ETV Bharat / state

ਸਾਂਸਦ ਅੰਮ੍ਰਿਤਪਾਲ ਸਿੰਘ ਕਿਸ ਪਾਰਟੀ ਨੂੰ ਦੇ ਸਕਦੇ ਹਨ ਸਮਰਥਨ, ਪਰਿਵਾਰ ਨੇ ਦੱਸੀ ਸਾਰੀ ਗੱਲ - Amritpal Singh News

ਲੋਕ ਸਭਾ ਚੋਣਾਂ ਦੇ ਚੱਲਦੇ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਸੀਟ ਤੋਂ ਜਿੱਤ ਮਿਲੀ ਹੈ। ਉਥੇ ਹੀ ਪਰਿਵਾਰ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ। ਜਿਥੇ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਨਾਲ-ਨਾਲ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।

ਜੱਲੂਪੁਰ ਖੇੜਾ ਵਿੱਚ ਪਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ
ਜੱਲੂਪੁਰ ਖੇੜਾ ਵਿੱਚ ਪਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ (ETV BHARAT)
author img

By ETV Bharat Punjabi Team

Published : Jun 6, 2024, 5:39 PM IST

ਜੱਲੂਪੁਰ ਖੇੜਾ ਵਿੱਚ ਪਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ (ETV BHARAT)

ਅੰਮ੍ਰਿਤਸਰ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅੰਮ੍ਰਿਤਪਾਲ ਸਿੰਘ ਦੇ ਪਿੰਡ ਬੀਤੀ ਚਾਰ ਜੂਨ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਘੱਲੂਘਾਰੇ ਦਿਨ ਸਬੰਧੀ ਸ਼ਹੀਦਾਂ ਨੂੰ ਸਮਰਪਿਤ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਗੁਰਦੁਆਰਾ ਕਾਲਾ ਮਹਿਰ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ, ਭਰਾ , ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਹਰਜਿੰਦਰ ਸਿੰਘ ਸਮੇਤ ਹੋਰਨਾਂ ਵੱਖ-ਵੱਖ ਸਿੱਖ ਸ਼ਖਸ਼ੀਅਤਾਂ ਨੇ ਹਾਜ਼ਰੀ ਭਰ ਕੇ ਘੱਲੂਘਾਰਾ ਮੌਕੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਸ਼ਹੀਦ ਸਿੰਘਾਂ ਨੂੰ ਕੋਟਨ ਕੋਟਿ ਪ੍ਰਣਾਮ: ਇਸ ਦੌਰਾਨ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਉਨ੍ਹਾਂ ਦੇ ਭਰਾ ਨੇ ਕਿਹਾ ਕਿ ਅੱਜ ਦੇ ਇਸ ਦਿਨ ਮੌਕੇ ਉਹ ਸਮੂਹ ਸ਼ਹੀਦ ਸਿੰਘਾਂ ਨੂੰ ਕੋਟਨ ਕੋਟਿ ਪ੍ਰਣਾਮ ਕਰਦੇ ਹਨ ਅਤੇ ਦੂਰ ਦੁਰਾਡੇ ਤੋਂ ਆ ਕੇ ਹਾਜ਼ਰੀ ਭਰਨ ਵਾਲੀਆਂ ਸਮੂਹ ਸੰਗਤਾਂ ਦਾ ਉਹ ਧੰਨਵਾਦ ਕਰਦੇ ਹਨ। ਤਰਸੇਮ ਸਿੰਘ ਨੇ ਜਿੱਤ ਸਬੰਧੀ ਸਵਾਲ 'ਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਜਿੱਤ ਬਖਸ਼ੀ ਤੇ ਆਪਾਂ ਗੁਰੂ ਸਾਹਿਬ ਦਾ ਧੰਨਵਾਦ ਕਰੀਏ। ਉਨ੍ਹਾਂ ਕਿਹਾ ਕਿ ਅਸੀਂ ਰਵਾਇਤੀ ਪਾਰਟੀਆਂ ਵਾਂਗ ਢੋਲ ਢਮੱਕੇ, ਆਤਿਸਬਾਜ਼ੀਆਂ ਵਾਲੇ ਕੰਮ ਛੱਡੀਏ ਤੇ ਕੋਈ ਚੰਗਾ ਕੰਮ ਕਰੀਏ। ਜਿਸ ਨਾਲ ਸਾਡਾ ਵਾਤਾਵਰਨ ਸਾਫ ਰਹਿ ਸਕੇ ਤੇ ਅਜਿਹੀਆਂ ਸ਼ੋਸ਼ੇਬਾਜ਼ੀਆਂ ਵਿੱਚੋਂ ਬਾਹਰ ਨਿਕਲੀਏ।

