ਮੌੜ ਮੰਡੀ (ਬਠਿੰਡਾ): ਬਠਿੰਡਾ ਦੇ ਕਸਬਾ ਮੌੜ ਮੰਡੀ ਦਾ ਰਹਿਣ ਵਾਲਾ ਅੱਠਵੀਂ ਕਲਾਸ ਦਾ ਵਿਦਿਆਰਥੀ ਮੰਨਨ ਗੋਇਲ, ਜੋ ਕਿ ਪਿਛਲੇ ਦਿਨੀ ਰਮਾਇਣ ਮਨਕਾ 108 ਦਾ ਪਾਠ 11 ਮਿੰਟ ਵਿੱਚ ਕਰਕੇ ਆਪਣਾ ਨਾਮ ਵਰਲਡ ਰਿਕਾਰਡ ਯੂਨੀਵਰਸਿਟੀ ਵਿੱਚ ਦਰਜ ਕਰਵਾਇਆ ਹੈ। ਮੰਨਨ ਦਾ ਨਾਮ ਵਰਲਡ ਰਿਕਾਰਡ ਯੂਨੀਵਰਸਿਟੀ, ਇੰਡੀਆ ਬੁੱਕ ਆਫ ਰਿਕਾਰ਼ਡ ਤੇ ਏਸ਼ੀਆ ਬੁੱਕ ਆਫ ਰਿਕਾਰਡਸ ਤੋਂ ਇਲਾਵਾ ਵੀ ਕਈ ਦਰਜ ਹੋ ਚੁੱਕਾ ਹੈ।
ਪਾਠ ਕਰਨ ਦੀ ਜਗਿਆਸਾ: ਮੰਨਨ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਦੋਂ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਮੰਨਣ ਨੇ ਦੱਸਿਆ ਕਿ ਉਹ ਅਠਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਹੋਰ ਰੋਜ਼ਾਨਾ ਆਪਣੇ ਦਾਦਾ ਦਾਦੀ ਨੂੰ ਪਾਠ ਕਰਦੇ ਹੋਏ ਵੇਖਦਾ ਸੀ, ਤਾਂ ਉਸ ਦੇ ਮਨ ਵਿੱਚ ਪਾਠ ਕਰਨ ਦੀ ਜਿਗਿਆਸਾ ਪੈਦਾ ਹੋਈ। ਇਸ ਦੇ ਚੱਲਦਿਆਂ ਹੀ, ਉਸ ਦੀ ਮਾਤਾ ਅਮਨਦੀਪ ਗੋਇਲ ਵੱਲੋਂ ਉਸ ਨੂੰ ਰੋਜਾਨਾ ਰਮਾਇਣ ਮਨਕਾ 108 ਦਾ ਪਾਠ ਕਰਵਾਇਆ ਜਾਂਦਾ ਸੀ। ਉਹ ਰੋਜ਼ਾਨਾ ਰਮਾਇਣ ਮਨਕਾ 108 ਦਾ ਪਾਠ ਯਾਦ ਕਰਦਾ ਅਤੇ ਆਪਣੀ ਦਾਦਾ ਦਾਦੀ ਨੂੰ ਸੁਣਾਉਂਦਾ ਸੀ। ਉਸ ਵੱਲੋ ਪੜ੍ਹਾਈ ਦੇ ਨਾਲ ਨਾਲ ਰੋਜ਼ਾਨਾ ਰਮਾਇਣ ਮਨਕਾ ਦਾ ਪਾਠ ਕੀਤਾ ਜਾਂਦਾ ਸੀ।
'ਮੈਂ ਰਾਸ਼ਟਰਪਤੀ ਨੂੰ ਮਿਲਣ ਜਾਵਾਂਗਾ': ਮੰਨਨ ਦਾ ਕਹਿਣਾ ਹੈ ਕਿ ਇਹ ਰਮਾਇਣ ਮੇਰੇ ਮਾਤਾ ਜੀ ਨੇ ਮੈਨੂੰ ਯਾਦ ਕਰਵਾਈ ਤੇ ਮੇਰਾ ਨਾਮ ਵਰਲਡ ਰਿਕਾਰਡ ਯੂਨੀਵਰਸਿਟੀ, ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ, ਐਕਸ਼ਕਲਿਉਸਿਵ ਵਰਲਡ ਆਫ ਰਿਕਾਰਡ ਵਿੱਚ ਮੇਰਾ ਨਾਮ ਦਰਜ ਹੋ ਗਿਆ ਹੈ। ਹੁਣ ਮੇਰਾ ਜੀ ਕਰਦਾ ਹੈ ਕਿ ਮੈਂ ਰਾਸ਼ਟਰਪਤੀ ਨੂੰ ਮਿਲਣ ਜਾਵਾਂ। ਮੇਰੇ ਛੋਟੇ ਭਰਾ ਗਿਤਾਂਸ ਗੋਇਲ ਦਾ ਵੀ ਵਰਲਡ ਰਿਕਾਰਡ ਯੂਨੀਵਰਸਿਟੀ ਵਿੱਚ ਨਾਮ ਦਰਜ ਹੋਇਆ ਹੈ। ਉਹ ਪਿਛਲੇ ਸਾਲ ਹੀ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਹੈ।
