ETV Bharat / state

'ਆਪ' ਪੱਖੀ ਉਮੀਦਵਾਰ ਨੂੰ ਛੱਡ ਬਾਕੀਆਂ ਦੇ ਕਾਗਜ਼ ਰੱਦ ਕਰਨ 'ਤੇ ਲੱਗਾ ਧਰਨਾ - Protest at Bathinda - PROTEST AT BATHINDA

'ਆਪ' ਉਮੀਦਵਾਰ ਨੂੰ ਛੱਡ ਬਾਕੀਆਂ ਦੇ ਕਾਗਜ਼ ਰੱਦ ਕਰਨ 'ਤੇ ਤਲਵੰਡੀ ਸਾਬੋ-ਮਾਨਸਾ-ਸਰਦੂਲਗੜ੍ਹ ਹਾਈਵੇ ਨੂੰ ਜਾਮ ਕਰਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

OTHERS CANDIDATES PAPER REJECTED
'ਆਪ' ਪੱਖੀ ਉਮੀਦਵਾਰ ਨੂੰ ਛੱਡ ਬਾਕੀਆਂ ਦੇ ਕਾਗਜ਼ ਰੱਦ ਕਰਨ 'ਤੇ ਲੱਗਾ ਧਰਨਾ (Etv Bharat (ਪੱਤਰਕਾਰ , ਬਠਿੰਡਾ))
author img

By ETV Bharat Punjabi Team

Published : Oct 7, 2024, 11:36 AM IST

ਬਠਿੰਡਾ: ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਵੱਲੋਂ ਦਾਖਲ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਬੀਤੀ ਦੇਰ ਸ਼ਾਮ ਪ੍ਰਸ਼ਾਸਨ ਵੱਲੋਂ ਜਾਰੀ ਸੂਚੀ ਮੁਤਾਬਿਕ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਜਗਾਰਾਮ ਤੀਰਥ ਵਿਖੇ ‘ਆਪ’ ਪੱਖੀ ਉਮੀਦਵਾਰ ਨੂੰ ਛੱਡਕੇ ਬਾਕੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਣ 'ਤੇ ਗੁੱਸੇ ਵਿੱਚ ਆਏ ਉਮੀਦਵਾਰਾਂ ਦੇ ਸਮੱਰਥਕਾਂ ਨੇ ਅੱਜ ਸਵੇਰੇ ਤਲਵੰਡੀ ਸਾਬੋ-ਮਾਨਸਾ-ਸਰਦੂਲਗੜ੍ਹ ਹਾਈਵੇ ਨੂੰ ਜਾਮ ਕਰਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।

'ਆਪ' ਪੱਖੀ ਉਮੀਦਵਾਰ ਨੂੰ ਛੱਡ ਬਾਕੀਆਂ ਦੇ ਕਾਗਜ਼ ਰੱਦ ਕਰਨ 'ਤੇ ਲੱਗਾ ਧਰਨਾ (Etv Bharat (ਪੱਤਰਕਾਰ , ਬਠਿੰਡਾ))

ਨਾਮਜ਼ਦਗੀ ਕਾਰਜ਼ ਰੱਦ

ਦੱਸ ਦੇਈਏ ਕਿ ਪਿੰਡ ਜਗਾਰਾਮ ਤੀਰਥ ਜੋ ਕਿ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਪਿੰਡ ਹੈ 'ਚੋਂ ਸਰਪੰਚੀ ਲਈ ਕਵਰਿੰਗ ਉਮੀਦਵਾਰਾਂ ਸਮੇਤ ਕੁੱਲ ਪੰਜ ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਕਾਗਜ਼ਾਂ ਦੀ ਜਾਂਚ ਪੜਤਾਲ ਉਪਰੰਤ ਬੀਤੀ ਦੇਰ ਸ਼ਾਮ ਪ੍ਰਸ਼ਾਸਨ ਵੱਲੋਂ ਜਦੋਂ ਯੋਗ/ਅਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਤਾਂ ਉਸ ਮੁਤਾਬਿਕ ਉਕਤ ਪਿੰਡ 'ਚ ‘ਆਪ’ ਪੱਖੀ ਉਮੀਦਵਾਰ ਨੂੰ ਛੱਡਕੇ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ।

ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੀਤੀ ਕੋਸ਼ਿਸ

ਪ੍ਰਦਰਸ਼ਨਕਾਰੀਆਂ ਨੇ ਗੁੱਸੇ ਵਿੱਚ ਅਯੋਗ ਕਰਾਰ ਦਿੱਤੇ ਉਮੀਦਵਾਰਾਂ ਦੇ ਸਮੱਰਥਕਾਂ ਨੇ ਅੱਜ ਸਵੇਰ ਤੋਂ ਵੱਡੀ ਗਿਣਤੀ 'ਚ ਇਕੱਤਰ ਹੋ ਤਲਵੰਡੀ ਸਾਬੋ-ਮਾਨਸਾ- ਸਰਦੂਲਗੜ੍ਹ ਹਾਈਵੇ ਨੂੰ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਨਾਲ ਨਾਲ ਹਲਕਾ ਵਿਧਾਇਕਾ ਖਿਲਾਫ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਈਵੇ ਨੂੰ ਜਾਮ ਕਰਨ ਦੀ ਸੂਚਨਾ 'ਤੇ ਥਾਣਾ ਮੁਖੀ ਸਰਬਜੀਤ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਬਾਅਦ 'ਚ ਡੀ.ਅੇੈੱਸ.ਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਅਤੇ ਨਾਇਬ ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਮੇਜਰ ਸਿੰਘ ਸਾਬਕਾ ਸਰਪੰਚ ਅਤੇ ਬਿੱਟੂ ਸੰਧੂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਹਲਕਾ ਵਿਧਾਇਕਾ ਦੀ ਸ਼ਹਿ 'ਤੇ ਗਲਤ ਤਰੀਕੇ ਅਪਨਾ ਕੇ ਉਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਕਥਿਤ ਇਲਜ਼ਾਮ ਲਾਉਦਿਆਂ ਕਾਗਜ਼ ਬਹਾਲ ਕਰਵਾ ਕੇ ਪੰਚਾਇਤੀ ਚੋਣ ਕਰਵਾਉਣ ਦੀ ਮੰਗ ਕਰਦਿਆਂ ਪ੍ਰਦਰਸ਼ਨ ਕਰਦੇ ਰਹੇ।

ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ

ਪ੍ਰਦਰਸ਼ਨ 'ਚ ਬਾਅਦ ਦੁਪਹਿਰ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਸ਼ਮੂਲੀਅਤ ਕਰਦਿਆਂ ਹਲਕਾ ਵਿਧਾਇਕਾ ਅਤੇ ਪ੍ਰਸ਼ਾਸਨ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਾਉਦਿਆਂ ਉਕਤ ਪ੍ਰਕ੍ਰਿਆ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ। ਉਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੋ ਪਿਛਲੇ 75 ਸਾਲਾਂ 'ਚ ਨਹੀਂ ਹੋਇਆ ਉਹ ਹੁਣ ਹੋ ਰਿਹਾ ਹੈ, ਕੀ ਇਹੀ ਬਦਲਾਅ ਹੈ? ਪ੍ਰਦਰਸ਼ਨਕਾਰੀਆਂ ਦੇ ਲੰਬਾਂ ਸਮਾਂ ਡਟੇ ਰਹਿਣ ਤੇ ਐੱਸ.ਡੀ.ਐੱਮ ਹਰਵਿੰਦਰ ਸਿੰਘ ਜੱਸਲ ਮੌਕੇ 'ਤੇ ਪਹੁੰਚੇ ਅਤੇ ਉਨਾਂ ਵੱਲੋਂ ਉਮੀਦਵਾਰਾਂ ਦੀ ਲਿਖਤੀ ਸ਼ਿਕਾਇਤੀ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਭੇਜ ਕੇ ਤਿੰਨ ਦਿਨਾਂ 'ਚ ਕਿਸੇ ਸਮਰੱਥ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾ ਕੇ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਫਿਲਹਾਲ ਪ੍ਰਦਰਸ਼ਨਕਾਰੀਆਂ ਨੇ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ। ਪ੍ਰਦਰਸ਼ਨ 'ਚ ਪਿੰਡ ਵਾਸੀਆਂ ਤੋਂ ਇਲਾਵਾ ਕ੍ਰਿਸ਼ਨ ਸਿੰਘ ਭਾਗੀਵਾਂਦਰ ਅਤੁੇੇ ਦਰਸ਼ਨ ਸੰਧੂ ਮਾਨਵਾਲਾ ਦੋਵੇਂ ਬਲਾਕ ਕਾਂਗਰਸ ਪ੍ਰਧਾਨ, ਅਵਤਾਰ ਮੈਨੂੰਆਣਾ ਅਤੇ ਜਸਕਰਨ ਗੁਰੂਸਰ, ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਆਦਿ ਵੀ ਮੌਜੂਦ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.