ਲੁਧਿਆਣਾ: ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਘੇਰ ਰਹੀਆਂ ਹਨ। ਇਸ ਵਿਚਕਾਰ ਸੁਖਪਾਲ ਖਹਿਰਾ ਵੱਲੋਂ ਬੀਤੇ ਦਿਨੀ ਪਰਵਾਸੀਆਂ 'ਤੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਸਿਆਸਤ ਗਰਮਾ ਗਈ ਹੈ। ਇਸ ਲਈ ਜਿੱਥੇ ਇੱਕ ਪਾਸੇ ਭਾਜਪਾ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਕੇਪੀ ਰਾਣਾ ਨੇ ਇਸ ਸਬੰਧੀ ਸਫਾਈ ਪੇਸ਼ ਕੀਤੀ ਹੈ।
ਰਾਣਾ ਕੇਪੀ ਨੇ ਦਿੱਤੀ ਸਫਾਈ: ਇਸ ਤੋਂ ਪਹਿਲਾਂ ਕੇਪੀ ਰਾਣਾ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਸੁਖਪਾਲ ਖਹਿਰਾ ਨੇ ਪ੍ਰਵਾਸੀਆਂ ਬਾਰੇ ਜੋ ਗੱਲ ਕਹੀ ਹੈ ਉਸ ਨੂੰ ਉਹ ਕਿਵੇਂ ਦੇਖਦੇ ਹਨ ਤਾਂ ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦਾ ਇਹ ਆਪਣਾ ਨਿੱਜੀ ਬਿਆਨ ਹੋ ਸਕਦਾ ਹੈ ਪਰ ਪਾਰਟੀ ਪੱਧਰ ਤੇ ਉਹ ਪੰਜਾਬ ਦੇ ਪਾਰਟੀ ਪ੍ਰਚਾਰਕ ਹਨ ਉਹਨਾਂ ਕਿਹਾ ਕਿ ਉਹ ਪ੍ਰਵਾਸੀ ਭਾਈਚਾਰੇ ਦੀ ਦਿਲ ਤੋਂ ਇੱਜਤ ਕਰਦੇ ਹਨ ਉਹਨਾਂ ਕਿਹਾ ਕਿ ਉਹ ਸਾਡਾ ਅਟੁਟ ਅੰਗ ਹਨ। ਜਿਸ ਤਰ੍ਹਾਂ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਹਨ ਮਾਈਗ੍ਰੇਸ਼ਨ ਪੰਜਾਬੀਆਂ ਦੀ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਹੈ ਇਸੇ ਤਰ੍ਹਾਂ ਪ੍ਰਵਾਸੀ ਭਾਈਚਾਰਾ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਕੇ ਵੱਸ ਰਿਹਾ ਹੈ ਕੰਮ ਕਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਖੇਤੀ ਅਤੇ ਹੋਰ ਵੀ ਕਈ ਕੰਮ ਉਹਨਾਂ 'ਤੇ ਨਿਰਭਰ ਕਰਦੇ ਨੇ ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸੁਖਪਾਲ ਖਹਿਰਾ ਦੇਸ਼ ਬਿਆਨ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਪਰ ਪ੍ਰਵਾਸੀ ਇਸ ਸਬੰਧੀ ਉਹਨਾਂ ਦੀ ਪਾਰਟੀ ਦਾ ਸਟੈਂਡ ਸਾਫ ਹੈ।
