ਬਰਨਾਲਾ : ਲੋਕ ਸਭਾ ਚੋਣਾਂ 2024 ਦਾ ਅਖਾੜਾ ਦੇਸ਼ ਭਰ ਵਿੱਚ ਭਖਿਆ ਹੋਇਆ ਹੈ। ਪਹਿਲੇ ਗੇੜ ਦੀ ਚੋਣ ਹੋ ਚੁੱਕੀ ਹੈ। ਪੰਜਾਬ ਵਿੱਚ ਵੀ ਸਿਆਸੀ ਪਾਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦੀਆਂ ਜਾ ਰਹੀਆਂ ਹਨ। ਪਰ ਭਾਜਪਾ ਅਜੇ ਵੀ ਪੱਛੜੀ ਹੋਈ ਹੈ। ਖਾਸ ਕਰਕੇ ਮਾਲਵਾ ਖੇਤਰ ਤੇ ਕੇਂਦਰ ਬਿੰਦੂ ਅਤੇ ਹਾਟ ਸੀਟ ਮੰਨੀ ਜਾਂਦੀ ਸੰਗਰੂਰ ਉੱਪਰ ਹੁਣ ਤੱਕ ਭਾਜਪਾ ਨੇ ਆਪਣੀ ਉਮੀਦਵਾਰ ਨਹੀਂ ਉਤਾਰਿਆ ਹੈ। ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸ ਵਲੋਂ ਸੁਖਪਾਲ ਸਿੰਘ ਖਹਿਰਾ, ਸ੍ਰੋਮਣੀ ਅਕਾਲੀ ਦਲ ਵਲੋਂ ਇਕਬਾਲ ਸਿੰਘ ਝੂੰਦਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਹਨ। ਸਭ ਦੀਆਂ ਨਜ਼ਰਾਂ ਭਾਜਪਾ ਉਮੀਦਵਾਰ ਉੱਪਰ ਟਿਕੀਆਂ ਹੋਈਆਂ ਹਨ।
ਕੇਵਲ ਸਿੰਘ ਢਿੱਲੋਂ 2022 ਦੀ ਸੰਗਰੂਰ ਜਿਮਨੀ ਚੋਣ ਵੀ ਭਾਜਪਾ ਵੱਲੋਂ ਲੜੇ: ਇਸ ਵਾਰ ਭਾਜਪਾ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਚਰਚਾ ਰਹੀ ਹੈ। ਕੇਵਲ ਸਿੰਘ ਢਿੱਲੋਂ 2022 ਦੀ ਸੰਗਰੂਰ ਜਿਮਨੀ ਚੋਣ ਵੀ ਭਾਜਪਾ ਵੱਲੋਂ ਲੜੇ ਸਨ ਅਤੇ ਚੌਥੇ ਨੰਬਰ ਉੱਪਰ ਰਹੇ। ਪਰ ਇਸ ਵਾਰ ਸੂਤਰਾਂ ਅਨੁਸਾਰ ਕੇਵਲ ਸਿੰਘ ਢਿੱਲੋਂ ਚੋਣ ਲੜਨ ਤੋਂ ਇਨਕਾਰ ਕਰ ਗਏ ਹਨ। ਜਿਸ ਕਰਕੇ ਕੇਵਲ ਢਿੱਲੋਂ ਦੇ ਵਜੋਂ ਭਾਜਪਾ ਕੋਲ ਕੋਈ ਹੋਰ ਤਕੜਾ ਉਮੀਦਵਾਰ ਨਹੀਂ ਹੈ। ਜਿਸ ਕਰਕੇ ਹੁਣ ਹਲਕੇ ਵਿੱਚ ਚਰਚਾ ਅਰਵਿੰਦ ਖੰਨਾ ਦੇ ਚੋਣ ਲੜਨ ਦੀ ਚੱਲ ਰਹੀ ਹੈ। ਅਰਵਿੰਦ ਖੰਨਾ ਸਾਬਕਾ ਵਿਧਾਇਕ ਹਨ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵਿੱਚੋਂ ਹਨ। ਅਰਵਿੰਦ ਖੰਨਾ ਵਲੋਂ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਬਰਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ।
ਸੰਗਰੂਰ ਲੋਕ ਸਭਾ ਹਲਕੇ ਦੀ ਕਮਾਨ ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਹੱਥਾ ਵਿੱਚ ਹੋਣ ਦਾ ਦਾਅਵਾ ਕੀਤਾ: ਇਸ ਸਬੰਧੀ ਭਾਜਪਾ ਆਗੂ ਅਤੇ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਨੇ ਬਰਨਾਲਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਕੁੱਝ ਕਲੀਅਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਮੀਦਵਾਰ ਕਮਲ ਦਾ ਫੁੱਲ ਹੋਵੇਗਾ। ਕਮਲ ਦਾ ਫੁੱਲ ਨੂੰ ਤਕੜਾ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਹੀ ਜਿਤਾਇਆ ਜਾਵੇਗਾ। ਕਮਲ ਦੇ ਫੁੱਲ ਨੂੰ ਹੀ ਵੋਟ ਪਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਕਮਾਨ ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਹੱਥਾ ਵਿੱਚ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਪਾਰਟੀ ਦਾ ਉਮੀਦਵਾਰ ਹੈ ਅਤੇ ਜਿੱਤ ਦਰਜ਼ ਕਰਾਂਗੇ।
- ਲੁਧਿਆਣਾ 'ਚ ਵੀ ਮਸ਼ਹੂਰ ਹੋਈ ਨਿਹੰਗ ਸਿੰਘਾਂ ਦੀ ਠੰਡੀ ਸ਼ਰਦਾਈ, ਦੂਰੋਂ-ਦੂਰੋਂ ਪੀਣ ਆਉਂਦੇ ਨੇ ਲੋਕ, ਗਰਮੀ ਦੇ ਨਾਲ-ਨਾਲ ਬਿਮਾਰੀਆਂ ਦਾ ਵੀ ਕਰਦੀ ਹੈ ਖਾਤਮਾ - Nihang Singhs made cool Shardai
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਮੋਗਾ 'ਚ ਕੀਤਾ ਚੋਣ ਪ੍ਰਚਾਰ, ਕਿਹਾ- ਖੇਤਰੀ ਪਾਰਟੀ ਦਾ ਸਾਥ ਦੇਣ ਲੋਕ - Rajwinder campaigned in moga
- ਟ੍ਰੇਨਿੰਗ ਤੋਂ ਬਾਅਦ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਵਿਦਿਆਰਥੀ, ਸੜਕ ਹਾਦਸੇ 'ਚ ਹੋਈ ਮੌਤ - Death in Road Accident