ਸੰਗਰੂਰ: ਪੰਜਾਬ ਵਿੱਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਦੇਰ ਰਾਤ ਸੰਗਰੂਰ ਗਰਗ ਪੈਟਰੋਲ ਪੰਪ ਦਾ ਸਾਹਮਣੇ ਆਇਆ। ਜਿੱਥੇ ਇੱਕ ਕਾਰ ਨੂੰ ਪੈਟਰੋਲ ਪੰਪ ਉੱਤੇ ਰੋਕਿਆ ਜਾਂਦਾ ਹੈ ਅਤੇ 2100 ਦਾ ਤੇਲ ਪਵਾ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂ ਪੈਟਰੋਲ ਪੰਪ ਉੱਤੇ ਕੰਮ ਕਰਦੇ ਵਿਅਕਤੀ ਨੇ ਕਾਰ ਦੇ ਵਿੱਚ ਤੇਲ ਪਾਇਆ ਤਾਂ ਜਿਉਂ ਹੀ ਨਿਊਜਲ ਰੱਖਣ ਗਿਆ ਤਾਂ ਕਾਰ ਸਵਾਰ ਕਾਰ ਫਰਾਰ ਹੋ ਗਏ। ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ
ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ
ਪੰਪ ਤੇ ਕੰਮ ਕਰਨ ਵਾਲਿਆਂ ਦੇ ਦੱਸਣ ਅਨੁਸਾਰ ਇੱਕ ਕਾਰ ਪੈਟਰੋਲ ਪੰਪ ਦੇ ਉੱਤੇ ਰੋਕਦੀ ਹੈ ਅਤੇ ਕਾਰ ਵਿੱਚ 2100 ਦਾ ਤੇਲ ਪਵਾਇਆ ਜਾਂਦਾ ਹੈ। ਜਦੋਂ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲਾ ਵਿਅਕਤੀ ਕਾਰ ਵਿੱਚ ਤੇਲ ਪਾ ਕੇ ਨਿਊਜਲ ਨੂੰ ਰੱਖਣ ਜਾਂਦਾ ਹੈ ਤਾਂ ਕਾਰ ਸਵਾਰ ਫਰਾਰ ਹੋ ਜਾਂਦੇ ਹਨ। ਪੈਟਰੋਲ ਪੰਪ ਉੱਤੇ ਕੈਮਰੇ ਲੱਗੇ ਹੋਏ ਸਨ ਤਾਂ ਇਹ ਸਾਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਉਸਦੇ ਦੱਸਣ ਅਨੁਸਾਰ ਉਹ ਕਾਰ ਦੇ ਪਿੱਛੇ ਵੀ ਭੱਜਿਆ ਤਾਂ ਉਸ ਵੱਲੋਂ ਕਾਰ 'ਤੇ ਇੱਕ ਢੱਕਣ ਵੀ ਮਾਰਿਆ। ਜਿਸ ਦੇ ਕਾਰਨ ਕਾਰ ਦਾ ਪਿਛਲਾ ਲਾਈਟ ਦਾ ਸ਼ੀਸ਼ਾ ਟੁੱਟ ਗਿਆ ਸੀ।
ਹਾਲੇ ਤੱਕ ਕਿਸੇ ਵੀ ਵਾਰਦਾਤ ਦੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ
ਜਦੋਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ ਕਿਉਂਕਿ ਦੋ ਸਾਲਾਂ ਦੇ ਵਿੱਚ ਉਨ੍ਹਾਂ ਦੇ ਪੈਟਰੋਲ ਪੰਪ ਉੱਤੇ ਪੰਜਵੀਂ ਵਾਰਦਾਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੈਟਰੋਲ ਪੰਪ ਉੱਤੇ ਹਾਲੇ ਤੱਕ ਕਿਸੇ ਵੀ ਵਾਰਦਾਤ ਦੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ
ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਇੱਕ ਵਾਰ ਮੇਰੇ ਲੜਕੇ ਕੋਲੋਂ ਇੱਕ ਲੱਖ 43 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਪਰ ਪੁਲਿਸ ਨੇ ਨਾ ਕਿਸੇ ਮੁਲਜ਼ਮ ਨੂੰ ਫੜਿਆ ਨਾ ਹੀ ਸਾਡੇ ਪੈਸੇ ਵਾਪਸ ਕਰਵਾਏ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
ਪ੍ਰਸ਼ਾਸਨ ਅਤੇ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ
ਪੰਪ ਦੇ ਮਾਲਕ ਨੇ ਆਮ ਆਦਮੀ ਪਾਰਟੀ ਨੂੰ ਵੀ ਲਾਹਨਤਾਂ ਪਾਈਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਕਾਨੂੰਨ ਨਾਮ ਦਾ ਕੋਈ ਡਰ ਨਹੀਂ ਰਿਹਾ। ਵੇਖ ਰਹੇ ਹਾਂ ਚਾਰੇ ਪਾਸੇ ਲੁੱਟਾਂ-ਖੋਹਾਂ, ਮਾਰ-ਤਾੜ ਸਾਰਾ ਕੁੱਝ ਸ਼ਰੇਆਮ ਹੋ ਰਿਹਾ ਹੈ। ਪਰ ਇਹ ਪ੍ਰਸ਼ਾਸਨ ਅਤੇ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਤਕਰੀਬਨ ਤਿੰਨ ਸਾਲ ਵਾਂਗ ਹੋ ਚੁੱਕੇ ਹਨ। ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਫੇਲ ਨਜ਼ਰ ਆ ਰਹੀ ਹੈ।