ETV Bharat / state

ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ 'ਤੇ ਵਾਪਰਿਆ ਹਾਦਸਾ, ਚੌਲਾਂ ਨਾਲ ਭਰਿਆ ਟਰੱਕ ਪਲਟਿਆ ਤੇ ਲੱਖਾਂ ਦਾ ਹੋਇਆ ਨੁਕਸਾਨ - road accident - ROAD ACCIDENT

Road accident: ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ ਤੇ ਵੱਡਾ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਹੀ ਇੱਕ ਚੌਲਾਂ ਨਾਲ ਭਰਿਆ ਟਰੱਕ ਅਚਾਨਕ ਪਲਟ ਗਿਆ। ਜਿਸ ਦੇ ਡਰਾਈਵਰ ਅਤੇ ਕਲੀਨਰ ਨੂੰ ਵੀ ਸੱਟਾਂ ਲੱਗੀਆਂ ਅਤੇ ਦੋਨੇ ਪਾਸੇ ਦੀ ਟਰੈਫਿਕ ਵੀ ਪ੍ਰਭਾਵ ਵਿੱਚ ਨਜ਼ਰ ਆਈ। ਪੜ੍ਹੋ ਪੂਰੀ ਖਬਰ...

road accident
ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ ਤੇ ਵਾਪਰਿਆ ਹਾਦਸਾ, (Etv Bharat Ludhiana)
author img

By ETV Bharat Punjabi Team

Published : Jun 5, 2024, 7:31 PM IST

Updated : Jun 5, 2024, 7:42 PM IST

ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ ਤੇ ਵਾਪਰਿਆ ਹਾਦਸਾ, (Etv Bharat Ludhiana)

ਲੁਧਿਆਣਾ: ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ 'ਤੇ ਵੱਡਾ ਹਾਦਸਾ ਵਾਪਰਿਆ। ਅੱਜ ਤੜਕਸਾਰ ਇੱਕ ਚੌਲਾਂ ਨਾਲ ਭਰਿਆ ਟਰੱਕ ਅਚਾਨਕ ਪਲਟ ਗਿਆ। ਜਿਸ ਦੇ ਡਰਾਈਵਰ ਅਤੇ ਕਲੀਨਰ ਨੂੰ ਵੀ ਸੱਟਾਂ ਲੱਗੀਆਂ ਅਤੇ ਦੋਨੇ ਪਾਸੇ ਦੀ ਟਰੈਫਿਕ ਵੀ ਪ੍ਰਭਾਵ ਵਿੱਚ ਨਜ਼ਰ ਆਈ। ਜਿਸ ਨੂੰ ਲੈ ਕੇ ਟਰੱਕ ਦੇ ਕਲੀਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਇਹ ਹਾਦਸਾ ਹੋਇਆ ਹੈ। ਉਸ ਦੇ ਦੱਸਣ ਅਨੁਸਾਰ ਟਰੱਕ ਦੇ ਅੱਗੇ ਅਚਾਨਕ ਪਸ਼ੂ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ, ਉਸ ਨੇ ਦੱਸਿਆ ਕਿ ਬੇਸ਼ੱਕ ਜਾਨੀ ਨੁਕਸਾਨ ਨਹੀਂ ਹੋਇਆ। ਪਰ ਉਸ ਦੇ ਵੀ ਕਾਫੀ ਸੱਟਾਂ ਲੱਗੀਆਂ, ਜਿਸ ਨੂੰ ਲੈ ਕੇ ਉਹ ਇਲਾਜ ਕਰਵਾ ਕੇ ਆਇਆ ਹੈ, ਉਨ੍ਹਾ ਦੱਸਿਆ ਕਿ ਉਹ ਸੁੱਤਾ ਪਿਆ ਸੀ ਅਤੇ ਡਰਾਈਵਰ ਗੱਡੀ ਚਲਾ ਰਿਹਾ ਸੀ ਅਚਾਨਕ ਗੱਡੀ ਅੱਗੇ ਪਸ਼ੂ ਆਉਣ ਕਾਰਨ ਹਾਦਸਾ ਵਾਪਰ ਗਿਆ।

