ਚੰਡੀਗੜ੍ਹ: ਖਡੂਰ ਸਾਹਿਬ ਤੋਂ ਨਵੇਂ ਚੁਣੇ ਐੱਮਪੀ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਿਖਆ ਗਿਆ ਹੈ। ਇਸ ਪੱਤਰ ਨੂੰ ਜ਼ਰੀਏ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਸਰ ਦੇ ਡੀਸੀ ਰਾਹੀਂ ਗ੍ਰਹਿ ਸਕੱਤਰ ਤੱਕ ਭੇਜਿਆ ਹੈ। ਅੰਮ੍ਰਿਤਪਾਲ ਸਿੰਘ ਨੇ ਆਪਣੇ ਪੱਤਰ 'ਚ ਲਿਿਖਆ ਕਿ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਛੱਡਿਆ ਜਾਵੇ ਜਾਂ ਫਿਰ ਪੁਲਿਸ ਹਿਰਾਸਤ ਵਿੱਚ ਲੋਕ ਸਭਾ ਵਿੱਚ ਲਿਆਂਦਾ ਜਾਵੇ।
ਅੰਮ੍ਰਿਤਪਾਲ ਸਿੰਘ ਦੀ ਜਿੱਤ: ਕਾਬਲੇਜ਼ਿਕਰ ਹੈ ਪੰਜਾਬ ਦੀਆਂ ਅਹਿਮ ਸੀਟਾਂ ਚ ਇੱਕ ਪੰਥਕ ਸੀਟ, ਖਡੂਰ ਸਾਹਿਬ ਦੀ ਸੀਟ ਹੈ। ਜਿਥੋਂ ਲੋਕ ਸਭ ਚੋਣਾਂ ਵਿੱਚ ਪੰਥਕ ਚਿਹਰੇ ਵੱਜੋਂ ਉਤਰੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਵੱਡੇ ਮਾਰਜਨ ਨਾਲ ਜਿੱਤ ਹਾਸਿਲ ਹੋਈ ਹੈ। ਉਹ ਕਰੀਬ ਡੇਢ ਲੱਖ ਵੋਟਾਂ ਨਾਲ ਵਿਰੋਧੀਆਂ ਤੋਂ ਅੱਗੇ ਰਹੇ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਦੂਜੇ ਨੰਬਰ ਉਪਰ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ 188568 ( -159099) ਤੇ ਤੀਜੇ ਨੰਬਰ ਉਪਰ 177502 ( -170165) ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਹਨ। ਜਦਕਿ ਚੋਣ ਪ੍ਰਚਾਰ ਵਿੱਚ ਅਕਸਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬਿਆਨਬਾਜ਼ੀਆਂ ਕਰਨ ਵਾਲੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਇਸ ਦੌੜ 'ਚੋਂ ਬਾਹਰ ਰਹੇ ।
- ਜਾਣੋ ਕੌਣ ਹੈ ਜੇਲ੍ਹ ਤੋਂ ਚੋਣ ਲੜਨ ਵਾਲਾ ਅੰਮ੍ਰਿਤਪਾਲ ਸਿੰਘ, ਪੰਜਾਬੀਆਂ ਨੇ ਜਿਸ ਦੇ ਹੱਕ 'ਚ ਦਿੱਤਾ ਫ਼ਤਵਾ - Punjab Elections Result 2024
- ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਹੋਈ ਸ਼ਾਨਦਾਰ ਜਿੱਤ, ਕਰੀਬ ਡੇਢ ਲੱਖ ਵੋਟਾਂ ਦੇ ਨਾਲ ਜਿੱਤ ਕੀਤੀ ਹਾਸਿਲ - Punjab Lok Sabha Elections Result
- ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੂੰ ਮਿਲਣ ਆਈ ਮਾਂ, ਬੇਟੇ ਦੇ ਐਮਪੀ ਬਣਨ 'ਤੇ ਵੰਡੀਆਂ ਮਠਿਆਈਆਂ - WARIS PUNJAB D CHIEF
ਖਾਲਸੇ ਦੀ ਜਿੱਤ : ਉਥੇ ਹੀ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਿਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਮਰਥਕਾਂ ਨੇ ਕਿਹਾ ਕਿ ਇਹ ਇੱਕ ਅਮ੍ਰਿਤਪਾਲ ਸਿੰਘ ਦੀ ਜਿੱਤ ਨਹੀਂ ਹੈ ਬਲਕਿ ਇਹ ਖਾਲਸੇ ਦੀ ਜਿੱਤ ਹੈ ਸਿੱਖ ਕੌਮ ਦੀ ਜਿੱਤ ਹੈ। ਉਹਨਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਰੋਲਿਆ ਜਾ ਰਿਹਾ ਸੀ ਪਰ ਅੰਮ੍ਰਿਤਪਾਲ ਸਿੰਘ ਨੇ ਵਹੀਰ ਜ਼ਰੀਏ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਅਤੇ ਨਸ਼ਿਆਂ ਤੋਂ ਮੁਕਤ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਝੂਠ ਉੱਤੇ ਸੱਚਾਈ ਦੀ ਜਿੱਤ ਹੋਈ ਹੈ। ਅੱਜ ਸਿੱਖ ਕੌਮ ਲਈ ਇੱਕ ਨਵਾਂ ਸੂਰਜ ਚੜ੍ਹਿਆ ਹੈ। ਨਾਲ ਹੀ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਿਰਫ ਸਿਖਾਂ ਨੇ ਨਹੀਂ ਬਲਕਿ ਹਿੰਦੂ ਅਤੇ ਮੁਸਲਮਾਨਾਂ ਨੇ ਵੀ ਵੋਟ ਪਾਈ ਹੈ। ਉਥੇ ਹੀ ਵਿਰਸਾ ਸਿੰਘ ਵਲਟੋਹਾ 'ਤੇ ਬੋਲਦੇ ਹੋਏ ਸਮਰਥਕਾਂ ਨੇ ਕਿਹਾ ਕਿ ਉਸ ਨੇ ਆਪਣੀ ਸੋਚ ਮੁਤਾਬਕ ਟਿੱਪਣੀਆਂ ਕੀਤੀਆਂ ਸਨ, ਅਸੀਂ ਨਹੀਂ ਕਰ ਸਕਦੇ।