ਰੂਪਨਗਰ: ਮੌਸਮ ਕਿਸੇ ਲਈ ਰਾਹਤ ਬਣਿਆ ਤਾਂ ਕਿਸੇ ਲਈ ਆਫ਼ਤ ਬਣ ਰਿਹਾ ਹੈ। ਲਗਾਤਾਰ ਪਿਛਲੇ ਦੋ ਦਿਨ ਤੋਂ ਹੋ ਰਹੀ ਬਰਸਾਤ ਦੇ ਕਾਰਨ ਇੱਕ ਘਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਜਾਣਕਾਰੀ ਮੁਤਾਬਿਕ ਲਗਾਤਾਰ ਪੈ ਰਹੇ ਮੀਂਹ ਕਾਰਨ ਰੋਪੜ ਦੇ ਕਸਬਾ ਬੇਲਾ ਦੇ ਅਧੀਨ ਪੈਂਦੇ ਪਿੰਡ ਪਰੌਜਪੁਰ ਵਿੱਚ ਕੱਚੇ ਮਕਾਨ ਦੀ ਛੱਤ ਢਹਿ ਗਈ, ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਘਰ ਦੀ ਛੱਤ ਡਿੱਗਣ ਨਾਲ ਮੌਤ: ਇਸ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਹਜ਼ਾਰਾ ਸਿੰਘ ਸੀ, ਜਿਸ ਦੀ ਉਮਰ ਕਰੀਬ 65 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪੁੱਤਰ ਵੱਲੋਂ ਕਿਹਾ ਗਿਆ ਕਿ ਘਟਨਾ ਮੌਕੇ ਉਹ ਆਪਣੇ ਕੰਮ 'ਤੇ ਸੀ ਤਾਂ ਪਿਛੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਲਬੇ ਹੇਠ ਆਉਣ ਕਾਰਨ ਪਿਤਾ ਦੀ ਮੌਤ ਹੋਈ ਹੈ, ਜਦੋਕਿ ਪਸ਼ੂਆਂ ਦਾ ਬਚਾਅ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਿਤਾ ਜੀ ਨੂੰ ਬਾਹਰ ਕੱਢਿਆ ਗਿਆ ਤਾਂ ਉਹਨਾਂ ਦੇ ਸਿਰ ਦੇ ਉੱਤੇ ਸੱਟ ਸੀ, ਜੋ ਕਿ ਛੱਤ ਹੇਠਾਂ ਡਿੱਗਣ ਕਾਰਨ ਗਾਰਡਰ ਸਿਰ 'ਚ ਵੱਜਣ ਕਾਰਨ ਲੱਗੀ ਸੀ। ਉਨ੍ਹਾਂ ਕਿਹਾ ਕਿ ਲੋਹੇ ਦਾ ਭਾਰੀ ਗਾਡਰ ਸਿਰ 'ਚ ਵੱਜਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਆਰਥਿਕ ਤੰਗੀ ਦਾ ਸ਼ਿਕਾਰ ਪਰਿਵਾਰ: ਸਥਾਨਕ ਵਾਸੀਆਂ ਦਾ ਕਹਿਣਾ ਹੈ ਕੀ ਜਦੋਂ ਇਹ ਘਟਨਾ ਹੋਈ ਉਦੋਂ ਹਜ਼ਾਰਾ ਸਿੰਘ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਘਟਨਾ ਉਪਰੰਤ ਪਿੰਡ ਵਾਸੀਆਂ ਵੱਲੋਂ ਹਜ਼ਾਰਾ ਸਿੰਘ ਦੇ ਸਪੁੱਤਰ ਨੂੰ ਮੌਕੇ 'ਤੇ ਬੁਲਾਇਆ ਗਿਆ। ਜਦੋਂ ਮਲਬੇ ਹੇਠਾਂ ਤੋਂ ਹਜ਼ਾਰਾ ਸਿੰਘ ਨੂੰ ਕੱਢਿਆ ਗਿਆ ਤਾਂ ਉਸ ਸਮੇਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇਸ ਘਟਨਾ ਦੇ ਉੱਤੇ ਅਫਸੋਸ ਜਾਹਿਰ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਬਣਦੀ ਮਦਦ ਇਸ ਪਰਿਵਾਰ ਦੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ।
- ਮਾਂ ਦੇ ਨਾਜਾਇਜ਼ ਸੰਬੰਧਾਂ ਦੇ ਚੱਲਦੇ ਨਾਬਾਲਿਗ ਬੱਚੀ ਹੋਈ ਘਿਨਾਉਣੀ ਹਰਕਤਾਂ ਦੀ ਸ਼ਿਕਾਰ, ਮਾਂ ਦੇ ਆਸ਼ਿਕ ਨੇ ਹੀ.... - minor girl was molested
- ਸਿਮਰਨਜੀਤ ਮਾਨ ਨੇ ਕੰਗਨਾ ਨੂੰ ਮੁੜ ਦਿੱਤਾ ਮੋੜਵਾਂ ਜਵਾਬ, ਕਿਵੇਂ ਦਿਖਾਇਆ ਕੰਗਨਾ ਨੂੰ ਸ਼ੀਸ਼ਾ ਪੜ੍ਹੋ ਪੂਰੀ ਖ਼ਬਰ... - MANN VS KANGANA
- ਇੱਕੋਂ ਸਮੇਂ ਬਲੇ ਚਾਰ ਸਿਵੇ, ਮਨੀਮਹੇਸ਼ ਦੀ ਯਾਤਰਾ 'ਤੇ ਗਏ ਚਾਰ ਸ਼ਰਧਾਲੂਆਂ ਦੀ ਹਾਦਸੇ 'ਚ ਹੋਈ ਮੌਤ - Four pilgrims Death