ਬਠਿੰਡਾ : ਪੰਜਾਬ 'ਚ ਚੋਣ ਪ੍ਰਚਾਰ ਦੌਰਾਨ ਬਠਿੰਡਾ ਦੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਆਏ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਹੈਲੀਕਾਪਟਰ ਮਾਨਸਾ ਵਿਖੇ ਉਤਾਰਨ ਦੀ ਪੰਜਾਬ ਸਰਕਾਰ ਵੱਲੋਂ ਇਜਾਜ਼ਤ ਹੀ ਨਹੀਂ ਦਿੱਤੀ ਗਈ। ਜਿਸ ਕਾਰਨ ਮਜਬੂਰੀ ਵੱਸ ਕੇਂਦਰੀ ਮੰਤਰੀ ਨੂੰ ਵਾਪਸ ਪਰਤਣਾ ਪਿਆ। ਜਾਣਕਾਰੀ ਅਨੁਸਾਰ ਪਰਮਪਾਲ ਕੌਰ ਵੱਲੋਂ ਮਾਨਸਾ ’ਚ ਇਸ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਉਮੀਦਵਾਰ ਨੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਦੀ ਹਕੂਮਤ ਵੱਲੋਂ ਉਨ੍ਹਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ ਅਸਤੀਫ਼ਾ ਨਹੀਂ ਸਵੀਕਾਰਿਆ ਅਤੇ ਕਦੇ ਧੱਕੇ ਨਾਲ ਕਿਸਾਨ ਉਨ੍ਹਾਂ ਦੇ ਘਰ ਅੱਗੇ ਬਿਠਾ ਦਿੱਤੇ ਜਾਂਦੇ ਹਨ ਪਰ ਅੱਜ ਤਾਂ ਹੱਦ ਹੀ ਹੋ ਗਈ ਜਦੋਂ ਮਹਾਰੈਲੀ ਨੂੰ ਸੰਬੋਧਨ ਕਰਨ ਆ ਰਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਭਾਜਪਾ ਦੀ ਚੜਤ ਤੋਂ ਘਬਰਾਈ ਪੰਜਾਬ ਸਰਕਾਰ : ਇਸ ਮਾਮਲੇ ਸਬੰਧੀ ਜਦ ਭਾਜਪਾ ਦੀ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਚੜ੍ਹਤ ਤੋਂ ਘਬਰਾਏ ਹੋਏ ਹਨ। ਇਸੇ ਲਈ ਉਹਨਾਂ ਨੂੰ ਆਨੇ ਬਹਾਨੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਦੇ ਉਹਨਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਕੀਤੀਆਂ ਗਈਆਂ। ਕਦੇ ਰਾਜਨਾਥ ਸਿੰਘ ਦੀ ਰੈਲੀ ਸਬੰਧੀ ਸਟੇਡੀਅਮ ਦੀ ਇਜਾਜ਼ਤ ਦੇ ਕੇ ਕੈਂਸਲ ਕਰ ਦਿੱਤੀ ਜਾਂਦੀ ਹੈ ਕਦੇ ਉਹਨਾਂ ਦੇ ਘਰ ਅੱਗੇ ਧੱਕੇ ਨਾਲ ਕਿਸਾਨ ਬਿਠਾ ਦਿੱਤੇ ਜਾਂਦੇ ਹਨ ਅਤੇ ਹੁਣ ਤਾਂ ਹੱਦ ਹੀ ਹੋ ਗਈ ਮਾਨਸਾ ਵਿਖੇ ਭਾਜਪਾ ਵੱਲੋਂ ਕੀਤੀ ਜਾ ਰਹੀ ਫਤਿਹ ਰੈਲੀ ਦੌਰਾਨ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਵੱਲੋਂ ਸੰਬੋਧਨ ਕੀਤਾ ਜਾਣਾ ਸੀ। ਪਰ ਤਹਿ ਸਮੇਂ ਤੇ ਪਹੁੰਚੇ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੀ ਹੈਲੀਕਾਪਟਰ ਨੂੰ ਮਾਨਸਾ ਵਿਖੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹਨਾਂ ਕੋਜੀਆਂ ਚਾਲਾਂ ਤੋਂ ਇਹ ਸਾਫ ਜਾਹਰ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਚੜਤ ਤੋਂ ਘਬਰਾਇਆ ਹੋਇਆ ਹੈ।
- ਸੀਐਮ ਭਗਵੰਤ ਮਾਨ ਨੇ ਪਾਈ ਵੋਟ, ਕਿਹਾ- ਇੰਡੀਆ ਗਠਜੋੜ ਦੀ ਮੀਟਿੰਗ 'ਚ ਹੋਵਾਂਗਾ ਸ਼ਾਮਲ - Punjab Lok Sabha Election 2024
- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਜਾਰੀ; CM ਭਗਵੰਤ ਮਾਨ ਨੇ ਕਿਹਾ- 75% ਤੋਂ ਵੱਧ ਵੋਟਿੰਗ ਹੋਣ ਦੀ ਉਮੀਦ - Punjab Lok Sabha Election 2024
- ਲੁਧਿਆਣਾ 'ਚ ਬਜ਼ੁਰਗ ਵੋਟਰਾਂ ਦੀ ਮਦਦ ਕਰ ਰਹੇ ਨੇ ਸਕੂਲੀ ਵਿਦਿਆਰਥੀ, ਬਜ਼ੁਰਗ ਵੋਟਰ ਵੀ ਵਿਖਾ ਰਹੇ ਹਨ ਜੋਸ਼ - School students helping elderly
ਚੁੱਪ ਨਹੀਂ ਰਹੇਗੀ ਭਾਜਪਾ: ਬੀਤੇ ਦਿਨੀ ਉਹਨਾਂ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਨੂੰ ਰੋਕਣ ਦੀ ਬਜਾਏ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰ ਮੁੱਖ ਗੇਟ ਨੂੰ ਹੀ ਵੈਰੀਗੇਟਾਂ ਨਾਲ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਵਰਕਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਉਹ ਚੁੱਪ ਨਹੀਂ ਰਹਿਣਗੇ ਕੱਲ ਦੀ ਘਟਨਾ ਕ੍ਰਮ ਸਬੰਧੀ ਉਹਨਾਂ ਵੱਲੋਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਸਬੰਧੀ ਜਾਣਕਾਰੀ ਉਪਲਬਧ ਕਰਵਾ ਦਿੱਤੀ ਗਈ ਹੈ ਅਤੇ ਅੱਜ ਸ਼ਾਮ ਤੱਕ ਇਸ ਮਾਮਲੇ ਵਿੱਚ ਜਿਹੜੇ ਵੀ ਅਧਿਕਾਰੀ ਅਣਗਿਹਲੀ ਪਾਈ ਗਈ ਉਸ ਖਿਲਾਫ ਸਖਤ ਐਕਸ਼ਨ ਭਾਜਪਾ ਸਰਕਾਰ ਵੱਲੋਂ ਲਿਆ ਜਾਵੇਗਾ।