ਮੋਗਾ: ਅੰਮ੍ਰਿਤਪਾਲ ਸਿੰਘ ਦਾ ਸਾਥੀ ਬਸੰਤ ਸਿੰਘ ਜੇਲ੍ਹ 'ਚੋਂ ਬਾਹਰ ਆ ਗਿਆ। ਦੱਸ ਦੇਈਏ ਕਿ ਉਸ ਨੂੰ ਡਿਬਰੂਗੜ੍ਹ ਜੇਲ੍ਹ ਤੋਂ 3 ਦਿਨ ਪੈਰੋਲ 'ਤੇ ਉਸ ਦੇ ਪਿੰਡ ਦੌਲਤਪੁਰਾ ਲਿਆਂਦਾ ਗਿਆ ਕਿਉਂਕਿ 3 ਦਿਨ ਪਹਿਲਾਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਉਸ ਦੀ ਮਾਤਾ ਦਾ ਅੰਤਿਮ ਸਸਕਾਰ ਪਿੰਡ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਕੀਤਾ ਗਿਆ। ਅੰਮ੍ਰਿਤਪਾਲ ਦੇ ਸਾਥੀ ਬਸੰਤ ਸਿੰਘ ਨੂੰ ਪਿੰਡ ਵਿੱਚ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ।
ਮਾਂ ਦੇ ਅੰਤਿਮ ਸਸਕਾਰ 'ਚ ਪਹੁੰਚਿਆ ਬਸੰਤ ਸਿੰਘ
ਅੱਜ ਸਵੇਰ ਤੋਂ ਹੀ ਪਿੰਡ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਪੁਲਿਸ ਵੱਲੋਂ ਕੀਤੇ ਭਾਰੀ ਸੁਰੱਖਿਆ ਪ੍ਰਬੰਧਾਂ ਨੂੰ ਵੇਖਦੇ ਹੋਏ ਬਸੰਤ ਸਿੰਘ ਨੂੰ ਅੰਤਿਮ ਰਸਮਾਂ ਲਈ ਲਿਆਂਦਾ ਗਿਆ। ਬਸੰਤ ਸਿੰਘ ਨੇ ਆਖਰੀ ਵਾਰ ਆਪਣੀ ਮਾਂ ਦਾ ਮੂੰਹ ਦੇਖਿਆ।
ਅੰਮ੍ਰਿਤਪਾਲ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੈਂ ਹਾਲ ਹੀ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਗਿਆ ਸੀ। ਜਦੋਂ ਬਸੰਤ ਸਿੰਘ ਦੀ ਮਾਂ ਦੀ ਮੌਤ ਹੋ ਗਈ ਤਾਂ ਮੈਂ ਉੱਥੇ ਸੀ। ਜੇਲ੍ਹ ਵਿੱਚ ਸਭ ਠੀਕ ਹੈ। ਅੱਜ ਅਸੀਂ ਬਸੰਤ ਸਿੰਘ ਦੀ ਮਾਤਾ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਹਾਂ। ਬਸੰਤ ਸਿੰਘ ਦੀ ਮਾਤਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਨੇ ਕਿਹਾ ਕਿ ਸਰਕਾਰ ਨੇ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਅਸੀਂ ਇਸ ਮੁੱਦੇ ਨੂੰ ਉਠਾਵਾਂਗੇ ਅਤੇ ਮੰਗ ਕਰਾਂਗੇ ਕਿ ਬੇਕਸੂਰ ਲੋਕਾਂ ਨੂੰ ਜੇਲ੍ਹ ਤੋਂ ਬਾਹਰ ਰੱਖਿਆ ਜਾਵੇ।
ਡਿਬਰੂਗੜ੍ਹ ਜੇਲ੍ਹ 'ਚ ਬੰਦ ਬਸੰਤ ਸਿੰਘ
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਸੰਤ ਸਿੰਘ 'ਤੇ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਹੈ ਤੇ ਉਸ ਨੂੰ ਨਜਾਇਜ਼ ਤੌਰ 'ਤੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਕਰਕੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਦਿਨ ਤੋਂ ਬਸੰਤ ਸਿੰਘ ਜੇਲ੍ਹ ਗਿਆ ਹੈ, ਉਸੇ ਦਿਨ ਤੋਂ ਉਸ ਦੀ ਮਾਤਾ ਡਿਪ੍ਰੈਸ਼ਨ 'ਚ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਬਸੰਤ ਸਿੰਘ ਆਪਣੀ ਮਾਤਾ ਦੇ ਸਸਕਾਰ ਲਈ ਨਹੀਂ ਪਹੁੰਚਿਆ, ਓਨੀ ਦੇਰ ਸਸਕਾਰ ਨਹੀਂ ਕੀਤਾ ਗਿਆ।
- ਕਾਸ਼ ਕੋਈ ਹੰਝੂਆਂ ਦੀ ਬੋਲੀ ਵੀ ਸਮਝ ਪਾਉਂਦਾ, ਤਾਂ ਅੱਜ ਇੰਨ੍ਹਾਂ ਮਾਂ-ਪੁੱਤ ਦਾ ਦਰਦ ਵੀ ਘੱਟ ਹੋ ਜਾਣਾ ਸੀ...
- ਸਰਕਾਰੀ ਉਦਾਸੀਨਤਾ: ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਚਾਰ ਸਾਲਾਂ ਤੋਂ ਸਰਕਾਰੀ ਵਾਅਦੇ ਦਾ ਇੰਤਜ਼ਾਰ, ਮੁਆਵਜ਼ੇ ਅਤੇ ਨੌਕਰੀ ਦੀਆਂ ਫ਼ਾਈਲਾਂ ਦਫ਼ਤਰਾਂ ’ਚ ਰੁਲੀਆਂ
- ਇਸ ਜਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਕਿਵੇਂ ਵਿਕ ਰਹੀਆਂ ਨੇ ਨਸ਼ੇ ਦੀਆਂ ਗੋਲੀਆਂ, ਹੋਇਆ ਵੱਡਾ ਖੁਲਾਸਾ, ਪੜ੍ਹ ਕੇ ਹੋ ਜਾਓਗੇ ਹੈਰਾਨ