ਬਰਨਾਲਾ: ਫੌਜ ਵਿੱਚ ਬਰਨਾਲਾ ਦੇ ਸਿਮਰਨਦੀਪ ਸਿੰਘ ਦੀ ਬੀਤੇ ਦਿਨ ਡਿਊਟੀ ਦੌਰਾਨ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਫੌਜੀ ਜਵਾਨ ਸਿਮਰਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਬਰਨਾਲਾ ਪਹੁੰਚੀ ਅਤੇ ਉਸਦਾ ਪੂਰੇ ਫੌਜੀ ਸਨਮਾਨਾਂ ਨਾਲ ਬੰਦੂਕਾਂ ਨਾਲ ਸਲਾਮੀ ਦੇ ਕੇ ਅੰਤਿਮ ਸਸਕਾਰ ਕੀਤਾ ਗਿਆ। ਇਸ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਦਾ ਧਿਆਨ ਆਪਣੇ ਵੱਲ ਖਿੱਚਿਆ। ਮ੍ਰਿਤਕ ਫੌਜੀ ਜਵਾਨ ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸ ਦੀ ਯਾਦ ਵਿਚ ਪੂਰੇ ਸਨਮਾਨ ਨਾਲ ਯਾਦਗਾਰੀ ਬੁੱਤ ਸਥਾਪਿਤ ਕੀਤਾ ਜਾਵੇ।
ਇਸ ਮੌਕੇ ਫ਼ੌਜ ਦੇ ਅਧਿਕਾਰੀ ਸੂਬੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਸਿਪਾਹੀ ਸਿਮਰਦੀਪ ਸਿੰਘ 18 ਦਸੰਬਰ 2018 ਤੋਂ ਫ਼ੌਜ ਵਿੱਚ ਭਰਤੀ ਹੋਇਆ ਸੀ। ਇਸ ਨੇ 2019 ਵਿੱਚ ਯੂਪੀ ਦੇ ਫ਼ਤਹਿਗੜ੍ਹ ਵਿਖੇ ਉਹਨਾਂ ਕੋਲ ਹੀ ਟ੍ਰੇਨਿੰਗ ਕੀਤੀ ਸੀ। ਉਹ ਥਰੀ ਸਿੱਖ ਲਾਈ ਯੂਨਿਟ ਵਿੱਚ ਸੀ ਅਤੇ ਜੰਮੂ ਕਸ਼ਵੀਰ ਦੇ ਪੁੰਛ ਏਰੀਏ ਦੇ ਨੌਸ਼ਹਿਰਾ ਵਿੱਚ ਡਿਊਟੀ ਉੱਤੇ ਤੈਨਾਤ ਸੀ। ਇਸੇ ਦੌਰਾਨ ਕਿਸੇ ਕੋਰਸ ਦੇ ਲਈ ਅੰਬਾਲਾ ਆਇਆ ਹੋਇਆ ਸੀ, ਜਿੱਥੇ ਲੰਘੇ ਐਤਵਾਰ ਨੂੰ ਉਸਦੇ ਸੁੱਤੇ ਪਏ ਦੇ ਸੱਪ ਲੜ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮ੍ਰਿਤਕ ਬਹੁਤ ਹੋਣਹਾਰ ਅਤੇ ਹੁਸ਼ਿਆਰ ਲੜਕਾ ਸੀ। ਸਰਕਾਰ ਇਸ ਨੂੰ ਬਣਦਾ ਸਨਮਾਨ ਜ਼ਰੂਰ ਦੇਵੇ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਸਾਬਾਕਾ ਫ਼ੌਜੀ ਕੈਪਟਨ ਦਰਸ਼ਨ ਸਿੰਘ ਨੇ ਕਿਹਾ ਕਿ ਫ਼ੌਜੀ ਜਵਾਨ ਸਿਮਰਨਜੀਤ ਸਿੰਘ ਆਨ ਡਿਊਟੀ ਸ਼ਹੀਦ ਹੋਇਆ ਹੈ। ਜਿਸ ਕਰਕੇ ਇੱਕ ਤਾਂ ਸਰਕਾਰ ਇਸ ਨੂੰ ਸ਼ਹੀਦ ਦਾ ਦਰਜਾ ਦੇਵੇ, ਦੂਜਾ ਉਸਦੀ ਯਾਦ ਵਿੱਚ ਬੁੱਤ ਸਥਾਪਿਤ ਕੀਤਾ ਜਾਵੇ ਜਾਂ ਫਿਰ ਕਿਸੇ ਸਕੂਲ ਦਾ ਨਾਮ ਉਸਦੇ ਨਾਮ ਉਪਰ ਰੱਖਿਆ ਜਾਵੇ।
- ਪੰਜਾਬ 'ਚ ਵੱਧ ਰਿਹਾ ਹੈ ਇਸ ਭਿਆਨਕ ਬਿਮਾਰੀ ਦਾ ਖਤਰਾ, ਕਪੂਰਥਲਾ 'ਚ 3 ਅਤੇ ਪਟਿਆਲਾ 'ਚ 2 ਮੌਤਾਂ, ਇਸ ਖਾਸ ਰਿਪੋਰਟ 'ਚ ਦੇਖੋ ਬਿਮਾਰੀ ਦੇ ਲੱਛਣ - Water borne disease in Punjab
- ਫਿਰੋਜ਼ਪੁਰ 'ਚ ਗੈਂਗਵਾਰ ਦੌਰਾਨ ਨੌਜਵਾਨ ਦੀ ਮੌਤ, ਮ੍ਰਿਤਕ ਦਾ ਕੁੱਝ ਦਿਨ ਪਹਿਲਾਂ ਹੋਇਆ ਸੀ ਵਿਆਹ, 5 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ - FIRING IN Firozpur
- ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਹਾਈਕੋਰਟ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ, ਮੰਗਿਆ ਜਬਾਵ - MP amritpal singh
ਦੱਸ ਦਈਏ ਕਿ ਬੀਤੇ ਕੱਲ੍ਹ ਮ੍ਰਿਤਕ ਸਿਮਰਨਜੀਤ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਨੇ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਸੂਬਾ ਸਰਕਾਰ ਵੀ ਉਸ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪੁੱਤਰ ਲਈ ਸ਼ਹੀਦੀ ਸਮਾਰਕ ਵੀ ਸਥਾਪਿਤ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਸ਼ਹੀਦੀ ਯਾਦਗਾਰ ਨੂੰ ਦੇਖ ਕੇ ਨੌਜਵਾਨਾਂ ਨੂੰ ਪ੍ਰੇਰਨਾ ਮਿਲਦੀ ਰਹੇ ਅਤੇ ਉਹ ਦੇਸ਼ ਭਗਤੀ ਦੀ ਭਾਵਨਾ ਨਾਲ ਫੌਜ ਵਿਚ ਭਰਤੀ ਹੁੰਦੇ ਰਹਿਣ।