ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਹਲਕਾ ਬਠਿੰਡਾ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਹਰਸਿਮਤਰ ਕੌਰ ਬਾਦਲ ਦੇ ਹੱਕ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਕੇ ਦਾਅਵਾ ਕੀਤਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ।
ਬਾਦਲ ਸਹਿਬ ਦੀ ਇਨ੍ਹਾਂ ਹਲਕਿਆ ਨਾਲ ਪਰਿਵਾਰਕ ਸਾਂਝ: ਲੋਕ ਸਭਾ ਹਲਕਾ ਬਠਿੰਡਾ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਹਰਸਿਮਤਰ ਕੌਰ ਬਾਦਲ ਦੇ ਹੱਕ ਵਿਚ ਹਲਕਾ ਲੰਬੀ ਦੇ ਪਿੰਡਾਂ ਵਿਚ ਸੁਖਬੀਰ ਸਿੰਘ ਬਾਦਲ ਨੇ ਚੋਣ ਜਲਸਿਆ ਨੂੰ ਸੰਬੋਧਨ ਕੀਤਾ। ਉਨ੍ਹਾਂ ਅੱਜ ਹਲਕੇ ਦੇ ਡੇਢ ਦਰਜਨ ਦੇ ਕਰੀਬ ਪਿੰਡ ਮੋਹਲਾ, ਰੱਤਾ ਟਿੱਬਾ, ਮਿੱਡਾ, ਰਾਣੀਵਾਲਾ, ਸਰਾਵਾ ਬੋਦਲਾ, ਬੋਦੀਵਾਲਾ, ਪੰਨੀਵਾਲਾ, ਕਿਲਿਆ ਵਾਲੀ ਆਦਿ ਪਿੰਡਾਂ ਵਿਚ ਸਬੋਧਨ ਕਰਦੇ ਹੋਏ ਕਿਹਾ ਅੱਜ ਵੱਡੇ ਬਾਦਲ ਸਾਬ੍ਹ ਦੀ ਕਮੀ ਮਹਿਸੂਸ ਹੋ ਰਹੀ ਹੈ। ਜੋ ਉਨ੍ਹਾਂ ਤੋਂ ਬਿਨਾਂ ਚੋਣ ਲੜ ਰਹੇ ਹਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਇਸ ਹਲ਼ਕੇ ਨਾਲ ਪਰਿਵਾਰਕ ਸਾਂਝ ਸੀ। ਉਨ੍ਹਾਂ ਨੇ ਜੋ ਇਸ ਹਲਕੇ ਲਈ ਕੀਤਾ ਉਹ ਅੱਜ ਵੀ ਯਾਦ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪਹਿਲਾ ਬਹੁਤ ਵੱਡੀ ਗਲਤੀ ਕਰ ਲਈ ਹੈ, ਹੁਣ ਇਸ ਗਲਤੀ ਨੂੰ ਸੁਧਾਰ ਲਓ, ਇਸ ਝਾੜੂ ਵਾਲਿਆਂ ਦੇ ਝੂਠੇ ਲਾਰਿਆਂ ਵਿੱਚ ਨਾ ਆਓ, ਉਨ੍ਹਾਂ ਕਿਹਾ ਕਿ ਆਪਣੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ।
ਕੇਜਰੀਵਾਲ 0 ਅਤੇ ਸ਼੍ਰੋਮਣੀ ਅਕਾਲੀ ਦਲ 13: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸੁਖਬੀਰ ਸਿੰਘ ਬਾਦਲ ਨੇ ਪੂਰੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ। ਜਿਸ ਦੀ ਹਵਾ ਚੰਗੀ ਚੱਲ ਰਹੀ ਹੈ, ਲੋਕਾਂ ਨੇ ਝਾੜੂ ਨੂੰ ਵੋਟ ਪਾ ਕੇ ਗਲਤੀ ਕਰ ਲਈ ਅਤੇ ਕਾਂਗਰਸ ਨੇ ਲੰਮੇ ਸਮੇਂ ਵਿੱਚ ਕੁਝ ਨਹੀਂ ਕੀਤਾ ਅਤੇ ਪੰਜਾਬ ਨੂੰ ਤਬਾਹ ਕਰ ਦਿੱਤਾ। ਜੇਕਰ ਸੂਬੇ ਦੇ ਹੱਕਾਂ ਦੀ ਲੜਾਈ ਲੜੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ। ਇਸ ਲਈ ਲੋਕਾਂ ਨੇ ਮੰਨ ਬਣਾ ਲਿਆ ਹੈ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨਾ ਹੈ। ਕੇਜਰੀਵਾਲ ਕਹਿ ਰਹੇ ਹਨ ਕਿ ਪੰਜਾਬ ਵਿੱਚੋਂ 13-0 ਦਾ ਨਤੀਜਾ ਆਵੇਗਾ ਤਾਂ ਸੁਖਬੀਰ ਬਾਦਲ ਨੇ ਤੰਜ ਕਸਦੇ ਕਿਹਾ ਕਿ ਬਿਲਕੁਲ ਕੇਜਰੀਵਾਲ 0 ਅਤੇ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਉੱਤੇ ਜਿੱਤੇਗਾ।
- ਫੇਸਬੁੱਕ ਲਾਈਵ ਰਾਹੀਂ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਰਾਬਤਾ ਕਾਇਮ, ਵੋਟ ਪ੍ਰਕਿਰਿਆ ਵਧੀਆ ਬਣਾਉਣ ਲਈ ਮੰਗੇ ਸੁਝਾਅ - Contact with the voters of Punjab
- ਪੰਜਾਬ 'ਚ ਪ੍ਰਚਾਰ ਲਈ ਜਾਖੜ ਦਾ ਯੂਪੀ CM ਯੋਗੀ ਨੂੰ ਸੱਦਾ, ਪੱਤਰ ਲਿਖ ਆਖੀ ਇਹ ਗੱਲ - Lok Sabha Elections
- ਗੜ੍ਹੇਮਾਰੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੇ ਐਲਾਨ 'ਤੇ ਕਿਸਾਨਾਂ ਵੱਲੋਂ ਖੜ੍ਹੇ ਕੀਤੇ ਗਏ ਸਵਾਲ, ਕਿਸਾਨ ਆਗੂਆਂ ਨੇ ਕਹੀ ਇਹ ਵੱਡੀ ਗੱਲ - Compensation For Crops