'ਟਰੱਕ ਨੂੰ ਅਚਾਨਕ ਲਾਉਣੀ ਪਈ ਬ੍ਰੇਕ': ਜ਼ਖਮੀ ਨੇ ਦੱਸਿਆ ਕਿ ਕੋਈ ਪਸ਼ੂ ਅੱਜ ਸਵੇਰੇ ਉਨ੍ਹਾਂ ਦੀ 22 ਟੈਰੀ ਗੱਡੀ ਆ ਗਿਆ, ਅਚਾਨਕ ਹੀ ਬ੍ਰੇਕ ਲਾਉਣੀ ਪਈ ਟਰੱਕ ਪੂਰੀ ਤਰਾਂ ਲੋਡ ਸੀ। ਜਿਸ ਕਰਕੇ ਬ੍ਰੇਕ ਲਾਉਣ ਕਰਕੇ ਉਹ ਪਲਟ ਗਿਆ। ਜ਼ਖਮੀ ਨੇ ਦੱਸਿਆ ਕਿ ਗੱਡੀ 'ਚ 40 ਟਨ ਦੇ ਕਰੀਬ ਚੌਲਾ ਦੇ ਕੱਟੇ ਸਨ ਜੋ ਕਿ ਉਹ ਜਲਾਲਾਬਾਦ ਤੋਂ ਲੋਡ ਕਰਕੇ ਲੈ ਕੇ ਆਏ ਸਨ। ਇਹ ਸਮਾਨ ਉਹ ਦਿੱਲੀ ਲੈ ਕੇ ਜਾ ਰਹੇ ਸਨ ਪਰ ਲੁਧਿਆਣਾ ਪੁੱਜਣ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਉਹ ਟਰੱਕ ਦੇ ਵਿੱਚ ਸੁੱਤਾ ਪਿਆ ਸੀ ਅਤੇ ਡਰਾਈਵਰ ਹੀ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਦੀ ਅੱਖ ਨਹੀਂ ਲੱਗੀ ਸਗੋਂ ਕੋਈ ਪਸ਼ੂ ਉਸ ਦੇ ਅੱਗੇ ਆ ਗਿਆ ਸੀ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ।

ਹਾਦਸਾ ਹੋਣ ਕਰਕੇ ਟਰੈਫਿਕ ਦੀਆਂ ਵੀ ਬਰੇਕਾਂ ਲੱਗੀਆਂ : ਹਾਦਸੇ ਦੇ ਵਾਪਰਨ ਤੋਂ ਬਾਅਦ ਦੂਜੀ ਗੱਡੀ ਨੂੰ ਮੰਗਾ ਕੇ ਸਾਰਾ ਸਮਾਨ ਉਸ ਵਿੱਚ ਲੋਡ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕਰੇਨ ਨੂੰ ਵੀ ਮੰਗਾਇਆ ਗਿਆ ਹੈ ਤਾਂ ਜੋ ਟਰੈਫਿਕ ਸੁਚਾਰੂ ਢੰਗ ਚੱਲ ਸਕੇ। ਹਾਈਵੇ ਤੇ ਟਰੱਕ ਦਾ ਵੱਡਾ ਹਾਦਸਾ ਹੋਣ ਕਰਕੇ ਟਰੈਫਿਕ ਦੀਆਂ ਵੀ ਬਰੇਕਾਂ ਲੱਗ ਗਈਆਂ ਹਨ ਕਿਉਂਕਿ ਅੱਧਾ ਟਰੱਕ ਸੜਕ ਦੀ ਦੂਜੀ ਸਾਈਡ ਅਤੇ ਅੱਧਾ ਇੱਕ ਸਾਈਡ ਤੇ ਆ ਗਿਆ ਹੈ। ਜਿਸ ਕਰਕੇ ਲੰਘਣ ਲਈ ਦੋਵੇਂ ਪਾਸੇ ਘੱਟ ਰਸਤਾ ਬਚਿਆ ਹੈ ਅਤੇ ਗੱਡੀਆਂ ਨੂੰ ਕਾਫੀ ਹੌਲੀ ਲੰਘਣਾ ਪੈ ਰਿਹਾ ਹੈ। ਜਖਮੀ ਨੇ ਦੱਸਿਆ ਕਿ ਉਸ ਨੂੰ ਜਦੋਂ ਸੱਟਾਂ ਲੱਗੀਆਂ ਤਾਂ ਉਸ ਤੋਂ ਬਾਅਦ ਉਸਨੂੰ ਨੇੜਲੇ ਹਸਪਤਾਲ ਦੇ ਵਿੱਚੋਂ ਪੱਟੀਆਂ ਕਰਵਾਈਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਦੱਸਿਆ ਕਿ ਡਰਾਈਵਰ ਨੂੰ ਸੱਟਾਂ ਨਹੀਂ ਲੱਗੀਆਂ ਉਸ ਦਾ ਬਚਾਅ ਹੋ ਗਿਆ ਹੈ।

Last Updated : Jun 5, 2024, 7:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.