ਅੰਮ੍ਰਿਤਸਰ: ਸੰਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਗਿਆਨੀ ਰਘਵੀਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਬੰਧ ਵਿੱਚ ਲਏ ਜਾਣ ਵਾਲੇ ਫੈਸਲੇ ਸਬੰਧੀ ਆਪਣੇ ਵਿਚਾਰ ਪ੍ਰਗਟਾਏ ਗਏ ਹਨ। ਪੱਤਰ ਵਿੱਚ ਤਰਸੇਮ ਸਿੰਘ ਨੇ ਲਿਖਿਆ ਕਿ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਜੋ ਗਲਤੀਆਂ ਕੀਤੀਆਂ ਗਈਆਂ ਹਨ, ਉਹ ਮਹਿਜ਼ ਗਲਤੀਆਂ ਨਹੀਂ ਬਲਕਿ ਬਹੁਤ ਵੱਡੇ ਗੁਨਾਹ ਹਨ। ਉਸ ਨੂੰ ਲੈ ਕੇ ਮਾਫੀਆਂ ਲਈ ਜੋ ਵਿਚਾਰ ਹੋ ਰਿਹਾ ਸੀ ਉਸ ਨੂੰ ਲੈ ਕੇ ਅੱਜ ਅਸੀਂ ਇੱਥੇ ਪੁੱਜੇ ਹਾਂ, ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਤੋਂ ਉਮੀਦ ਕਰਦੇ ਹਾਂ ਕਿ ਇਸ ਮਾਮਲੇ 'ਚ ਸੰਜੀਦਗੀ ਦੇ ਨਾਲ ਫੈਸਲਾ ਲੈਣਗੇ।
ਕੌਮ ਦੇ ਹਿੱਤ 'ਚ ਹੋਵੇ ਫੈਸਲਾ : ਜਥੇਦਾਰ ਸਾਹਿਬ ਜੋ ਵੀ ਫੈਸਲਾ ਲੈਣ ਉਹ ਪੰਥ ਨੂੰ ਮੁੱਖ ਰੱਖਦਿਆਂ ਹੀ ਲੈਣ। ਉਹਨਾਂ ਕਿਹਾ ਚਾਹੇ ਉਹ ਫੈਸਲਾ ਡੇਰਾ ਸਿਰਸਾ ਦੀ ਮੁਆਫੀ ਦਾ ਹੋਵੇ ਚਾਹੇ ਡੇਰੇ ਸਿਰਸੇ ਦੀ ਫਿਲਮ ਨੂੰ ਪ੍ਰਫੁੱਲਿਤ ਕਰਨਾ ਅਤੇ ਡੇਰਾਵਾਦ ਨੂੰ ਪ੍ਰਫੁੱਲਿਤ ਕਰਨਾ ਹੋਵੇ। ਬੇਅਦਬੀ ਅਤੇ ਗੋਲੀਕਾਂਡ ਵੀ ਇਹਨਾਂ ਦੀ ਸਰਕਾਰ ਵੇਲੇ ਹੋਇਆ ਸੀ। ਇਸ ਲਈ ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਸੁਖਬੀਰ ਬਾਦਲ ਅਤੇ ਇਹਨਾਂ ਦੀ ਪਾਰਟੀ ਨੂੰ 10 ਸਾਲ ਲਈ ਰਾਜਸੀ ਅਤੇ ਧਾਰਮਿਕ ਤੌਰ 'ਤੇ ਲਾਂਭੇ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਜੱਥੇਦਾਰ ਨੂੰ ਪੰਥਕ ਰਵਾਇਤਾਂ ਅਨੁਸਾਰ ਹੀ ਫੈਸਲਾ ਲੈਣਾ ਚਾਹੀਦਾ ਹੈ, ਤਾਂ ਜੋ ਅਗਾਂਹ ਤੋਂ ਕੋਈ ਇਹੋ ਜਿਹੇ ਬਜਰ ਗੁਨਾਹ ਨਾ ਕਰ ਸਕੇ। ਉਹਨਾਂ ਕਿਹਾ ਕਿ ਜੋ ਸੰਗਤ ਦੇ ਵਿਚਾਰ ਹਨ ਜੋ ਸੰਗਤ ਨੇ ਅਪੀਲ ਕੀਤੀ ਹੈ ਉਹ ਅਸੀਂ ਇਸ ਮੰਗ ਪੱਤਰ ਵਿੱਚ ਲਿਖ ਕਿ ਜਥੇਦਾਰ ਨੂੰ ਦਿੱਤਾ ਹੈ। ਤਾਂ ਕਿ ਜਥੇਦਾਰ ਕੋਈ ਗਲਤ ਫੈਸਲਾ ਨਾ ਕਰ ਸਕਣ।
