ਰਤੀਕਿਿਰਆ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਹ ਦਿੱਲੀ ਦੀਆਂ ਔਰਤਾਂ ਦੇ ਸਸ਼ਕਤੀਕਰਨ ਵੱਲ ਇਕ ਕਦਮ ਹੈ। ਹੁਣ ਔਰਤਾਂ ਲਈ 12,000 ਰੁਪਏ ਦਾ ਸਾਲਾਨਾ ਤੋਹਫ਼ਾ ਲੈਣ ਦਾ ਰਸਤਾ ਸਾਫ਼ ਹੋ ਗਿਆ ਹੈ। ਹੁਣ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਭੈਣਾਂ, ਧੀਆਂ, ਮਾਵਾਂ ਅਤੇ ਭੈਣਾਂ ਨੂੰ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਜੇਕਰ ਇਸ ਵਾਰ 'ਆਪ' ਦੀ ਸਰਕਾਰ ਆਉਂਦੀ ਹੈ ਤਾਂ ਵੋਟਾਂ ਤੋਂ ਬਾਅਦ ਔਰਤਾਂ ਨੂੰ 1000 ਨਹੀਂ, ਬਲਕਿ 2100 ਰੁਪਏ ਦਿੱਤੇ ਜਾਣਗੇ।

1000 RS PER MONTH FOR WOMEN
ਔਰਤਾਂ ਨੂੰ ਮਿਲਣਗੇ 1000 ਨਹੀਂ 2100 ਰੁਪਏ (ETV Bharat)

'ਆਪ' ਦੇ ਵੱਡੇ ਫੈਸਲੇ

ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੇ 200 ਯੂਨਿਟ ਤੱਕ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਉਦੋਂ ਤੱਕ ਦਿੱਲੀ ਵਿੱਚ ਹਰ ਮਹੀਨੇ 400 ਯੂਨਿਟ ਤੱਕ ਬਿਜਲੀ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬਿੱਲਾਂ ਵਿੱਚ 50 ਪ੍ਰਤੀਸ਼ਤ ਦੀ ਛੋਟ ਮਿਲਦੀ ਸੀ। ਪਰ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਜਰੀਵਾਲ ਨੇ 200 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ।

ਇਸ ਤੋਂ ਇਲਾਵਾ ਦਿੱਲੀ ਦੀਆਂ ਡੀਟੀਸੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ। ਹੁਣ ਇਸ ਵਾਰ ਦਿੱਲੀ ਸਰਕਾਰ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਨਿਧੀ ਦੇ ਤਹਿਤ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰਕੇ ਨਵੀਂ ਬਾਜ਼ੀ ਖੇਡੀ ਹੈ।

ਪੰਜਾਬ 'ਚ ਕਦੋਂ ਮਿਲਣਗੇ ਪੈਸੇ

ਕਾਬਲੇਜ਼ਿਕਰ ਜੈ ਕਿ ਪੰਜਾਬ ਦੀਆਂ ਔਰਤਾਂ ਵੀ 1000 ਰੁਪਏ ਦੀ ਉਡੀਕ ਕਰ ਰਹੀਆਂ ਹਨ, ਪਰ ਹਾਲੇ ਤੱਕ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਨਹੀਂ ਆਏ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ, ਉਨ੍ਹਾਂ ਦੀ ਸਰਕਾਰ ਵੱਲੋਂ ਹੁਣ 1000 ਨਹੀਂ, ਬਲਕਿ 1100 ਰੁਪਏ ਔਰਤਾਂ ਦੇ ਖਾਤਿਆਂ 'ਚ ਪਾਏ ਜਾਣਗੇ, ਪਰ ਹੁਣ ਵੇਖਣਾ ਹੋਵੇਗਾ ਕਿ ਇਸ ਐਲਾਨ ਨੂੰ ਬੂਰ ਕਦੋਂ ਪਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.