ਲੁਧਿਆਣਾ: 10 ਜੂਨ ਤੋਂ ਪੰਜਾਬ ਦੇ ਵਿੱਚ ਲੜੀਵਾਰ ਝੋਨੇ ਦੀ ਲਵਾਈ ਰਸਮੀ ਤੌਰ ਤੇ ਸ਼ੁਰੂ ਹੋ ਜਾਵੇਗੀ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਉਣ ਦਾ ਸਰਕਾਰ ਨੇ ਵਾਦਾ ਕੀਤਾ ਹੈ। ਅਜਿਹੇ ਦੇ ਵਿੱਚ ਮਈ ਮਹੀਨੇ ਅੰਦਰ ਹੀ ਬਿਜਲੀ ਦੀ ਮੰਗ ਪੰਜਾਬ ਦੇ ਵਿੱਚ 14500 ਮੈਂ ਕਿਹਾ ਵੱਟ ਤੱਕ ਪਹੁੰਚ ਚੁੱਕੀ ਹੈ ਅਤੇ ਝੋਨੇ ਦੇ ਸੀਜ਼ਨ ਦੇ ਦੌਰਾਨ ਇਹ ਡਿਮਾਂਡ 16500 ਮੈਗਾਵਾਟ ਨੂੰ ਵੀ ਪਾਰ ਕਰ ਸਕਦੀ ਹੈ। ਅਜਿਹੇ ਦੇ ਵਿੱਚ ਪੀਐਸਪੀਸੀਐਲ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਵਿੱਚ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਕਿ ਬਿਜਲੀ ਮਹਿਕਮਾ ਪਹਿਲਾਂ ਹੀ ਸਟਾਫ ਦੀ ਕਮੀ ਦੇ ਨਾਲ ਝੂਜ ਰਿਹਾ ਹੈ ਅਤੇ ਓਵਰਲੋਡ ਦੀ ਸਮੱਸਿਆਵਾਂ ਉਨ੍ਹਾਂ ਲਈ ਸਿਰਦਰਦੀ ਬਣਿਆ ਹੋਇਆ ਹੈ।
ਝੋਨੇ ਦਾ ਸੀਜ਼ਨ: ਹਾਲਾਂਕਿ ਲਗਾਤਾਰ ਸੂਬਾ ਸਰਕਾਰ ਸਿੱਧੀ ਬਜਾਈ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜੋਨ ਵਾਈਸ 10 ਜੂਨ, 16 ਜੂਨ, 19 ਜੂਨ ਤੇ 21 ਜੂਨ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ। ਪਿਛਲੇ ਸਾਲ ਝੋਨੇ ਦੇ ਸੀਜ਼ਨ ਦੇ ਵਿੱਚ ਬਿਜਲੀ ਦੀ ਮੰਗ 15300 ਮੈਗਾਵਾਟ ਤੋਂ ਉੱਪਰ ਪਹੁੰਚ ਗਈ ਸੀ। ਜਿਸ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਡਿਮਾਂਡ ਹੋਰ ਵੱਧ ਸਕਦੀ ਹੈ। ਹੁਣ ਤੋਂ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਅਜਿਹੇ ਦੇ ਵਿੱਚ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਸਰਕਾਰ ਦੇ ਵਾਅਦੇ ਦਾ ਅਸਰ ਘਰੇਲੂ ਖਪਤਕਾਰਾਂ ਤੇ ਵੀ ਪੈ ਸਕਦਾ। ਬਿਜਲੀ ਦੇ ਕੱਟਾਂ ਦੇ ਕਰਕੇ ਲਗਾਤਾਰ ਹੰਗਾਮਾ ਵੀ ਹੋਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਦੇ ਵਿੱਚ ਬਿਜਲੀ ਮਹਿਕਮੇ ਦੇ ਮੁਲਾਜ਼ਮ ਅਤੇ ਐਮਐਲਏ ਆਮੋ ਸਾਹਮਣੇ ਹੋ ਗਏ। ਜਿਸ ਨੂੰ ਲੈ ਕੇ ਅੱਜ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ।
