ਅੰਮ੍ਰਿਤਸਰ: ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਵਲੋਂ ਹਲਕਾ ਰਾਜਾਸਾਂਸੀ ਦੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਇੱਕ ਪੀੜਿਤ ਪਰਿਵਾਰ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਇੱਕ ਵਿਅਕਤੀ ਚੋਣਾਂ ਦੌਰਾਨ ਘਰੋਂ ਲਾਪਤਾ ਹੋ ਗਿਆ ਪਰ ਅੱਜ ਤੱਕ ਪੁਲਿਸ ਉਸ ਦਾ ਪਤਾ ਨਹੀਂ ਲਗਾ ਸਕੀ। ਉਹਨਾਂ ਕਿਹਾ ਕਿ ਲਖਵਿੰਦਰ ਸਿੰਘ ਜੋ ਪਿਛਲੇ 24 ਦਿਨਾਂ ਲਾਪਤਾ ਹੋ ਗਏ ,ਹਨਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਪੁਲਿਸ ਹੱਥ ਨਹੀਂ ਲੱਗਿਆ।
ਪਰਿਵਾਰ ਦਾ ਇੱਕ ਜੀਅ ਲਾਪਤਾ: ਉਨ੍ਹਾਂ ਨੇ ਕਿਹਾ ਭਾਰਤ ਪਾਕਿ ਸਰਹਦ ਨੇੜਲੇ ਇਸ ਪਿੰਡ ਦਾ ਵਸਨੀਕ ਗਾਇਬ ਹੋ ਜਾਵੇ ਤੇ ਪੁਲਿਸ ਮਹੀਨੇ 'ਚ ਪਤਾ ਨਾ ਲੱਗਾ ਸਕੇ। ਮਜੀਠੀਆ ਨੇ ਕਿਹਾ ਕਿ ਲਖਵਿੰਦਰ ਸਿੰਘ ਨੂੰ ਜ਼ਮੀਨ ਨਿਕਲ ਗਈ ਜਾਂ ਅਸਮਾਨ ਖਾ ਗਿਆ, ਇਹ ਗੱਲ ਸਮਝ ਤੋਂ ਪਰੇ ਹੈ। ਉਹਨਾਂ ਕਿਹਾ ਕਿ ਪਰਿਵਾਰ ਵਿਦੇਸ਼ ਵਿੱਚੋਂ ਆ ਕੇ ਇੱਥੇ ਬੈਠਾ ਹੋਇਆ ਹੈ ਤੇ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿਸ ਪਰਿਵਾਰ ਦਾ ਜੀ ਚਲਾ ਜਾਵੇ ਉਸ ਨੂੰ ਪਤਾ ਹੁੰਦਾ ਹੈ। ਮਜੀਠੀਆ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਮਾਨ ਜੀ ਇੰਨ੍ਹਾਂ ਨੂੰ ਇੰਨਾਂ ਹੀ ਦੱਸ ਦਿਓ ਕਿ ਲਖਵਿੰਦਰ ਸਿੰਘ ਜੀ ਜਿਉਂਦੇ ਜਾਗਦੇ ਹਨ ਕਿ ਨਹੀਂ।
ਮੰਤਰੀ ਦੇ ਬੰਦਿਆਂ ਨਾਲ ਹੋਈ ਸੀ ਤਕਰਾਰ: ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਤੇ ਜਵਾਈ ਵਿਦੇਸ਼ ਤੋਂ ਆ ਕੇ ਇੱਥੇ ਬੈਠੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਪੰਜਬੀਆਂ ਪ੍ਰਤੀ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀ ਕੁਲਦੀਪ ਧਾਲੀਵਾਲ ਇਥੋਂ ਸਿਰਫ 10 ਕਿਲੋਮੀਟਰ ਦੀ ਦੂਰੀ 'ਤੇ ਰਹਿੰਦੇ ਹਨ ਪਰ ਇੱਕ ਵਾਰ ਵੀ ਪਰਿਵਾਰ ਨੂੰ ਮਿਲਣ ਨਹੀਂ ਆਏ। ਇਥੋਂ ਇੰਨ੍ਹਾਂ ਦੀ ਮਨਸ਼ਾ ਸਾਫ ਨਜ਼ਰ ਆ ਰਹੀ ਹੈ। ਮਜੀਠੀਆ ਨੇ ਕਿਹਾ ਕਿ ਪਰਿਵਾਰ ਵੱਲੋਂ ਇੱਕ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਮੌਕੇ ਲਖਵਿੰਦਰ ਸਿੰਘ ਦੀ ਤਕਰਾਰ ਕੁਲਦੀਪ ਧਾਲੀਵਾਲ ਦੇ ਖਾਸ ਬੰਦਿਆਂ ਨਾਲ ਹੋਈ ਸੀ, ਕਿਉਂਕਿ ਚੋਣਾਂ ਮੌਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਗੈਰਕਾਨੂੰਨੀ ਤੌਰ ’ਤੇ ਕਣਕ ਵੰਡਣ ਦਾ ਵਿਰੋਧ ਲੱਖਾ ਵਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