![Ramayana Manaka 108](https://etvbharatimages.akamaized.net/etvbharat/prod-images/25-07-2024/22041531_tg.jpg)
11 ਮਿੰਟਾਂ ਵਿੱਚ ਰਮਾਇਣ ਮਨਕਾ 108 ਦਾ ਪਾਠ: ਸ਼ੁਰੂ-ਸ਼ੁਰੂ ਵਿੱਚ ਉਹ ਇਹ ਪਾਠ 20 ਮਿੰਟਾਂ ਵਿੱਚ ਕਰਦਾ ਸੀ, ਪਰ ਹੌਲੀ-ਹੌਲੀ ਰੋਜ਼ਾਨਾ ਪਾਠ ਕਰਨ ਨਾਲ ਉਸ ਦੀ ਸਪੀਡ ਵੱਧਦੀ ਗਈ। ਫਿਰ ਉਹ ਹੁਣ 11 ਮਿੰਟਾਂ ਵਿੱਚ ਰਮਾਇਣ ਮਨਕਾ 108 ਦਾ ਪਾਠ ਕਰ ਲੈਂਦਾ ਹੈ 11 ਮਿੰਟਾਂ ਵਿੱਚ ਰਮਾਇਣ ਮਨਕਾ 108 ਦਾ ਪਾਠ ਕੀਤੇ ਜਾਣ 'ਤੇ ਉਸ ਦਾ ਨਾਮ ਵਰਲਡ ਰਿਕਾਰਡ ਯੂਨੀਵਰਸਿਟੀ ਵਿੱਚ ਦਰਜ ਹੋਇਆ ਹੈ।
ਵਰਲਡ ਰਿਕਾਰਡ ਯੂਨੀਵਰਸਿਟੀ ਵਿੱਚ ਨਾਮ ਦਰਜ: ਮੰਨਨ ਦੇ ਪਿਤਾ ਡਾਕਟਰ ਬਿਮਲ ਦਾ ਕਹਿਣਾ ਹੈ ਕਿ ਬੱਚਿਆਂ ਦੀ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਰਹੀ ਹੈ। ਉਸ ਦੇ ਘਰ ਮਾਤਾ-ਪਿਤਾ ਵੱਲੋਂ ਰੋਜਾਨਾ ਰਮਾਇਣ ਦਾ ਪਾਠ ਕੀਤੇ ਜਾਣ ਕਾਰਨ ਮੰਨਨ ਵੱਲੋਂ ਵੀ ਰਾਮਾਇਣ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਉਸ ਦਾ ਨਾਮ ਵਰਲਡ ਰਿਕਾਰਡ ਯੂਨੀਵਰਸਿਟੀ ਵਿੱਚ ਦਰਜ ਹੋਇਆ ਹੈ।
ਮਾਤਾ ਪਿਤਾ ਨੂੰ ਮਾਣ : ਮੰਨਨ ਦੀ ਮਾਤਾ ਅਮਨਦੀਪ ਗੋਇਲ ਦਾ ਕਹਿਣਾ ਹੈ ਕਿ ਮੰਨਨ ਰੋਜਾਨਾ ਰਮਾਇਣ ਮਨਕਾ 108 ਦਾ ਪਾਠ ਕਰਦਾ ਸੀ ਅਤੇ ਆਪਣੇ ਦਾਦਾ ਦਾਦੀ ਨੂੰ ਸੁਣਾਉਂਦਾ ਸੀ। ਹੌਲੀ-ਹੌਲੀ ਉਹ ਇਹ ਪਾਠ 11 ਮਿੰਟਾਂ ਵਿੱਚ ਕਰਨ ਲੱਗਾ ਅਤੇ ਅੱਜ ਉਸ ਦਾ ਨਾਮ ਰਿਕਾਰਡ ਯੂਨੀਵਰਸਿਟੀ ਵਿੱਚ ਦਰਜ ਹੋਇਆ ਹੈ ਜਿਸ ਕਰਕੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।