ਕੰਗਣਾ ਦੇ ਬਿਆਨ 'ਤੇ ਵੀ ਦਿੱਤੀ ਪ੍ਰਤੀਕ੍ਰਿਆ: ਕਲਕੱਤਾ ਵਿਖੇ ਇੱਕ ਡਾਕਟਰ ਦੇ ਨਾਲ ਬਲਾਤਕਾਰ ਤੋਂ ਬਾਅਦ ਉਸ ਦੇ ਕਤਲ ਕਰਨ 'ਤੇ ਬੋਲਦੇ ਹੋਏ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਤੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ 'ਤੇ ਬਿਲਕੁਲ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਅਤੇ ਇਹੋ ਜਿਹੀ ਸਜ਼ਾ ਲਗਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਦੇਸ਼ ਸਰਮਸਾਰ ਨਾ ਹੋਵੇ।
- ਰੇਲ'ਚ ਸਫਰ ਕਰਨ ਵਾਲੀਆਂ ਔਰਤਾਂ ਲਈ ਖੁਸ਼ਖਬਰੀ, ਰੇਲਵੇ ਦੇਣ ਜਾ ਰਿਹਾ ਹੈ ਗਜ਼ਬ ਦੇ ਫਾਇਦੇ, ਜਾਣਨ ਲਈ ਕਰੋ ਕਲਿੱਕ - Women Travelers In Train
- ਲਾਈਵ ਕੋਲਕਾਤਾ ਟਰੇਨੀ ਡਾਕਟਰ ਰੇਪ-ਮਰਡਰ ਮਾਮਲਾ: ਨਬਾਨਾ ਮਾਰਚ ਸ਼ੁਰੂ, 6 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ, ਸੰਤਰਾਗਾਚੀ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀ - Kolkata Rape Case Live Update
- ਪਿਓ ਨੇ ਆਪਣੀ ਹੀ ਧੀ 'ਤੇ ਧੋਖੇ ਨਾਲ ਜਾਇਦਾਦ ਹੜੱਪਣ ਦੇ ਲਾਏ ਇਲਜ਼ਾਮ - father accused daughter property
ਉਨ੍ਹਾਂ ਕਿਹਾ ਕਿ ਕੰਗਣਾ ਰਣੋਤ ਨਫਰਤ ਭਰੀ ਰਾਜਨੀਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸੰਗਤਾਂ ਬੜੇ ਚਿਰ ਤੋਂ ਅਰਦਾਸਾਂ ਕਰ ਰਹੀਆਂ ਹਨ ਕਿ ਅੰਮ੍ਰਿਤਪਾਲ ਦੀ ਰਿਹਾਈ ਹੋਣੀ ਚਾਹੀਦੀ ਹੈ ਇਹ ਤਾਂ ਸਰਕਾਰ ਦੀ ਧੱਕੇਸ਼ਾਹੀ ਹੈ। ਜਿਹੜੀ ਉਹਨਾਂ 'ਤੇ ਝੂਠੇ ਕੇਸ ਪਾਏ ਜਾ ਰਹੇ ਹਨ ਤੇ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਹਾਈਕੋਰਟ ਦੇ ਵਿੱਚ ਉਹਨਾਂ ਦੀ ਤਾਰੀਖ ਹੈ। ਉਸ ਤੋਂ ਬਾਅਦ ਹੀ ਕੋਈ ਫੈਸਲਾ ਸਾਹਮਣੇ ਆਵੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਹੁਣ ਐਨਐਸਏ ਤੋੜਨੀ ਚਾਹੀਦੀ ਹੈ। ਜੇਕਰ ਸਰਕਾਰ ਹੁਣ ਵੀ ਨਹੀਂ ਤੋੜਦੀ ਤੇ ਚੁੱਪ ਰਹਿੰਦੀ ਹੈ ਤੇ ਲੋਕਾਂ ਦਾ ਰੋਸ਼ ਵੱਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।