ਮੁਹਾਲੀ: ਜ਼ਿਲ੍ਹਾ ਮੁਹਾਲੀ ਫੇਜ਼ 5 ਨੇੜੇ ਇੱਕ ਕੁੜੀ 'ਤੇ ਤੇਜ਼ਧਾਰ ਹਥਿਆਰ ਨਾਲ ਅਣਪਛਾਤੇ ਨੌਜਵਾਨ ਨੇ ਹਮਲਾ ਕੀਤਾ ਅਤੇ ਇਹ ਹਮਲਾ ਉਸ ਨੇ ਲਗਾਤਾਰ ਕਈ ਵਾਰ ਕੀਤਾ। ਹਮਲਾਵਰ ਦੀ ਦਰਿੰਦਗੀ ਸੀਸੀਟੀਵੀ ਤਸਵੀਰਾਂ ਵਿੱਚ ਵੇਖਣ ਨੂੰ ਸਾਫ ਮਿਲ ਰਹੀ ਹੈ। ਹਮਲੇ ਤੋਂ ਬਾਅਦ ਗੰਭੀਰ ਜ਼ਖ਼ਮੀ ਹਾਲਤ ਵਿੱਚ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਵਿੱਚ ਇਲਾਜ ਦੌਰਾਨ ਕੁੜੀ ਦੀ ਦਰਦਨਾਕ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਤਲ ਦਾ ਕਾਰਣ: ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਸ੍ਰੀ ਫਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਮੁਹਾਲੀ ਦੇ ਫੇਜ਼ 5 ਵਿੱਚ ਹੀ ਕਿਸੇ ਬੈਂਕ ਵਿੱਚ ਨੌਕਰੀ ਕਰਦੀ ਸੀ। ਮੁਹਾਲੀ ਦੇ ਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਲੜਕੀ ਦਾ ਸੜਕ ’ਤੇ ਕਤਲ ਕਰ ਦਿੱਤਾ ਗਿਆ, ਇਸ ਮਾਮਲੇ ਵਿੱਚ ਅਸੀਂ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਪੁਲਿਸ ਹਮਲਾਵਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ’ਤੇ ਵੀ ਹਮਲਾ ਕਰ ਦਿੱਤਾ, ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
- ਦਿਨ ਚੜਦੇ ਹੀ ਬਠਿੰਡਾ ਪੁਲਿਸ ਵੱਲੋਂ ਵੱਡਾ ਐਕਸ਼ਨ, ਸ਼ੱਕੀ ਥਾਵਾਂ ਉੱਤੇ ਕੀਤੀ ਛਾਪੇਮਾਰੀ - BATHINDA POLICE A BIG ACTION
- ਕਿਸਾਨ ਵਪਾਰੀ ਵਿਵਾਦ: ਕਿਸਾਨ ਯੂਨੀਅਨ ਨੇ ਇਮੀਗ੍ਰੇਸ਼ਨ ਏਜੰਟ ਤੋਂ ਵਾਪਸ ਕਰਵਾਏ ਸਾਢੇ 17 ਲੱਖ, ਪੀੜਤ ਪਰਿਵਾਰ ਨੇ ਕੀਤਾ ਧੰਨਵਾਦ - immigration agent frod
- ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਲੱਗੀ ਭਿਅਨਕ ਅੱਗ, ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਈ ਟਰਾਲੀ, ਚਾਲਕ ਉੱਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ - terrible fire broke out in FARIDKOT
ਵਿਆਹ ਕਰਨ ਤੋਂ ਇਨਕਾਰ: ਹਮਲਾਵਰ ਦਾ ਨਾਂ ਸੁਖਚੈਨ ਸਿੰਘ ਹੈ, ਉਹ ਸਮਰਾਲਾ ਦਾ ਰਹਿਣ ਵਾਲਾ ਹੈ ਅਤੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ। ਉਹ ਲੜਕੀ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਦੋਂ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦਾ ਕਤਲ ਕਰ ਦਿੱਤਾ। ਇਹ ਦੋਵੇਂ ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹਨ ਅਤੇ ਕੀ ਉਹ ਕਤਲ ਦੇ ਇਰਾਦੇ ਨਾਲ ਅੱਜ ਮੁਹਾਲੀ ਆਇਆ ਸੀ, ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ। ਮੁਹਾਲੀ ਵਰਗੇ ਅੱਤ-ਸੁਰੱਖਿਆਤ ਸ਼ਹਿਰ ਵਿੱਚ ਦਿਨ-ਦਿਹਾੜੇ ਹੋਏ ਇਸ ਕਤਲ ਨੇ ਇੱਕ ਵਾਰ ਫਿਰ ਤੋਂ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਲੋਕਾਂ ਵਿੱਚ ਜਿੱਥੇ ਸਹਿਮ ਦਾ ਮਹੌਲ ਹੈ ਉੱਥੇ ਹੀ ਲੋਕ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਵੀ ਚੁੱਕ ਰਹੇ ਹਨ।