ETV Bharat / state

ਤੇਲ ਟੈਂਕਰ ਡਰਾਈਵਰ ਦੀ ਮੌਤ ਤੋਂ ਬਾਅਦ ਭਖਿਆ ਮਾਮਲਾ, ਟੈਂਕਰ ਚਾਲਕਾਂ ਨੇ ਕੰਮਕਾਰ ਠੱਪ ਕਰਕੇ ਕੀਤੀ ਹੜਤਾਲ, ਜਾਣੋ ਮਾਮਲਾ - oil tanker driver death in Bathinda

author img

By ETV Bharat Punjabi Team

Published : Jul 23, 2024, 8:09 AM IST

Updated : Jul 23, 2024, 8:36 AM IST

ਬਠਿੰਡਾ ਵਿੱਚ ਕਾਰ ਅਤੇ ਤੇਲ ਟੈਂਕਰ ਦੇ ਵਿਚਕਾਰ ਟੱਕਰ ਹੋ ਗਈ ਅਤੇ ਇਸ ਤੋਂ ਬਾਅਦ ਟੈਂਕਰ ਡਰਾਈਵਰ ਦੀ ਕੁੱਟਮਾਰ ਦਾ ਇਲਜ਼ਾਮ ਕਾਰ ਚਾਲਕਾਂ ਉੱਤੇ ਸਾਥੀ ਟੈਂਕਰਾ ਚਾਲਕਾਂ ਨੇ ਲਾਇਆ। ਉਨ੍ਹਾਂ ਆਖਿਆ ਕਿ ਕਾਰ ਵਾਲਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀ ਦੀ ਹਸਪਤਾਲ ਵਿੱਚ ਮੌਤ ਹੇ ਗਈ।

issue of embezzlement
ਤੇਲ ਟੈਂਕਰ ਡਰਾਈਵਰ ਦੀ ਮੌਤ ਤੋਂ ਬਾਅਦ ਭਖਿਆ ਮਾਮਲਾ (etv bharat punjab ( ਰਿਪੋਟਰ ਬਠਿੰਡਾ))
ਟੈਂਕਰ ਚਾਲਕਾਂ ਨੇ ਕੰਮਕਾਰ ਠੱਪ ਕਰਕੇ ਕੀਤੀ ਹੜਤਾਲ (etv bharat punjab ( ਰਿਪੋਟਰ ਬਠਿੰਡਾ))

ਬਠਿੰਡਾ: ਦੋ ਦਿਨ ਪਹਿਲਾਂ ਬਠਿੰਡਾ ਦੇ ਡੱਬ ਵਾਲੀ ਰੋਡ ਉੱਪਰ ਓਵਰ ਬ੍ਰਿਜ ਉੱਤੇ ਤੇਲ ਟੈਂਕਰ ਅਤੇ ਕਾਰ ਵਿਚਕਾਰ ਹੋਈ ਟੱਕਰ ਤੋਂ ਬਾਅਦ ਡਰਾਈਵਰ ਦੀ ਹੋਈ ਮੌਤ ਨੂੰ ਲੈ ਕੇ ਤੇਲ ਟੈਂਕਰ ਐਸੋਸੀਏਸ਼ਨ ਵੱਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਟੈਂਕਰ ਯੂਨੀਅਨ ਦੇ ਪ੍ਰਧਾਨ ਬਿੱਟੂ ਦਾ ਕਹਿਣਾ ਹੈ ਕਿ ਰੇਸ਼ਮ ਸਿੰਘ ਵਾਸੀ ਕੋਟਕਪੂਰਾ ਜੋ ਤੇਲ ਟੈਂਕਰ ਉੱਤੇ ਪਿਛਲੇ ਕਈ ਸਾਲਾਂ ਤੋਂ ਡਰਾਈਵਰੀ ਕਰ ਰਿਹਾ ਸੀ ਦਾ ਤੇਲ ਟੈਂਕਰ ਬਠਿੰਡਾ ਦੇ ਡੱਬਵਾਲੀ ਰੋਡ ਓਵਰ ਬ੍ਰਿਜ ਉੱਤੇ ਕਾਰ ਨਾਲ ਟਕਰਾ ਗਿਆ ਸੀ।

ਕਾਰ ਚਾਲਕਾਂ ਖਿਲਾਫ ਕਾਰਵਾਈ ਦੀ ਮੰਗ: ਇਸ ਟੱਕਰ ਤੋਂ ਬਾਅਦ ਕਈ ਕਾਰ ਸਵਾਰਾਂ ਵੱਲੋਂ ਡਰਾਈਵਰ ਨਾਲ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹਨਾਂ ਕਿਹਾ ਕਿ ਇਸ ਕੁੱਟਮਾਰ ਤੋਂ ਬਾਅਦ ਡਰਾਈਵਰ ਰੇਸ਼ਮ ਸਿੰਘ ਨੂੰ ਹਸਪਤਾਲ ਲਿਜਾਉਣ ਵਿੱਚ ਦੇਰੀ ਕੀਤੀ ਗਈ। ਜਿਸ ਕਾਰਨ ਡਰਾਈਵਰ ਰੇਸ਼ਮ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਪਰ ਹੁਣ ਪੁਲਿਸ ਵੱਲੋਂ ਕਾਰ ਚਾਲਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ 174 ਤਹਿਤ ਕਾਰਵਾਈ ਕਰਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਰੇਸ਼ਮ ਸਿੰਘ ਦੀ ਅਟੈਕ ਕਾਰਨ ਮੌਤ ਹੋਈ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਕਾਰ ਚਾਲਕਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਇਸੇ ਤਰ੍ਹਾਂ ਹੜਤਾਲ ਉੱਤੇ ਰਹਿਣਗੇ।

ਪੁਲਿਸ ਵੱਲੋਂ ਜਾਂਚ ਜਾਰੀ: ਤੇਲ ਟੈਂਕਰ ਐਸੋਸੀਏਸ਼ਨ ਦੇ ਹੜਤਾਲ ਉੱਤੇ ਚਲੇ ਜਾਣ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਟੈਂਕਰ ਚਾਲਕਾਂ ਨਾਲ ਗੱਲਬਾਤ ਕੀਤੀ। ਡਾਐੱਸਪੀ ਨੇ ਆਖਿਆ ਕਿ ਰੇਸ਼ਮ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਅਟੈਕ ਕਾਰਨ ਹੋਈ ਹੈ। ਜਿਸ ਉੱਤੇ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਜਿਸ ਤਰ੍ਹਾਂ ਤੇਲ ਟੈਂਕਰ ਐਸੋਸੀਏਸ਼ਨ ਵੱਲੋਂ ਇਲਜ਼ਾਮ ਲਾਏ ਗਏ ਹਨ ਉਹ ਇਹਨਾਂ ਦੋਸ਼ਾਂ ਦੀ ਜਾਂਚ ਪੜਤਾਲ ਕਰ ਰਹੇ ਹਨ ।

Last Updated : Jul 23, 2024, 8:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.