ETV Bharat / state

ਭੇਤ ਭਰੇ ਹਾਲਾਤਾਂ 'ਚ ਹੋਈ ਬਜ਼ੁਰਗ ਔਰਤ ਦੀ ਮੌਤ; ਘਰ ਚੋਂ ਗਾਇਬ ਲੱਖਾਂ ਰੁਪਏ ਅਤੇ ਸਮਾਨ, ਲੁੱਟ ਲਈ ਕਤਲ ਕਰਨ ਦਾ ਸ਼ੱਕ - PATHANKOT MURDER NEWS - PATHANKOT MURDER NEWS

ਪਠਾਨਕੋਟ 'ਚ ਦਿਨ-ਦਿਹਾੜੇ ਬਜ਼ੁਰਗ ਔਰਤ ਦਾ ਸ਼ੱਕੀ ਹਾਲਾਤਾਂ 'ਚ ਕਤਲ ਕਰਨ ਤੋਂ ਬਾਅਦ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ 'ਚ ਰੱਖੇ ਕਰੀਬ 4 ਲੱਖ ਰੁਪਏ ਅਤੇ ਬਜ਼ੁਰਗ ਔਰਤ ਦੇ ਪਹਿਨੇ ਹੋਏ ਕੰਨਾਂ ਦੇ ਕਾਂਟੇ ਤੇ ਸੋਨੇ ਦੀਆਂ ਚੂੜੀਆਂ ਲੈ ਕੇ ਕਾਤਲ ਫਰਾਰ ਹੋ ਗਏ ਹਨ।

An elderly woman died under mysterious circumstances in Pathankot, lakhs of rupees and belongings were missing from the house.
ਭੇਤ ਭਰੇ ਹਾਲਾਤਾਂ 'ਚ ਹੋਈ ਬਜ਼ੁਰਗ ਔਰਤ ਦੀ ਮੌਤ,ਘਰ ਚੋਂ ਗਾਇਬ ਲੱਖਾਂ ਰੁਪਏ ਅਤੇ ਸਮਾਨ, ਲੁੱਟ ਲਈ ਕਤਲ ਕਰਨ ਦਾ ਸ਼ੱਕ (PATHANKOT REPORTER)
author img

By ETV Bharat Punjabi Team

Published : Aug 24, 2024, 1:09 PM IST

ਭੇਤ ਭਰੇ ਹਾਲਾਤਾਂ 'ਚ ਹੋਈ ਬਜ਼ੁਰਗ ਔਰਤ ਦੀ ਮੌਤ (PATHANKOT REPORTER)

ਪਠਾਨਕੋਟ : ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਅਪਰਾਧੀਆਂ ਦੇ ਹੌਂਸਲੇ ਵਧ ਗਏ ਹਨ। ਚੋਰ ਲੁਟੇਰੇ ਚੋਰੀ ਦੇ ਨਾਲ-ਨਾਲ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਠਾਨਕੋਟ ਵਿੱਚ ਦਿਨ-ਦਿਹਾੜੇ ਸ਼ੱਕ ਦੇ ਘੇਰੇ ਵਿੱਚ ਆਈ ਹਾਲਾਤਾਂ 'ਚ ਬਜ਼ੁਰਗ ਔਰਤ ਦਾ ਘਰ 'ਚ ਦਾਖਲ ਹੋ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਕਤਲ ਤੋਂ ਬਾਅਦ ਕੀਤੀ ਲੁੱਟ : ਬਜ਼ੁਰਗ ਔਰਤ ਦੀ ਮੌਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੇ ਪਤੀ ਨੇ ਘਰ ਆ ਕੇ ਉਸ ਨੂੰ ਬੇਹੋਸ਼ ਸਮਝ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਰ ਵਿੱਚ ਪਈ ਬਜ਼ੁਰਗ ਔਰਤ ਦੇ ਕਰੀਬ ਚਾਰ ਲੱਖ ਰੁਪਏ ਦੀ ਨਕਦੀ, ਝੁਮਕੇ ਅਤੇ ਚੂੜੀਆਂ ਦਾ ਨਾ ਹੋਣਾ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਚੋਰੀ ਦੀ ਨੀਅਤ ਨਾਲ ਇਹ ਕਤਲ ਕੀਤਾ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਦਾ ਦਿੱਤਾ ਭਰੋਸਾ : ਇਸ ਸਬੰਧੀ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਕਤਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਘਰ 'ਚ ਰੱਖੇ ਕਰੀਬ 4 ਲੱਖ ਰੁਪਏ ਅਤੇ ਬਜ਼ੁਰਗ ਔਰਤ ਦੇ ਪਹਿਨੇ ਹੋਏ ਗਹਿਣੇ ਗਾਇਬ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਚੋਰ ਨੇ ਕਤਲ ਕੀਤਾ ਹੈ । ਚੋਰੀ ਨੂੰ ਅੰਜਾਮ ਦੇਣ ਲਈ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਫ਼ਿਲਹਾਲ ਉਸ ਨੇ ਪੁਲਿਸ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ ਜਦੋਂ ਮੈਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਬਜ਼ੁਰਗ ਔਰਤ ਦੀ ਮੌਤ ਕਿਸ ਤਰ੍ਹਾਂ ਹੋਈ ਹੈ, ਇਹ ਸਾਰਾ ਮਾਮਲਾ ਪੋਸਟ ਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਮਾਰਟਮ ਦੀ ਰਿਪੋਰਟ ਆਉਣ ਤੇ ਜਲਦੀ ਹੀ ਦੋਸ਼ੀ ਫੜੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.