ਅੰਮ੍ਰਿਤਪਾਲ ਦੀ ਜਿੱਤ 'ਤੇ ਸੰਗਤਾਂ ਦਾ ਧੰਨਵਾਦ: ਮਾਤਾ ਬਲਵਿੰਦਰ ਕੌਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਥੇ ਜਾਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਦੀਆਂ ਸਿੱਖ ਸੰਗਤਾਂ ਅੱਜ ਉੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਸ਼ਹੀਦਾਂ ਪ੍ਰਤੀ ਸ਼ਰਧਾ ਭੇਟ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਸੰਗਤਾਂ ਨੇ ਜੇਲ੍ਹ ਵਿੱਚ ਬੈਠੇ ਹੋਏ ਇੰਨਾਂ ਮਾਣ ਸਤਿਕਾਰ ਪਿਆਰ ਦਿੱਤਾ ਹੈ। ਜਿਸ ਲਈ ਉਹ ਬੇਹੱਦ ਧੰਨਵਾਦੀ ਹਨ ਅਤੇ ਸੰਗਤਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਗੇ।

ਇੱਕ ਸਿੱਖ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ: ਤਰਸੇਮ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਨਫਰਤਾਂ ਛੱਡ ਕੇ ਆਪਸੀ ਪ੍ਰੇਮ ਪਿਆਰ ਭਾਈਚਾਰੇ ਨੂੰ ਵਧਾਈਏ। ਆਪਸ ਵਿੱਚ ਰਲ ਮਿਲ ਕੇ ਅਸੀਂ ਪੰਜਾਬ ਨੂੰ ਅੱਗੇ ਵਧਾਈਏ ਤੇ ਆਪਣੀ ਕੌਮ ਨੂੰ ਕੋਈ ਚੜ੍ਹਦੀ ਕਲਾ 'ਚ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਵੈਰ ਵਿਰੋਧ ਛੱਡ ਕੇ ਆਪਾਂ ਸਾਰੇ ਜਣੇ ਇੱਕ ਸਿੱਖ ਝੰਡੇ ਹੇਠ ਇਕੱਠੇ ਹੋਈਏ। ਇਸ ਦੇ ਨਾਲ ਹੀ ਸਾਡੇ ਆਪਣੇ ਪਿੰਡਾਂ 'ਚ ਕਰਨ ਵਾਲੇ ਸਾਂਝੇ ਕੰਮ, ਮਿਲ ਜੁਲ ਕੇ ਕਰੀਏ ਤੇ ਸਰਕਾਰਾਂ 'ਤੇ ਟੇਕ ਛੱਡ ਕੇ ਅਸੀਂ ਕੁਝ ਸਾਫ ਸਫਾਈ ਦੇ ਜਾਂ ਵਾਤਾਵਰਨ ਦੇ ਦਰਖਤ ਲਾਉਣ, ਪਾਣੀ ਬਚਾਉਣ ਦੇ ਇਹਨਾਂ ਚੀਜ਼ਾਂ ਵੱਲ ਵੱਧ ਤੋਂ ਵੱਧ ਧਿਆਨ ਦਈਏ। ਆਪਣੇ ਵਿਆਹ ਸ਼ਾਦੀਆਂ ਦੇ ਸਮਾਗਮਾਂ ਨੂੰ ਸਾਦਾ ਕਰੀਏ ਤਾਂ ਜੋ ਸਾਡੀ ਆਰਥਿਕਤਾ ਬਚੀ ਰਹੇ ਤੇ ਅਸੀਂ ਸ਼ੋਸ਼ੇਬਾਜ਼ੀ ਤੋਂ ਬਾਹਰ ਨਿਕਲੀਏ।

ਜੇਲ੍ਹ ਤੋਂ ਕਦੋਂ ਆਉਣਗੇ ਬਾਹਰ: ਸਾਂਸਦ ਅੰਮ੍ਰਿਤਪਾਲ ਸਿੰਘ ਵਲੋਂ ਕਿਸੇ ਪਾਰਟੀ ਨੂੰ ਸਮਰਥਨ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਬਾਹਰ ਆਉਣ 'ਤੇ ਖੁਦ ਹੀ ਸਪੱਸ਼ਟ ਕਰ ਸਕਦੇ ਹਨ। ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਜੋ ਕੀਤਾ ਸੀ, ਉਸ ਦਾ ਜਵਾਬ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਲ ਖੋਲ ਕੇ ਵੋਟਾਂ ਪਾ ਕੇ ਜਿਤਾ ਕੇ ਦੇ ਦਿੱਤਾ ਹੈ। ਸਾਂਸਦ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਸਵਾਲ ਉੱਤੇ ਉਹਨਾਂ ਕਿਹਾ ਕਿ ਸੁਣਨ 'ਚ ਆਇਆ ਹੈ ਕਿ ਉਹ 10-15 ਦਿਨਾਂ ਵਿੱਚ ਬਾਹਰ ਆ ਸਕਦੇ ਹਨ ਅਤੇ ਇਸ ਸਬੰਧੀ ਉਹਨਾਂ ਦੇ ਵਕੀਲ ਖਾਰਾ ਨੂੰ ਵਧੇਰੇ ਜਾਣਕਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.