ETV Bharat / state

ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਸਿੱਖ ਧਰਮ ਨੂੰ ਲੈ ਕੇ ਕਥਿਤ ਵਿਵਾਦਤ ਬਿਆਨ, ਬੋਨੀ ਅਜਨਾਲਾ ਨੇ ਮਾਮਲੇ ਉੱਤੇ ਦਿੱਤੀ ਸਫਾਈ - BJP leader Amarpal Singh Bone - BJP LEADER AMARPAL SINGH BONE

ਅੰਮ੍ਰਿਤਸਰ ਵਿੱਚ ਇਸਾਈ ਭਾਈਚਾਰੇ ਦੇ ਇੱਕ ਪ੍ਰੋਗਰਾਮ ਦੌਰਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਬਿਆਨ ਦਿੱਤਾ ਜਿਸ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਹੁਣ ਮਾਮਲੇ ਉੱਤੇ ਬੋਨੀ ਅਜਨਾਲਾ ਨੇ ਸਫਾਈ ਦਿੱਤੀ ਹੈ।

Amarpal Singh Boneys alleged controversial statement about Sikhism
ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਸਿੱਖ ਧਰਮ ਨੂੰ ਲੈਕੇ ਕਥਿਤ ਵਿਵਾਦਤ ਬਿਆਨ
author img

By ETV Bharat Punjabi Team

Published : May 1, 2024, 6:29 PM IST

ਅਮਰਪਾਲ ਸਿੰਘ ਬੋਨੀ ਅਜਨਾਲਾ,ਭਾਜਪਾ ਆਗੂ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਅਜਨਾਲਾ ਤੋ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਇੱਕ ਵਿਵਾਦਿਤ ਬਿਆਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸਾਈ ਭਾਈਚਾਰੇ ਦੇ ਇੱਕ ਪ੍ਰੋਗਰਾਮ ਦੌਰਾਨ ਬੋਨੀ ਅਜਨਾਲ਼ਾ ਨੇ ਬਿਆਨ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸਭ ਤੋਂ ਵੱਡਾ ਧਰਮ ਮਸੀਹ ਭਾਈਚਾਰੇ ਦਾ ਹੈ। 2024 ਦਾ ਸਭ ਤੋਂ ਛੋਟਾ ਧਰਮ ਅਤੇ ਛੋਟਾ ਭਰਾ ਸਿੱਖ ਧਰਮ ਹੈ। ਬੋਨੀ ਅਜਨਾਲਾ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਬੋਨੀ ਅਜਨਾਲਾ ਦਾ ਸਪੱਸ਼ਟੀਕਰਨ: ਦੂਜੇ ਪਾਸੇ ਮਾਮਲੇ ਉੱਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇਹ ਬਿਆਨ ਵਾਇਰਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਇੱਕ ਵੀਡੀਓ ਸਪੱਸ਼ਟੀਕਰਨ ਦਿੰਦੇ ਹੋਏ ਸੋਸ਼ਲ ਮੀਡੀਆ ਉੱਤੇ ਸਾਂਜੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਮੇਰੀ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਸੀ। ਉਨ੍ਹਾਂ ਆਖਿਆ ਕਿ ਮੇਰਾ ਜਨਮ ਉਸ ਧਰਮ ਵਿੱਚ ਹੋਇਆ ਹੈ ਅਤੇ ਉਹ ਸਰਬ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਹੈ। ਮੈਂ ਹਰੇਕ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦਾ ਹਾਂ ਜੇਕਰ ਕਿਸੇ ਨੂੰ ਮੇਰੇ ਇਸ ਬਿਆਨ ਤੋਂ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ।

ਅਕਾਲੀ ਦਲ ਛੱਡ ਭਾਜਪਾ ਵਿੱਚ ਸ਼ਮੂਲੀਅਤ: ਦੱਸ ਦਈਏ ਲੰਮਾਂ ਸਮਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਉਪਰੰਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਅਤੇ ਸੂਬੇ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਅਜਨਾਲਾ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਭਾਜਪਾ ਦੇ ਮੁੱਖ ਦਫ਼ਤਰ ਦਿੱਲੀ ਵਿਖੇ ਅੱਜ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਸਮੇਤ ਹੋਰਨਾਂ ਨੂੰ ਜੀ ਆਇਆਂ ਆਖਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.