ETV Bharat / state

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ ਹੋਣ ਕਾਰਨ ਲੋਕਾਂ 'ਚ ਮੱਚਿਆ ਹੜਕੰਪ, 1 ਦੀ ਮੌਤ - Ammonia Gas Leak - AMMONIA GAS LEAK

Ammonia Gas Leak In Jalandhar: ਜਲੰਧਰ 'ਚ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ ਹੈ। ਫੈਕਟਰੀ ਅੰਦਰ ਦੋ ਪ੍ਰਵਾਸੀਆਂ ਦੇ ਫਸੇ ਹੋਣ ਦੀ ਸੂਚਨਾ ਹੈ। ਫੈਕਟਰੀ ਨੇੜਿਓਂ ਲੰਘ ਰਹੇ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਜਲੰਧਰ ਚ ਅਮੋਨੀਆ ਗੈਸ ਲੀਕ
ਜਲੰਧਰ ਚ ਅਮੋਨੀਆ ਗੈਸ ਲੀਕ (ETV Bharat)
author img

By ETV Bharat Punjabi Team

Published : Sep 21, 2024, 3:53 PM IST

Updated : Sep 21, 2024, 6:16 PM IST

ਜਲੰਧਰ: ਪੰਜਾਬ ਦੇ ਜਲੰਧਰ 'ਚ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ। ਫੈਕਟਰੀ ਅੰਦਰ ਦੋ ਪ੍ਰਵਾਸੀਆਂ ਦੇ ਫਸੇ ਹੋਣ ਦੀ ਸੂਚਨਾ ਹੈ। ਫੈਕਟਰੀ ਨੇੜਿਓਂ ਲੰਘ ਰਹੇ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ, ਹਾਲਾਂਕਿ ਉਹ ਹੁਣ ਠੀਕ ਹਨ। ਪੁਲਿਸ ਨੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਆਵਾਜਾਈ ਨੂੰ ਡੋਮੋਰੀਆ ਪੁਲ 'ਤੇ ਭੇਜਿਆ ਜਾ ਰਿਹਾ ਹੈ। ਇਸ ਘਟਨਾ 'ਚ ਹੋਣ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਜਲੰਧਰ ਚ ਅਮੋਨੀਆ ਗੈਸ ਲੀਕ (ETV Bharat)

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਹੈ, ਫਾਇਰ ਬ੍ਰਿਗੇਡ ਦੇ ਅਧਿਕਾਰੀ ਫੈਕਟਰੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਜਲੰਧਰ ਚ ਅਮੋਨੀਆ ਗੈਸ ਲੀਕ (ETV Bharat)

ਚਸ਼ਮਦੀਦ ਨੇ ਦੱਸਿਆ- ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਾਈਕਲ ਸਵਾਰ ਡਿੱਗ ਗਿਆ

ਲੋਕਾਂ ਨੇ ਦੱਸਿਆ ਕਿ ਗੈਸ ਇੰਨੀ ਜ਼ਬਰਦਸਤ ਸੀ ਕਿ ਉੱਥੋਂ ਲੰਘ ਰਹੇ ਲੋਕ ਹੇਠਾਂ ਡਿੱਗ ਪਏ। ਅੱਗੇ ਜਾ ਕੇ ਦੇਖਿਆ ਕਿ ਫੈਕਟਰੀ ਵਿੱਚੋਂ ਗੈਸ ਲੀਕ ਹੋ ਰਹੀ ਸੀ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਅਤੇ ਮਾਮਲੇ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ। ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਤੋਂ ਬਾਅਦ ਇਲਾਕੇ 'ਚ ਲੋਕਾਂ ਦਾ ਸਾਹ ਘੁੱਟਣ ਲੱਗਾ। ਲੋਕਾਂ ਨੇ ਕਿਹਾ- ਫੈਕਟਰੀ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਪਰ ਗੈਸ ਲੀਕ ਹੋਣ ਦੀ ਬਦਬੂ ਪੂਰੇ ਇਲਾਕੇ ਵਿੱਚ ਫੈਲ ਗਈ ਸੀ।

ਡੋਮੋਰੀਆ ਪੁਲ ਅੱਗੇ ਕੀਤੀ ਬੈਰੀਕੇਡਿੰਗ

ਜਲੰਧਰ ਚ ਅਮੋਨੀਆ ਗੈਸ ਲੀਕ
ਜਲੰਧਰ ਚ ਅਮੋਨੀਆ ਗੈਸ ਲੀਕ (ETV Bharat)

ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਜਲੰਧਰ ਰੇਲਵੇ ਸਟੇਸ਼ਨ ਰੋਡ 'ਤੇ ਸਥਿਤ ਪ੍ਰਾਈਵੇਟ ਸਿਨੇਮਾ ਘਰ ਨੇੜੇ ਵਾਪਰੀ। ਪੁਲਿਸ ਨੇ ਰੇਲਵੇ ਸਟੇਸ਼ਨ, ਮੇਨ ਹੀਰਨ ਫਾਟਕ, ਹੈਨਰੀ ਪੈਟਰੋਲ ਪੰਪ ਅਤੇ ਡੋਮੋਰੀਆ ਪੁਲਿਸ ਸਟੇਸ਼ਨ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਹਰ ਕੋਈ ਫਲਾਈਓਵਰ ਤੋਂ ਲੰਘ ਰਿਹਾ ਹੈ। ਨਾਲ ਹੀ ਗੈਸ ਦੀ ਬਦਬੂ ਦੂਰ-ਦੂਰ ਤੱਕ ਫੈਲੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਹਨ।

ਜਲੰਧਰ ਚ ਅਮੋਨੀਆ ਗੈਸ ਲੀਕ
ਜਲੰਧਰ ਚ ਅਮੋਨੀਆ ਗੈਸ ਲੀਕ (ETV Bharat)

ਜਾਣੋ ਕਿੰਨੀ ਖਤਰਨਾਕ ਹੁੰਦੀ ਹੈ ਅਮੋਨੀਆ ਗੈਸ

  • ਅੱਖ ਅਤੇ ਨੱਕ 'ਚ ਹੁੰਦੀ ਹੈ ਜਲਨ
  • ਬਰਫ਼ ਦੇ ਕਾਰਖਾਨੇ 'ਚ ਵਰਤੀ ਜਾਂਦੀ ਹੈ ਅਮੋਨੀ ਆ ਗੈਸ
  • ਗੈਸ ਕਾਰਨ ਘੁਟਨ ਹੁੰਦੀ ਹੈ ਮਹਿਸੂਸ
  • ਬਿਨਾਂ ਰੰਗ ਵਾਲੀ ਅਤੇ ਹਲਕੀ ਗੈਸ ਹੁੰਦੀ ਹੈ ਅਮੋਨੀਆ ਗੈਸ
  • ਗੈਸ ਦੇ ਜਿਆਦਾ ਸੰਪਰਕ ਨਾਲ ਜਾਨ ਦਾ ਖਤਰਾ

Last Updated : Sep 21, 2024, 6:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.