ਸਟਾਫ ਦੀ ਕਮੀ ਅਤੇ ਓਵਰਲੋਡ: ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾ ਹੀ ਉਨ੍ਹਾਂ ਦਾ ਵਿਭਾਗ ਸਟਾਫ ਦੀ ਕਮੀ ਦੇ ਨਾਲ ਜੂਝ ਰਿਹਾ ਹੈ, ਲੁਧਿਆਣਾ ਬਿਜਲੀ ਮਹਿਕਮੇ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਮਹਿਦੂਦਾ ਨੇ ਕਿਹਾ ਕਿ ਸਟਾਫ ਦੀ ਕਮੀ ਇੰਨੀ ਜ਼ਿਆਦਾ ਹੈ ਕਿ ਅੱਠ ਘੰਟੇ ਦੀ ਥਾਂ ਤੇ 16-16 ਘੰਟੇ ਤੱਕ ਡਿਊਟੀ ਸਟਾਫ ਨੂੰ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟਰਾਂਸਫਾਰਮਰਾਂ ਤੇ ਓਵਰਲੋਡ ਹੈ ਅਤੇ ਲੋਕਾਂ ਦੀ ਡਿਮਾਂਡ ਪ੍ਰਸ਼ਾਸਨ ਦਾ ਦਬਾਅ ਬਿਜਲੀ ਮਹਿਕਮੇ ਨੂੰ ਸਹਿਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ ਦੇ ਵਿੱਚ ਭਾਰੀ ਕਮੀ ਕਰਕੇ ਪਿਛਲੇ ਦਿਨੀ ਹਨੇਰੀ ਝੱਖੜ ਚੱਲਣ ਕਰਕੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਗੁੱਲ ਹੋ ਗਈ ਜਿਸ ਕਰਕੇ ਉਨ੍ਹਾਂ ਨੂੰ ਦਰੁਸਤ ਕਰਨ ਲਈ ਮੁਕੰਮਲ ਸਟਾਫ ਵੀ ਨਹੀਂ ਹੈ। ਉੱਥੇ ਹੀ ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚ ਬਿਜਲੀ ਮਹਿਕਮਾ ਅਤੇ ਵਿਧਾਇਕ ਆਮ ਸਾਹਮਣੇ ਹੋ ਗਏ ਹਨ। ਵਿਧਾਇਕ ਨੇ ਬਿਜਲੀ ਮਹਿਕਮੇ ਤੇ ਭਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ ਅਤੇ ਕੰਮ ਨਾ ਕਰਨ ਦੀ ਗੱਲ ਕਹੀ ਹੈ ਜਦੋਂ ਕਿ ਦੂਜੇ ਪਾਸੇ ਮਹਿਕਮੇ ਦੇ ਮੁਲਾਜ਼ਮਾਂ ਨੇ ਸਟਾਫ ਦੀ ਕਿੱਲਤ ਨੂੰ ਕਾਰਨ ਦੱਸਿਆ ਹੈ।
ਬਿਜਲੀ ਸਪਲਾਈ ਵਿੱਚ ਰੁਕਾਵਟ: ਲਗਾਤਾਰ ਲੱਗ ਰਹੇ ਬਿਜਲੀ ਦੇ ਘੱਟ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਜਿੱਥੇ ਬਿਜਲੀ ਮਹਿਕਮਾ ਵਿਵਸਥਾ ਦੇ ਵਿੱਚ ਲੱਗਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਪਿਛਲੇ ਦਿਨੀ ਆਈ ਹਨੇਰੀ ਝੱਖੜ ਕਰਕੇ ਮਹਿਕਮੇ ਨੂੰ 15 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਮਹਿਕਮੇ ਵੱਲੋਂ ਜਾਰੀ ਕੀਤੀ ਰਿਪੋਰਟ ਦੇ ਮੁਤਾਬਕ 1200 ਦੇ ਕਰੀਬ ਪਾਵਰ ਸਪਲਾਈ ਟਰਾਂਸਫਾਰਮਰ, 6 ਹਜ਼ਾਰ ਦੇ ਕਰੀਬ ਬਿਜਲੀ ਦੇ ਖੰਭੇ ਅਤੇ 1000 ਕਿਲੋਮੀਟਰ ਦੇ ਕਰੀਬ ਕੰਡਕਟਰ ਲਾਈਨਸ ਪ੍ਰਭਾਵਿਤ ਹੋਈਆਂ ਹਨ। ਮਹਿਕਮੇ ਦੇ 350 ਦੇ ਕਰੀਬ ਘਰੇਲੂ ਬਿਜਲੀ ਸਪਲਾਈ ਫੀਡਰ ਇਸ ਤੋਂ ਇਲਾਵਾ 750 ਖੇਤੀਬਾੜੀ ਬਿਜਲੀ ਸਪਲਾਈ ਫੀਡਰ ਹਨੇਰੀ ਝੱਖੜ ਕਰਕੇ ਪਰਭਾਵਿਤ ਹੋਏ ਹਨ ਅਤੇ ਇਹ ਡਾਟਾ ਖੁਦ ਬਿਜਲੀ ਮਹਿਕਮੇ ਵੱਲੋਂ ਜਾਰੀ ਕੀਤਾ ਗਿਆ ਹੈ। ਅਜਿਹੇ ਵਿੱਚ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਈ ਰੱਖਣਾ ਬਿਜਲੀ ਮਹਿਕਮੇ ਲਈ ਦੇ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ।
