ਬਠਿੰਡਾ: ਜ਼ਿਲ੍ਹੇ ਦੀ ਧੀ ਅਰਸ਼ਦੀਪ ਕੌਰ ਅੱਜ ਪੇਂਡੂ ਖੇਤਰ ਦੀਆਂ ਲੜਕੀਆਂ ਲਈ ਰੋਲ ਮਾਡਲ ਬਣੀ ਹੈ। ਪਰਿਵਾਰ ਅਨਪੜ੍ਹ, ਪਰ ਅਰਸ਼ਦੀਪ ਨੇ ਆਪਣੀ ਮਿਹਨਤ ਨਾਲ 2024 ਮਿਸਜ ਇੰਡੀਆ ਦਾ ਖਿਤਾਬ ਜਿੱਤਿਆ ਹੈ। ਭਾਰਤ ਦੇ ਰਾਸ਼ਟਰੀ ਪੱਧਰ ਉੱਤੇ ਕਰਵਾਏ ਗਾਏ ਮੁਕਾਬਲੇ ਵਿੱਚ ਪੰਜਾਬ ਦੀ ਧੀ ਅਰਸ਼ਦੀਪ ਕੌਰ ਸਿੱਧੂ ਨੇ ਮਿਸੇਜ਼ ਇੰਡੀਆ ਓਵਰਸੀਜ਼ 2024 ਦਾ ਖਿਤਾਬ ਲੈ ਕੇ ਜਿੱਤ ਹਾਸਿਲ ਕੀਤੀ ਹੈ।
ਇਸ ਮੁਕਾਬਲੇ ਦਾ ਆਯੋਜਨ ਵਿਜ਼ਨਆਰਾ ਗਲੋਬਲ ਵੱਲੋ ਦਿੱਲੀ ਵਿਖੇ ਉਮਰਾਉ ਹੋਟਲ ਵਿਚ ਕਰਵਾਇਆ ਗਿਆ। ਇਹ ਮੁਕਾਬਲਾ 4 ਅਪ੍ਰੈਲ 2024 ਤੋ ਸੁਰੂ ਹੋ ਕੇ 7 ਅਪ੍ਰੈਲ 2024 ਦੀ ਰਾਤ ਨੂੰ ਜਿੱਤੀਆਂ ਮੁਟਿਆਰਾਂ ਦੇ ਸਿਰ ਤਾਜ ਸਜਾ ਕੇ ਸੰਪੂਰਨ ਕੀਤਾ ਗਿਆ। ਅਰਸਦੀਪ ਕੌਰ ਸਿੱਧੂ ਨੂੰ ਮਿਸੇਜ਼ ਇੰਡੀਆ ਓਵਰਸੀਜ਼ 2024 ਦੇ ਖਿਤਾਬ ਦੀ ਜਿੱਤ ਦੇ ਨਾਲ ਨਾਲ, ਸੋਲਫੁੱਲ ਕਵੀਨ ਦੇ ਟਾਈਟਲ ਨਾਲ ਵੀ ਨਿਵਾਜਿਆ ਗਿਆ।
ਪੇਸ਼ੇ ਵਜੋਂ ਸਾਫਟਵੇਅਰ ਇੰਜੀਨਿਅਰ ਤੇ ਲਾਈਫ ਕੋਚ : ਅਰਸ਼ਦੀਪ ਕੌਰ ਸਿੱਧੂ ਨਹੀਂ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਜਨਮ ਜਿਲਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿਖੇ ਹੋਇਆ ਅਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋ ਬਾਅਦ ੳਨ੍ਹਾਂ ਨੇ ਕੰਪਊਟਰ ਸਾਈਸ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ, ਆਸਟ੍ਰੇਲੀਆ ਵਿੱਚ ਬਤੌਰ ਸਾਫਟਵੇਅਰ ਇੰਜੀਨੀਅਰ ਦਾ ਕੰਮ ਕੀਤਾ ਹੈ।
ਇਸ ਸਮੇਂ ਅਰਸ਼ਦੀਪ ਆਪਣੇ ਦੋ ਬੱਚਿਆਂ ਅਤੇ ਪਤੀ ਨਾਲ ਆਸਟ੍ਰੇਲੀਆ ਹੀ ਰਹਿੰਦੇ ਹਨ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਆਪਣੀ ਜਿੰਦਗੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਕੇ, ਸਕਾਰਤਮਕ ਸੋਚ ਰੱਖਕੇ ਜੀਵਨ ਨੂੰ ਨਵਾਂ ਰੂਪ ਦੇਣ ਦੀ ਸਿੱਖਿਆ ਦੇ ਰਹੇ ਹਨ ਅਰਸ਼ਦੀਪ ਕੌਰ ਸਿੱਧੂ ਆਪਣੇ ਯੂਟਿਊਬ ਚੈਨਲ ਵੰਡਰ ਨਾਰੀ ਦੁਆਰਾ ਹਜ਼ਾਰਾਂ ਲੋਕਾਂ ਦਾ ਜੀਵਨ ਬਦਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੇਕੇ ਤੇ ਸਹੁਰੇ ਪਰਿਵਾਰ ਦੀ ਉਨ੍ਹਾਂ ਨੂੰ ਪੂਰੀ ਸਪੋਰਟ ਹੈ।