ਪਰਵਾਸੀਆਂ ਉਤੇ ਬਿਆਨ ਦੇਣਾ ਮੰਦਭਾਗਾ: ਉਧਰ ਦੂਜੇ ਪਾਸੇ ਰਵਨੀਤ ਬਿੱਟੂ ਨੇ ਪਰਵਾਸੀਆਂ ਬਾਰੇ ਦਿੱਤੇ ਕਾਂਗਰਸ ਦੇ ਬਿਆਨ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਚਰਨਜੀਤ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਪ੍ਰਵਾਸੀਆਂ 'ਤੇ ਕਰ ਦਿੱਤੀ ਸੀ । ਉਹਨਾਂ ਕਿਹਾ ਕਿ ਉਸੇ ਦਿਨ ਪ੍ਰਿਅੰਕਾ ਗਾਂਧੀ ਨੇ ਲੁਧਿਆਣਾ ਆਉਣਾ ਸੀ ਅਤੇ ਪ੍ਰਵਾਸੀ ਭਾਈਚਾਰੇ ਨੇ ਉਸ ਦਾ ਡੱਟ ਕੇ ਵਿਰੋਧ ਕੀਤਾ ਸੀ। ਉਧਰ ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਵੱਲੋਂ ਇਹ ਦਿੱਤਾ ਬਿਆਨ ਮੰਦਭਾਗਾ ਹੈ ਕਿਉਂਕਿ ਪ੍ਰਵਾਸੀ ਭਾਈਚਾਰਾ ਸਾਡਾ ਅਹਿਮ ਹਿੱਸਾ ਹੈ ਅੱਜ ਜੋ ਲੁਧਿਆਣਾ ਦੇ ਵਿੱਚ ਫੈਕਟਰੀਆਂ ਚੱਲ ਰਹੀਆਂ ਹਨ ਉਹ ਇਹਨਾਂ ਦੀ ਬਦੌਲਤ ਹੀ ਚੱਲ ਰਹੀ ਹਨ। ਉਹਨਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਸਿਆਸੀ ਲੀਡਰ ਨੂੰ ਸ਼ੋਭਾ ਨਹੀਂ ਦਿੰਦੀ।
- ਭਾਜਪਾ ਵਿਰੁੱਧ ਪ੍ਰਦਰਸ਼ਨ ਤੋਂ ਪਹਿਲਾਂ ਕੇਜਰੀਵਾਲ ਦਾ ਪੀਐਮ ਮੋਦੀ ਉੱਤੇ ਨਿਸ਼ਾਨਾ, ਕਿਹਾ- ਭਾਜਪਾ ਨੇ 'ਆਪਰੇਸ਼ਨ ਝਾੜੂ' ਕੀਤਾ ਸ਼ੁਰੂ - AAP MLA Protest With Kejriwal
- ਜਦੋਂ ਸਾਇਬਰ ਠੱਗਾਂ ਨੇ ਨੌਜਵਾਨ ਨੂੰ ਫੋਨ ਲਾਕੇ ਕਿਹਾ ਕਿ ਤੁਹਾਡੇ ਮੁੰਡੇ ਦੇ ਗੈਂਗਸਟਰਾਂ ਨਾਲ ਸਬੰਧ, ਤਾਂ... - Beware of cyber thugs
- ਵਿਰਸਾ ਸਿੰਘ ਵਲਟੋਹਾ ਦੇ ਹੱਕ 'ਚ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ 'ਤੇ ਸਾਧੇ ਨਿਸ਼ਾਨੇ - lok sabha election 2024
ਰਵਨੀਤ ਬਿੱਟੂ ਦੀ ਵਾਇਰਲ ਆਡੀਓ 'ਤੇ ਪ੍ਰਤੀਕ੍ਰਿਆ: ਇਸ ਦੌਰਾਨ ਰਵਨੀਤ ਬਿੱਟੂ ਵੱਲੋਂ ਬੈਂਸ ਭਰਾਵਾਂ ਦੀ ਵਾਇਰਲ ਹੋ ਰਹੀ ਆਡੀਓ 'ਤੇ ਵੀ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਵੀ ਇਹ ਆਡੀਓ ਬਾਰੇ ਪਤਾ ਲੱਗਾ ਸੀ ਉਹਨਾਂ ਕਿਹਾ ਕਿ ਚੋਣਾਂ ਦੇ ਵਿੱਚ ਅਕਸਰ ਹੀ ਜਦੋਂ ਵਿਰੋਧੀ ਪਾਰਟੀਆਂ ਕੋਲ ਮੁੱਦੇ ਖਤਮ ਹੋ ਜਾਂਦੇ ਹਨ ਤਾਂ ਉਹ ਅਜਿਹੀਆਂ ਚੀਜ਼ਾਂ ਕੱਢ ਕੇ ਲਿਆਉਣ ਲੱਗ ਜਾਂਦੇ ਹਨ ਜਿਨਾਂ ਦਾ ਕੋਈ ਤੁੱਕ ਨਹੀਂ ਹੈ।