ਅੰਮ੍ਰਿਤਸਰ: ਬੀਤੇ ਚਾਰ ਦਿਨ ਪਹਿਲਾਂ ਦਰਿਆ ਬਿਆਸ 'ਚ ਡੁੱਬਣ ਕਾਰਨ ਚਾਰ ਨੌਜਵਾਨ ਲਾਪਤਾ ਹੋ ਗਏ ਸਨ। ਜਿਨਾਂ ਦੀ ਭਾਲ ਕਰਨ ਦੇ ਲਈ ਚਾਰ ਦਿਨਾਂ ਤੋਂ ਲਗਾਤਾਰ ਵੱਖ ਵੱਖ ਗੋਤਾਖੋਰਾਂ ਦੀਆਂ ਟੀਮਾਂ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੀ ਟੀਮ ਵੱਲੋਂ ਵੀ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਚੌਥੇ ਦਿਨ ਸ਼ੁਰੂ ਕੀਤੇ ਗਏ ਸਰਚ ਆਪਰੇਸ਼ਨ ਦੌਰਾਨ ਗੋਤਾਖੋਰਾਂ ਦੀ ਟੀਮ ਵੱਲੋਂ ਵੱਖ-ਵੱਖ ਜਗ੍ਹਾ ਤੋਂ ਦੋ ਮ੍ਰਿਤਕ ਦੇਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਫੋਨ ਦੇ ਉੱਤੇ ਜਾਣਕਾਰੀ ਸਾਂਝੇ ਕਰਦੇ ਹੋਏ ਗੋਤਾਖੋਰਾਂ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਦੇ ਨੇੜਿਓਂ ਇੱਕ ਨੌਜਵਾਨ ਦੀ ਲਾਸ਼ ਬੇਹੱਦ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਹੈ ਅਤੇ ਨਾਲ ਹੀ ਇਸ ਤੋਂ ਹੋਰ ਅੱਗੇ ਜਾ ਕੇ ਇੱਕ ਹੋਰ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।ਜਿਨ੍ਹਾਂ ਦੀ ਸ਼ਨਾਖਤ ਕਰਵਾਉਣ ਲਈ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਫਿਲਹਾਲ ਟੀਮ ਵੱਲੋਂ ਰਹਿੰਦੇ ਦੋ ਨੌਜਵਾਨਾਂ ਦੀ ਭਾਲ ਕਰਨ ਦੇ ਲਈ ਵੀ ਸਰਚ ਅਭਿਆਨ ਲਗਾਤਾਰ ਜਾਰੀ ਹੈ ਅਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਬਾਕੀ ਦੋਨੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵੀ ਬਰਾਮਦ ਹੋ ਸਕਣ।
ਗੋਇੰਦਵਾਲ ਸਾਹਿਬ ਦੇ ਖੇਤਰ ਦਾ ਅਭਿਆਸ ਦਰਿਆ: ਇਸ ਦੌਰਾਨ ਗੱਲਬਾਤ ਕਰਦਿਆਂ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਨੇ ਦੱਸਿਆ ਕਿ ਕੱਲ ਉਨ੍ਹਾਂ ਵੱਲੋਂ ਕਰੀਬ 20 ਤੋਂ 25 ਕਿਲੋਮੀਟਰ ਏਰੀਆ ਜੋ ਕਿ ਬਿਆਸ ਦਰਿਆ ਤੋਂ ਗੋਇੰਦਵਾਲ ਸਾਹਿਬ ਤੱਕ ਬਣਦਾ ਹੈ। ਗੋਇੰਦਵਾਲ ਸਾਹਿਬ ਦੇ ਖੇਤਰ ਦਾ ਅਭਿਆਸ ਦਰਿਆ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ।
ਮੂਰਤੀ ਵਿਸਰਜਨ ਵੇਲ੍ਹੇ ਡੁੱਬੇ ਸੀ 4 ਨੌਜਵਾਨ: ਕ੍ਰਿਸ਼ਨ ਜਨਮ ਅਸ਼ਟਮੀ ਤੋਂ ਬਾਅਦ ਜਲੰਧਰ ਤੋਂ ਅੰਮ੍ਰਿਤਸਰ ਦੀ ਬਿਆਸ ਨਹਿਰ ਵਿੱਚ ਮੂਰਤੀ ਵਿਸਰਜਨ ਲਈ ਪਹੁੰਚੇ। ਕਰੀਬ 50 ਲੋਕ ਆਏ ਸਨ, ਜਿਨ੍ਹਾਂ 'ਚੋਂ ਚਾਰ ਵਿਅਕਤੀ ਦਰਿਆ 'ਚ ਨਹਾਉਣ ਗਏ ਸਨ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਸਨ। ਦਰਅਸਲ, ਇਨ੍ਹਾਂ ਦੇ ਨਾਲ ਆਏ ਕੁਝ ਨੌਜਵਾਨਾਂ ਨੇ ਬਿਆਸ ਦਰਿਆ ਵਿੱਚ ਨਹਾਉਂਣ ਦੀ ਇੱਛਾ ਜਾਹਿਰ ਕੀਤੀ, ਜਿਸ ਦੇ ਚਲਦਿਆਂ ਉਹ ਆਪਣੇ ਸਾਥੀਆਂ ਦੇ ਨਾਲੋਂ ਥੋੜੀ ਦੂਰ ਹੱਟ ਕੇ ਬਿਆਸ ਦਰਿਆ ਵਿੱਚ ਨਹਾਉਣ ਲੱਗ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੋਂ ਨੌਜਵਾਨ ਪਾਣੀ ਵਿੱਚ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਅਜੇ ਤੱਕ (ਅੱਜ ਤੀਜੇ ਦਿਨ ਵੀ) ਨੌਜਵਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਘਟਨਾ 1 ਸਤੰਬਰ ਨੂੰ ਵਾਪਰੀ ਹੈ।
- ਬਿਆਸ ਦਰਿਆ 'ਚ ਡੁੱਬੇ 4 ਨੌਜਵਾਨਾਂ ਦਾ ਮਾਮਲਾ; 3 ਦਿਨਾਂ ਬਾਅਦ ਵੀ ਗੋਤਾਖੋਰਾਂ ਦੇ ਹੱਥ ਖਾਲੀ, ਹੁਣ ਗੋਇੰਦਵਾਲ ਸਾਹਿਬ ਦੇ ਦਰਿਆ 'ਚ ਸਰਚ ਅਭਿਆਨ ਜਾਰੀ - Boys Drowned Into Beas River
- 20 ਘੰਟੇ ਬੀਤ ਜਾਣ 'ਤੇ ਵੀ ਲਾਪਤਾ ਬਿਆਸ ਵਿੱਚ ਡੁੱਬੇ ਚਾਰ ਨੌਜਵਾਨ, ਗੋਤਾਂਖੋਰਾਂ ਵੱਲੋਂ ਭਾਲ ਜਾਰੀ - Four youth drowned in Beas river
- ਬੌਣਾ ਹੋਣ ਦਾ 'ਤਾਅਨਾ' ਮਾਰ ਕੇ 16 ਵਾਰ ਇੰਟਰਵਿਊਜ਼ 'ਚੋਂ ਕੀਤਾ ਬਾਹਰ, ਹੁਣ ਬਣਾਇਆ 600 ਲੋਕਾਂ ਦਾ ਕਰੀਅਰ, ਜਾਣੋ ਦਿਸ਼ਾ ਦੀ ਪ੍ਰੇਰਨਾਦਾਇਕ ਕਹਾਣੀ - Disha Pandya Special Story