ਅੰਮ੍ਰਿਤਸਰ: ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੁਣ ਰੱਬ ਸਹਾਰੇ ਹੀ ਜਾਪਦੀ ਹੈ ਕਿਉਂਕਿ ਗੈਂਗਸਟਰਾਂ ਵੱਲੋਂ ਜਿੱਥੇ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ ਉੱਥੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਤੋਂ ਸਾਹਮਣੇ ਆਇਆ ਹੈ। ਜਿੱਥੇ ਗੈਂਗਸਟਰ ਦੀ ਪਤਨੀ ਵੱਲੋਂ ਆਪਣੇ ਗੈਂਗਸਟਰ ਪਤੀ 'ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ।
ਮੇਰੇ ਗੈਂਗਸਟਰ ਪਤੀ ਨੂੰ ਕਾਬੂ ਕਰੋ
ਇਹ ਪੀੜਤ ਔਰਤ ਆਪਣੇ ਹੀ ਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਆਖ ਰਹੀ ਹੈ। ਦਰਅਸਲ ਇਸ ਨੇ ਇਲਜ਼ਾਮ ਲਗਾਇਆ ਕਿ "ਮੇਰਾ ਪਤੀ ਗੈਂਗਸਟਰ ਹੈ ਅਤੇ ਮੇਰੇ ਤੋਂ ਨਸ਼ਾ ਵਿਕਵਾਉਣਾ ਚਾਹੁੰਦਾ ਹੈ। ਜਦੋਂ ਮੈਂ ਇਸ ਤੋਂ ਇਨਕਾਰ ਕੀਤਾ ਤਾਂ ਮੇਰੇ ਕੈਂਚੀਆਂ ਮਾਰੀਆਂ ਅਤੇ ਨਸ਼ੇ 'ਚ ਟੱਲੀ ਹੋ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। ਪੀੜਤ ਨੇ ਦੱਸਿਆ ਕਿ ਹੁਣ ਤਾਂ ਉਸ ਨੇ ਮੇਰੇ ਪੇਕੇ ਘਰ ਆ ਕੇ ਗੋਲੀਂਆਂ ਚਲਾਈਆਂ ਅਤੇ ਇੱਟਾਂ ਨਾਲ ਹਮਲਾ ਕਰਕੇ ਸਾਰੀਆਂ ਹੀ ਹੱਦਾਂ ਪਾਰ ਕਰਦੀਆਂ। ਇਹ ਸਾਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋ ਗਈ"।
ਰੋਕੀ 'ਤੇ ਪਰਚਾ ਦਰਜਾ ਕਰੋ
ਪੜੀਤ ਕੁੜੀ ਦੇ ਭਰਾ ਨੇ ਆਖਿਆ ਕਿ "ਗੈਂਗਸਟਰ ਰੋਕੀ ਵੱਲੋਂ ਮੇਰੀ ਭੈਣ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ। ਇਸੇ ਕਾਰਨ ਅਸੀਂ ਉਸ ਨੂੰ ਆਪਣੇ ਘਰ ਲੈ ਆਏ। ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਰੋਕੀ ਵੱਲੋਂ ਸਾਡੇ ਉੱਤੇ ਜਾਣ ਬੁਝ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੈਨੂੰ ਨਸ਼ਾ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹੇ ਆਖਿਆ ਨਸ਼ਾ ਵੇਚਦੇ ਵੇਚਦੇ ਮੈਨੂੰ ਆਪਣੀ ਲੱਤ ਤੱਕ ਗਵਾਉਣੀ ਪਈ ਸੀ ਪਰ ਰੋਕੀ ਅਤੇ ਉਸਦੇ ਸਾਥੀਆਂ ਵੱਲੋਂ ਸਾਡੇ ਘਰ ਆ ਕੇ ਗੋਲੀਆਂ ਚਲਾਈਆਂ ਗਈਆਂ"।
ਸਿੱਧੂ ਮੂਸੇਵਾਲਾ ਦੇ ਕਾਤਲਾਂ ਨਾਲ ਲਿੰਕ
ਪੀੜਤ ਕੁੜੀ ਦੇ ਭਰਾ ਨੇ ਦੱਸਿਆ ਕਿ "ਗੈਂਗਸਟਰ ਰੋਕੀ ਦੇ ਲਿੰਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਵੀ ਹਨ ਕਿਉਂਕਿ ਅਕਸਰ ਹੀ ਅਸੀਂ ਉਸ ਨੂੰ ਉਹਨਾਂ ਦੇ ਨਾਲ ਗੱਲ ਕਰਦੇ ਹੋਏ ਸੁਣਦੇ ਸੀ"। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਖਤਮ ਕੀਤਾ ਜਾ ਸਕੇ ।
ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ
ਉੱਥੇ ਹੀ ਦੂਸਰੇ ਪਾਸੇ ਐਸਐਚਓ ਮੋਹਕਮਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ "ਸਾਨੂੰ ਜਦੋਂ ਸੂਚਨਾ ਮਿਲੀ ਅਤੇ ਅਸੀਂ ਮੌਕੇ 'ਤੇ ਪਹੁੰਚੇ ਅਤੇ ਮੌਕੇ ਅਤੇ ਸਾਨੂੰ ਕੁਝ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ । ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਾਂਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਭੇਜਾਂਗੇ।ਪੁਲਿਸ ਮੁਤਾਬਿਕ ਰੋਕੀ 'ਤੇ 31 ਮਾਮਲੇ ਦਰਜ ਹਨ"। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਗੈਂਗਸਟਰ ਰੋਕੀ ਨੂੰ ਕਾਬੂ ਕਰਦੀ ਹੈ ਅਤੇ ਕਦੋਂ ਪੀੜਤਾਂ ਨੂੰ ਇਸਨਾਫ਼ ਮਿਲੇਗਾ।
- ਪਤੀ ਵਲੋਂ ਪਤਨੀ ਦਾ ਕਤਲ ਮਾਮਲਾ : ਮੁਲਜ਼ਮਾਂ ਦੀ ਗਿਫ਼ਤਾਰੀ ਨੂੰ ਲੈ ਕੇ ਜੱਥੇਬੰਦੀਆਂ ਅਤੇ ਪੀੜਤ ਪਰਿਵਾਰ ਨੇ ਥਾਣਾ ਟੱਲੇਵਾਲ ਅੱਗੇ ਲਾਇਆ ਧਰਨਾ - Wife murdered in Barnala
- ਨੌਜਵਾਨ ਦੀ ਮੌਤ ਦੇ ਮਾਮਲੇ 'ਚ ਇਨਸਾਫ ਨਾ ਮਿਲਣ 'ਤੇ ਪਰਿਵਾਰ ਵੱਲੋਂ ਪੁਲਿਸ 'ਤੇ ਵੱਡੇ ਇਲਜ਼ਾਮ - Protest in Ludhiana
- ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 10 ਵਿਅਕਤੀ ਗ੍ਰਿਫਤਾਰ - Drug smuggler arrested by Punjab