ETV Bharat / state

ਲੁਧਿਆਣਾ ਵਿੱਚ ਨਹੀਂ ਦਿਖਿਆ ਬੰਦ ਦਾ ਅਸਰ, ਪੁਲਿਸ ਨੇ ਪਬਲਿਕ ਨੂੰ ਕੀਤੀ ਇਹ ਅਪੀਲ - Against SC St Act Bharat Bandh

Bharat Bandh Impact : ਲੁਧਿਆਣਾ ਵਿੱਚ ਭਾਰਤ ਬੰਦ ਦਾ ਘੱਟ ਅਸਰ ਵੇਖਣ ਨੂੰ ਮਿਲਿਆ ਹੈ। ਆਮ ਦਿਨਾਂ ਵਾਂਗ ਬਾਜ਼ਾਰ ਖੁੱਲ੍ਹੇ ਦਿਖਾਈ ਦਿੱਤੇ। ਐਸੀ ਐਸਟੀ ਐਕਟ ਦੇ ਵਿਰੁੱਧ ਅੱਜ ਭਾਰਤ ਬੰਦ ਦਾ ਸੱਦਾ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਮੁਸਤੈਦੀ ਵਧਾਈ।

Against SC St Act Bharat Bandh
ਲੁਧਿਆਣਾ ਵਿੱਚ ਨਹੀਂ ਦਿਖਿਆ ਬੰਦ ਦਾ ਅਸਰ (Etv Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Aug 21, 2024, 2:05 PM IST

ਲੁਧਿਆਣਾ ਵਿੱਚ ਨਹੀਂ ਦਿਖਿਆ ਬੰਦ ਦਾ ਅਸਰ (Etv Bharat (ਪੱਤਰਕਾਰ, ਲੁਧਿਆਣਾ))

ਲੁਧਿਆਣਾ: ਅੱਜ ਬੁੱਧਵਾਰ ਨੂੰ ਐਸਸੀ ਐਸਟੀ ਐਕਟ (SC-ST Act) ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਵਿੱਚ ਕੋਈ ਬਹੁਤਾ ਅਸਰ ਨਹੀਂ ਵਿਖਾਈ ਦੇ ਰਿਹਾ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ, ਤਾਂ ਸਾਡੇ ਸਹਿਯੋਗੀ ਵੱਲੋਂ ਜਾਇਜ਼ਾ ਲਿਆ ਗਿਆ, ਤਾਂ ਲੁਧਿਆਣਾ ਦੇ ਵਿੱਚ ਆਮ ਦਿਨਾਂ ਵਾਂਗ ਬਾਜ਼ਾਰ ਖੁੱਲੇ ਸਨ ਪਬਲਿਕ ਟਰਾਂਸਪੋਰਟ ਚੱਲ ਰਹੀ ਸੀ ਰੇਲਵੇ ਸਟੇਸ਼ਨ ਚੱਲ ਰਹੇ ਸੀ ਬਸ ਅੱਡੇ ਤੋਂ ਬੱਸਾਂ ਵੀ ਆਮ ਦਿਨਾਂ ਵਾਂਗ ਹੀ ਚੱਲ ਰਹੀਆਂ ਹਨ। ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਲਿਸ ਫੋਰਸ ਜ਼ਰੂਰ ਲੁਧਿਆਣਾ ਦੇ ਮੁੱਖ ਚੌਂਕਾਂ ਵਿੱਚ ਤੈਨਾਤ ਕੀਤੀ ਗਈ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਸ ਨੂੰ ਲੈ ਕੇ ਸਾਡੇ ਸਹਿਯੋਗੀ ਵੱਲੋਂ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਜਾਇਜ਼ਾ ਲਿਆ ਗਿਆ।

ਬੰਦ ਦਾ ਕੋਈ ਖਾਸ ਅਸਰ ਨਹੀਂ: ਇਸ ਦੌਰਾਨ ਪੁਲਿਸ ਫੋਰਸ ਨਾਲ ਦੰਗਾ ਵਿਰੋਧੀ ਫੋਰਸ ਵੀ ਤੈਨਾਤ ਰਹੀ ਗੱਲਬਾਤ ਕਰਦੇ ਹੋਏ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਫਿਲਹਾਲ ਕੋਈ ਵੀ ਪ੍ਰਦਰਸ਼ਨਕਾਰੀ ਦੁਕਾਨਾਂ ਬੰਦ ਕਰਵਾਉਣ ਲਈ ਨਹੀਂ ਆਇਆ ਹੈ, ਉਨ੍ਹਾਂ ਕਿਹਾ ਕਿ ਅਸੀਂ ਤੈਨਾਤ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਪੁਲਿਸ ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।

ਪੁਲਿਸ ਦੀ ਲੋਕਾਂ ਨੂੰ ਅਪੀਲ: ਸਾਡੇ ਨਾਲ ਪੁਲਿਸ ਫੋਰਸ ਦੀਆਂ ਟੁਕੜੀਆਂ ਪੂਰੀ ਤਰ੍ਹਾਂ ਲੋੜੀਂਦਾ ਗਿਣਤੀ ਵਿੱਚ ਤੈਨਾਤ ਹਨ। ਉਨ੍ਹਾਂ ਕਿਹਾ ਕਿ ਆਮ ਦਿਨਾਂ ਵਾਂਗ ਹੀ ਜ਼ਿੰਦਗੀ ਚੱਲ ਰਹੀ ਹੈ। ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਬੰਦ ਨਹੀਂ ਹੈ, ਦੁਕਾਨਾਂ ਵੀ ਖੁੱਲੀਆਂ ਹਨ ਅਤੇ ਨਾ ਹੀ ਕੋਈ ਬੰਦ ਕਰਵਾਉਣ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ।

ਦੱਸ ਦਈਏ ਕਿ ਅੱਜ ਐਸਸੀ ਐਸਟੀ ਐਕਟ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸੋਧ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਕਈ ਥਾਵਾਂ ਉੱਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਦਾ ਬਹੁਤਾ ਲੁਧਿਆਣਾ ਵਿੱਚ ਅਸਰ ਨਹੀਂ ਵਿਖਾਈ ਦੇ ਰਿਹਾ ਹੈ, ਪਰ ਕਿਤੇ ਕਿਤੇ ਪ੍ਰਦਰਸ਼ਨਕਾਰੀ ਜਰੂਰ ਇਕੱਠੇ ਹੋਏ ਹਨ। ਮਾਣਯੋਗ ਸੰਵਿਧਾਨਿਕ ਬੈਂਚ ਨੇ 1 ਅਗਸਤ ਨੂੰ ਐਸਸੀ ਐਸਟੀ ਐਕਟ ਦੇ ਵਿੱਚ ਕੈਟਾਗਰੀ ਵਾਈਜ਼ ਸੋਧਾ ਕੀਤੀਆਂ ਸਨ ਜਿਸ ਦਾ ਬਸਪਾ ਦੇ ਵਿਰੋਧ ਕੀਤਾ ਜਾਂਦਾ ਕਿ ਬਾਕੀ ਕੁਝ ਰਾਜਨੀਤਿਕ ਪਾਰਟੀਆਂ ਦੇ ਸਮਰਥਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.