ਕਿਸਾਨਾਂ ਦੀਆਂ ਚਿੰਤਾਵਾਂ: ਇਸ ਸਬੰਧੀ ਜਦੋਂ ਕਿਸਾਨਾਂ ਦੇ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਕਿਹਾ ਕਿ ਜਦੋਂ ਖੇਤ ਤਰ ਵੱਤਰ ਝੋਨੇ ਦੀ ਸਿੱਧੀ ਬਿਜਾਈ ਲਈ ਕਰਨੇ ਸਨ। ਉਦੋਂ ਬਿਜਲੀ ਦੀ ਸਪਲਾਈ ਪੂਰੀ ਆਈ ਹੈ ਪਰ ਹੁਣ ਫਿਲਹਾਲ ਬਿਜਲੀ ਦੀ ਵਿੱਚ ਕਟੌਤੀ ਜਰੂਰ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਿਜਲੀ ਦੇ ਕੱਟ ਲੱਗਦੇ ਹਨ ਅਤੇ ਫਿਰ ਬਿਜਲੀ ਆ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀ ਹਨੇਰੀ ਝੱਖੜ ਦਾ ਵੀ ਬਿਜਲੀ ਦੀ ਸਪਲਾਈ ਤੇ ਮਾੜਾ ਪ੍ਰਭਾਵ ਪਿਆ ਹੈ, ਉੱਥੇ ਹੀ ਕੁਝ ਨੌਜਵਾਨ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਮੁਫਤ ਦੇ ਵਿੱਚ ਬਿਜਲੀ ਸਰਕਾਰ ਮੁਹੱਈਆ ਕਰਵਾ ਰਹੀ ਹੈ ਉਸ ਦੇ ਪੈਸੇ ਲਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨ ਪਾਣੀ ਦੀ ਦੁਰਵਰਤੋ ਕਰ ਰਹੇ ਹਨ, ਮੁਫਤ ਬਿਜਲੀ ਹੋਣ ਕਰਕੇ ਮੋਟਰਾਂ ਚਲਾਈ ਰੱਖਦੇ ਹਨ ਜਿਸ ਨਾਲ ਪਾਣੀ ਦੀ ਖਪਤ ਵਧੇਰੇ ਹੁੰਦੀ ਹੈ। ਸਰਕਾਰ ਨੂੰ ਮੁਫਤ ਬਿਜਲੀ ਬੰਦ ਕਰਕੇ ਇਸ ਤੇ ਬਿੱਲ ਲਾਉਣਾ ਚਾਹੀਦਾ ਹੈ ਤਾਂ ਜੋ ਕਿਸਾਨ ਲੋੜ ਦੇ ਮੁਤਾਬਿਕ ਹੀ ਬਿਜਲੀ ਦੀ ਅਤੇ ਪਾਣੀ ਦੀ ਵਰਤੋਂ ਕਰਨ।
- ਬਠਿੰਡਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਪੰਜਾਬ ਸਰਕਾਰ ਦੀ ਗਲਤੀ ਦਾ ਨਤੀਜਾ ਭੁਗਤ ਰਹੀ ਹੈ ਸੈਲਰ ਇੰਡਸਟਰੀ - Agro Wes Industry Cellar of Punjab
- ਫਤਿਹਗੜ੍ਹ ਸਾਹਿਬ ਰੇਲ ਹਾਦਸੇ ਦੀ ਰਿਪੋਰਟ ਜਾਰੀ, ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ - Fatehgarh Sahib rail accident
- ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਉਪਾਅ ਕਰੇ ਪੰਜਾਬ , ਹਾਈ ਕੋਰਟ ਨੇ ਦਿੱਤੇ ਹੁਕਮ - Punjab and Haryana High Court