ਮਜੀਠੀਆ ਨੇ ਸਰਕਾਰ 'ਤੇ ਚੁੱਕੇ ਸਵਾਲ: ਮਜੀਠੀਆ ਨੇ ਕਿਹਾ ਕਿ ਚੋਣਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ 'ਚੋ ਸਰਕਾਰੀ ਕਣਕ ਵੰਡਣ ਦਾ ਵਿਰੋਧ ਲਖਵਿੰਦਰ ਸਿੰਘ ਨੇ ਕੀਤਾ ਸੀ, ਜਿਸ ਦਾ ਉਨ੍ਹਾਂ ਨੂੰ ਖਮਿਆਜਾ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਬੁਰਾ ਹਾਲ ਹੈ ਤੇ ਪੁਲਿਸ ਉਨ੍ਹਾਂ ਨੂੰ ਲੱਭਣ 'ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਆ ਕੇ ਇਸ ਪਰਿਵਾਰ ਦੀ ਬਾਂਹ ਨਹੀਂ ਫੜਦੇ ਤਾਂ ਫਿਰ ਮੰਤਰੀ ਦੀ ਵੀ ਮਿਲੀਭੁਗਤ ਇਸ ਮਾਮਲੇ 'ਚ ਹੋ ਸਕਦੀ ਹੈ। ਮਜੀਠੀਆ ਨੇ ਕਿਹਾ ਕਿ ਵਿਦੇਸ਼ 'ਚ ਰਹਿੰਦੇ ਲਾਪਤਾ ਲਖਵਿੰਦਰ ਸਿੰਘ ਦੇ ਪੁੱਤਰ ਵਲੋਂ ਪਿਓ ਦੀ ਭਾਲ ਲਈ ਵੀਡੀਓ ਪਾਈ ਗਈ ਹੈ, ਪਰ ਸਰਕਾਰ ਤੇ ਪੁਲਿਸ ਅਸਫ਼ਲ ਹੈ।
ਸਵਾਲਾਂ 'ਚ ਪੁਲਿਸ ਦੀ ਕਾਰਗੁਜ਼ਾਰੀ: ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਪਰਿਵਾਰ ਦਾ ਸਰਕਾਰ ਜਾਂ ਪ੍ਰਸ਼ਾਸ਼ਨ ਤੋਂ ਭਰੋਸਾ ਉੱਠ ਗਿਆ ਹੈ। ਉਨ੍ਹਾਂ ਨੇ ਕਿਹਾ ਕੀ ਉਹ ਪੀੜਿਤ ਪਰਿਵਾਰ ਨੂੰ ਨਾਲ ਲੈਕੇ ਜਲਦੀ ਹਾਈਕੋਰਟ ਦਾ ਰੁੱਖ ਕਰਨਗੇ। ਮਜੀਠੀਆ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਨਾਲ ਲਖਵਿੰਦਰ ਲੱਖਾ ਦੀ ਤਕਰਾਰ ਹੋਈ ਸੀ, ਉਨ੍ਹਾਂ ਦਾ ਰਿਕਾਰਡ ਚੈਕ ਕੀਤਾ ਜਾਵੇ ਤੇ ਸੱਤਾਧਿਰ ਨਾਲ ਸਬੰਧਿਤ ਲੋਕਾਂ ਦੀ ਜਾਂਚ ਕੀਤੀ ਜਾਵੇ। ਮਜੀਠੀਆ ਨੇ ਕਿਹਾ ਕਿ ਪੁਲਿਸ ਵਲੋਂ ਦਰਜ ਕੀਤੀ FIR ਚ ਲਗਾਈਆਂ ਗਈਆਂ ਧਾਰਾਵਾਂ ਵੀ ਨਾ ਕਾਫੀ ਹਨ ਅਤੇ ਇਹ ਪੁਲਿਸ ਵੱਲੋਂ ਬਹੁਤ ਕਮਜੋਰ FIR ਦਰਜ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਘਰੋਂ ਗਏ ਲਖਵਿੰਦਰ ਸਿੰਘ ਨਾ ਖੁਦ ਮਿਲੇ ਤੇ ਨਾ ਹੀ ਮੋਟਰਸਾਈਕਲ ਲੱਭਿਆ ਹੈ। ਉਨ੍ਹਾਂ ਕਿਹਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ।
- ਅੰਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਅੱਜ ਚੁੱਕਣਗੇ ਸਹੁੰ, ਫੌਜ ਦੇ ਜਹਾਜ਼ ਵਿੱਚ ਅਸਾਮ ਤੋਂ ਲਿਆਂਦਾ ਜਾਵੇਗਾ ਦਿੱਲੀ - Amritpal Singh Oath Ceremony Today
- ਸਿਆਸਤ ਵਿੱਚ ਪਰਿਵਾਰਵਾਦ ਦਾ ਸਭ ਤੋਂ ਵੱਧ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ 'ਤੇ ਮੁੜ ਉੱਠਣ ਲੱਗੇ ਸਵਾਲ, ਜਾਣੋਂ ਕਿਉਂ ? - familyism in politics
- ਬੱਸ ਤੇ ਟਰੱਕ ਦੀ ਭਿਆਨਕ ਟੱਕਰ, ਕਈ ਸਵਾਰੀਆਂ ਹੋਈਆਂ ਜ਼ਖ਼ਮੀ - Terrible collision bus and truck