ਪਹਿਲੇ ਸਮੇਂ ਵਿੱਚ ਪਰਿਵਾਰ ਪੜ੍ਹਾਉਣ ਤੋਂ ਵੀ ਕਰਦਾ ਸੀ ਗੁਰੇਜ਼, ਪਰ: ਜਾਣਕਾਰੀ ਦਿੰਦੇ ਹੋਏ ਅਰਸ਼ਦੀਪ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਸੰਯੁਕਤ ਤੇ ਸਾਧਾਰਨ ਪਰਿਵਾਰ ਸੀ। ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਦਸਵੀਂ ਤੱਕ ਦੀ ਵਿਦਿਆ ਪ੍ਰਾਪਤ ਕੀਤੀ। ਅਸੀਂ ਦੋ ਭੈਣਾਂ ਸੀ, ਤਾਂ ਸਾਡਾ ਪਰਿਵਾਰ ਲੜਕੀਆਂ ਨੂੰ ਬਾਹਰ ਪੜਾਉਣ ਦੇ ਲਈ ਰਾਜੀ ਨਹੀਂ ਸੀ । ਪਰ, ਕੁਝ ਸਿਆਣੇ ਅਤੇ ਸੁਲਝੇ ਵਿਅਕਤੀਆਂ ਨੇ ਸਾਡੇ ਪਰਿਵਾਰ ਨੂੰ ਸਮਝਾਇਆ ਤੇ ਉਨ੍ਹਾਂ ਨੇ ਮੈਨੂੰ ਪੜਨ ਦੇ ਲਈ ਕਾਲਜ ਭੇਜਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਕਿਹਾ ਕਿ ਜਿਹੜੀ ਵੀ ਸਟੋਰੀ ਜਿੰਨੀ ਹੀ ਤਕਲੀਫ਼ ਤੋ ਉੱਠ ਕੇ ਆਉਂਦੀ ਹੈ, ਉਨੀ ਹੀ ਸੁਪਰ ਹਿੱਟ ਹੁੰਦੀ ਹੈ। ਉਨ੍ਹਾਂ ਦੇ ਦਿਲ ਵਿੱਚ ਵੀ ਕੁਝ ਕਰਨ ਦੀ ਤਾਂਘ ਸੀ। ਉਹ ਆਪਣੇ ਨਿਸ਼ਾਨੇ ਨੂੰ ਲੈ ਕੇ ਤੁਰਦੀ ਰਹੀ ਅਤੇ ਮੇਰੇ ਅੱਗੇ ਰਾਹ ਬਣਦੇ ਗਏ, ਜੋ ਇਹ ਕੰਪੀਟੀਸ਼ਨ ਹੋਇਆ ਹੈ। ਇਸ ਵਿੱਚ ਕੋਈ ਸੁੰਦਰਤਾ ਜਾਂ ਲੰਮੇ ਮਧਰੇ ਦੀ ਕੋਈ ਗੱਲ ਨਹੀਂ ਹੁੰਦੀ ਸਿਰਫ ਉਨਾਂ ਦੇ ਗੱਲਬਾਤ ਅਤੇ ਲਿਆਕਤ ਨੂੰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਵਿੱਚ ਕਿੰਨਾ ਕੁ ਵਜ਼ਨ ਹੈ।
ਕਦਰਾਂ-ਕੀਮਤਾਂ ਨਾਲ ਰੱਖੋ: ਵਿਜਿਨਆਰਾ ਗਲੋਬਲ ਵੱਲੋ ਕਰਵਾਏ ਗਏ ਇਸ ਮੁਕਾਬਲੇ ਨੂੰ ਅਰਸ਼ਦੀਪ ਆਪਣੇ ਲਈ ਸਕਾਰਾਤਮਕ ਸੋਚ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇੱਕ ਮੰਚ ਸਮਝਦੇ ਹਨ । ਅਰਸ਼ਦੀਪ ਨੇ ਇਹ ਜਿੱਤ ਹਾਸਿਲ ਕਰਕੇ ਨਾ ਸਿਰਫ ਪੰਜਾਬ ਦਾ ਮਾਣ ਵਧਾਇਆ ਹੈ, ਇਸ ਦੇ ਨਾਲ ਉਨ੍ਹਾਂ ਨੇ ਪੇਡੂ ਖੇਤਰ ਵਿਚ ਵਸਦੇ ਪੰਜਾਬੀਆਂ ਨੂੰ ਇਹ ਉਮੀਦ ਦਿੱਤੀ ਹੈ ਕਿ ਇਨਸਾਨ ਚਾਹੇ ਤਾਂ ਕੋਈ ਵੀ ਮੰਜਿਲ ਹਾਸਿਲ ਕਰ ਸਕਦਾ ਹੈ, ਬੱਸ ਲੋੜ ਹੈ ਤਾਂ ਇੱਕ ਪੱਕੇ ਅਤੇ ਠੋਸ ਫੈਸਲੇ ਦੀ ਤੇ ਕਦਰਾਂ-ਕੀਮਤਾਂ ਨੂੰ ਨਾਲ ਲੈ ਕੇ ਚੱਲਣ ਦੀ।