ਲੁਧਿਆਣਾ: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਆਗੂ ਬਾਬਾ ਸਦੀਕੀ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ 7 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੁਣ ਪੁਲਿਸ ਵੱਲੋਂ ਬਾਬਾ ਸਿਦਕੀ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਤੋਂ ਵੀ ਮੁਲਜ਼ਮ ਸੁਜੀਤ ਕੁਮਾਰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਲੁਧਿਆਣਾ ਦੇ ਜਮਾਲਪੁਰ ਦੇ ਵਿੱਚ ਲੁਕਿਆ ਹੋਇਆ ਸੀ। ਇਸ ਦੀ ਪੁਸ਼ਟੀ ਏਡੀਸੀਪੀ ਸੀਆਈਏ ਅਮਨਦੀਪ ਬਰਾੜ ਵੱਲੋਂ ਫੋਨ ਉੱਤੇ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕਰ ਰਹੀ ਹੈ।
ਮੁਲਜ਼ਮ ਉੱਤੇ ਫੰਡਿੰਗ ਦੇ ਇਲਜ਼ਾਮ
ਬਾਬਾ ਸਿਦਕੀ ਕਤਲ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਦੇ ਵੱਲੋਂ ਹੀ ਬਾਬਾ ਸਦੀਕੀ ਦੀ ਰੈਕੀ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਜਦੋਂ ਉਸ ਦੇ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਤਾਰ ਲੁਧਿਆਣਾ ਦੇ ਨਾਲ ਵੀ ਜੁੜੇ ਹੋਏ ਸਾਹਮਣੇ ਆਏ। ਲੁਧਿਆਣਾ ਦੇ ਸੁਜੀਤ ਕੁਮਾਰ ਨੇ ਉਸ ਦੇ ਖਾਤੇ ਦੇ ਵਿੱਚ ਪੈਸੇ ਪਵਾਏ ਸਨ। ਹੁਣ ਇਸ ਪੂਰੇ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕਰਨ ਦੀ ਪੁਲਿਸ ਨੇ ਗੱਲ ਆਖੀ ਹੈ। ਮੁੰਬਈ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਲੁਧਿਆਣਾ ਦੇ ਏਡੀਸੀਪੀ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਅਤੇ ਉਸ ਤੋਂ ਬਾਅਦ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ ਅਤੇ ਹੁਣ ਉਸ ਨੂੰ ਜਮਾਲਪੁਰ ਤੋਂ ਕਾਬੂ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਦੇ ਨਾਲ ਮੁੰਬਈ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਵੀ ਆਪ੍ਰੇਸ਼ਨ ਦੌਰਾਨ ਸ਼ਾਮਿਲ ਸਨ।
- ਡੇਰਾ ਰਾਧਾ ਸੁਆਮੀ 'ਚ 75 ਸਾਲਾ ਬੁੱਢੇ ਨੇ ਕਰ ਦਿੱਤਾ ਕਾਰਾ, 8 ਮਹੀਨੇ ਤੱਕ ਬੱਚੀਆਂ ਨੂੰ ਦਿੰਦਾ ਰਿਹਾ ਨਸ਼ੇ ਦੀਆਂ ਗੋਲੀਆਂ, ਜਾਣੋ ਪੂਰਾ ਮਾਮਲਾ
- ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ, ਨਿਹੰਗ ਸਿੰਘਾਂ ਦਾ ਆਇਆ ਵੱਡਾ ਬਿਆਨ, ਜਾਣੋ ਤਾਂ ਜਰਾ ਕੀ ਕਿਹਾ...
- ਲਾਰੈਂਸ ਬਿਸ਼ਨੋਈ ਨੂੰ ਲੱਗਿਆ ਝਟਕਾ, ਵੱਡੇ ਕਤਲ ਤੋਂ ਪਹਿਲਾਂ ਹੀ ਹੋਇਆ ਖੁਲਾਸਾ, ਨਿਸ਼ਾਨੇ 'ਤੇ ਕੌਣ ਸੀ? ਇੱਕ ਕਲਿੱਕ 'ਤੇ ਜਾਣੋ
ਮੁੰਬਈ ਕ੍ਰਾਈਮ ਬਰਾਂਚ ਦੀ ਟੀਮ ਨਾਲ ਮਿਲ ਕੇ ਕਾਰਵਾਈ
ਬਾਬਾ ਸਦੀਕੀ ਕਤਲ ਮਾਮਲੇ ਦੇ ਵਿੱਚ ਹੁਣ ਤੱਕ 7 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਬਰਾੜ ਵੱਲੋਂ ਇੱਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਅਤੇ ਇੰਸਪੈਕਟਰ ਸ਼ਾਮ ਨਈਅਰ ਅਤੇ ਇੰਸਪੈਕਟਰ ਅਰੁਣ ਸਮੇਤ ਲੁਧਿਆਣਾ ਕਾਊਂਟਰ ਇੰਟੈਲੀਜਂਸ ਤੋਂ ਇੰਸਪੈਕਟਰ ਕੈਲਾਸ਼ ਅਤੇ ਹੋਰ ਅਧਿਕਾਰੀਆਂ ਦੇ ਨਾਲ ਮਿਲ ਕੇ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਆਪਰੇਸ਼ਨ ਦੇ ਵਿੱਚ ਖੁਫੀਆ ਜਾਣਕਾਰੀ ਦੇ ਅਧਾਰ ਉੱਤੇ ਕਤਲ ਦੇ ਵਿੱਚ ਭਾਗੀਦਾਰ ਮੁਲਜ਼ਮ ਸੁਜੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਜੀਤ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਵਾਸੀ ਮਸਜਿਦ ਗਲੀ ਕਾਮਰਾਜ ਨਗਰ ਗਟਕਪੁਰ ਮੁੰਬਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਲਾਂਕਿ ਬਾਅਦ ਦੇ ਵਿੱਚ ਉਸ ਨੂੰ ਜਮਾਲਪੁਰ ਥਾਣੇ ਦੇ ਵਿੱਚ ਵੀ ਲਿਆਂਦਾ ਗਿਆ ਸੀ।