ETV Bharat / state

ਲੋਕ ਸਭਾ ਚੋਣਾਂ 'ਚ ਫਿਰ ਭਖਿਆ ਕਰਜ਼ੇ ਦਾ ਮੁੱਦਾ, ਪੰਜਾਬ ਸਰਕਾਰ 'ਤੇ ਲੱਗੇ ਚੋਣ ਜ਼ਾਬਤੇ 'ਚ 2500 ਕਰੋੜ ਦਾ ਕਰਜ਼ਾ ਲੈਣ ਦੇ ਇਲਜ਼ਾਮ - loan of 2500 crores

ਲੋਕ ਸਭਾ ਚੋਣਾਂ ਵਿੱਚ ਕਰਜ਼ੇ ਦਾ ਮੁੱਦਾ ਮੁੜ ਤੋਂ ਭਖਦਾ ਵਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ 'ਤੇ ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਕਰਜ਼ਾ ਲੈਣ ਦੇ ਇਲਜ਼ਾਮ ਰਿਵਾਇਤੀ ਪਾਰਟੀਆਂ ਵੱਲੋਂ ਲਗਾਏ ਗਏ ਹਨ।

Accusations of taking a loan of 2500 crores in the election campaign against the Punjab government
ਪੰਜਾਬ ਸਰਕਾਰ 'ਤੇ ਲੱਗੇ ਚੋਣ ਜ਼ਾਬਤੇ 'ਚ 2500 ਕਰੋੜ ਦਾ ਕਰਜ਼ਾ ਲੈਣ ਦੇ ਇਲਜ਼ਾਮ
author img

By ETV Bharat Punjabi Team

Published : Apr 26, 2024, 7:13 PM IST

ਪੰਜਾਬ ਸਰਕਾਰ 'ਤੇ ਲੱਗੇ ਚੋਣ ਜ਼ਾਬਤੇ 'ਚ 2500 ਕਰੋੜ ਦਾ ਕਰਜ਼ਾ ਲੈਣ ਦੇ ਇਲਜ਼ਾਮ

ਲੁਧਿਆਣਾ: ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਕਰਜ਼ੇ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ 2500 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਇਲਜ਼ਾਮ ਲਗਾਏ ਹਨ। 18 ਅਪ੍ਰੈਲ ਨੂੰ ਜਾਰੀ ਕੀਤੀ ਗਈਆਂ ਦੋ ਰਿਪੋਰਟਾਂ ਦੇ ਮੁਤਾਬਿਕ 1000 ਕਰੋੜ ਅਤੇ ਨਾਲ 1500 ਕਰੋੜ ਰੁਪਏ ਦਾ ਕਰਜ ਦੇ ਰੂਪ ਦੇ ਵਿੱਚ ਲਿਆ ਗਿਆ। ਲਗਾਤਾਰ ਪਿਛਲੇ ਮਹੀਨੇ ਤੋਂ ਇਹ ਖਬਰਾਂ ਮੀਡੀਆ ਦੇ ਵਿੱਚ ਚੱਲ ਰਹੀਆਂ ਸਨ ਕਿ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਮਹੀਨੇ ਤੋਂ ਤਨਖਾਹ ਨਹੀਂ ਦੇ ਪਾ ਰਹੀ ਹੈ। ਹਾਲਾਂਕਿ ਇਹ ਕਰਜ਼ ਸੂਬਾ ਸਰਕਾਰ ਵੱਲੋਂ ਲਏ ਜਾਣ ਵਾਲੇ ਕਰਜ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਚਾਲੂ ਸਾਲ ਦੀ ਬਜਟ ਦੇ ਵਿੱਚ ਸੂਬਾ ਸਰਕਾਰ ਵੱਲੋਂ ਇਸ ਸਾਲ ਪਿਛਲੇ ਕਰਜ ਦੀ ਅਦਾਇਗੀ 12866 ਕਰੋੜ ਰੁਪਏ ਹੱਥ ਵਿਖਾਈ ਗਈ ਹੈ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਚੋਣਾਂ ਦੇ ਵਿੱਚ ਇਸ ਸਮੇਂ ਇੱਕ ਵੱਡਾ ਮੁੱਦਾ ਬਣਾ ਲਿਆ ਗਿਆ ਹੈ।

ਪੰਜਾਬ ਤੇ ਕਿੰਨਾ ਕਰਜ਼: ਸੁਖਪਾਲ ਖਹਿਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪੰਜਾਬ ਦੇ ਮੁੱਖ ਮੰਤਰੀ 'ਤੇ ਸਵਾਲ ਖੜੇ ਕਰਤੇ ਹੋਏ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਟੋਕ ਤੇ ਹੁਣ ਤੱਕ 70 ਹਜਾਰ ਕਰੋੜ ਰੁਪਏ ਦਾ ਪਿਛਲੇ ਦੋ ਸਾਲਾਂ 'ਚ ਕਰਜ਼ਾ ਲਿਆ ਜਾ ਚੁੱਕਾ ਹੈ। ਸੁਖਪਾਲ ਖਹਿਰਾ ਨੇ ਸਵਾਲ ਖੜੇ ਕੀਤੇ ਨੇ ਇਹ ਬਦਲਾਵ ਹੈ। ਸਾਲ 2022-23 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ 47,262 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਜਦੋਂ ਕਿ ਵਿੱਤੀ ਸਾਲ 2023-24 ਦੇ ਦੌਰਾਨ ਪਿਛਲੇ ਸਾਲ ਨਾਲੋਂ ਘੱਟ ਕਰਜ ਲਿਆ ਗਿਆ ਹੈ ਜਿਸ ਦੀ ਕੁੱਲ ਰਕਮ 44,031 ਕਰੋੜ ਰੁਪਏ ਹੈ। ਪਿਛਲੇ ਮਹੀਨੇ ਮਾਰਚ ਤੱਕ ਪੰਜਾਬ ਤੇ ਕੁੱਲ 3.74 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।

Accusations of taking a loan of 2500 crores in the election campaign against the Punjab government
ਪੰਜਾਬ ਸਰਕਾਰ 'ਤੇ ਲੱਗੇ ਚੋਣ ਜ਼ਾਬਤੇ 'ਚ 2500 ਕਰੋੜ ਦਾ ਕਰਜ਼ਾ ਲੈਣ ਦੇ ਇਲਜ਼ਾਮ

ਵਿਰੋਧੀਆਂ ਨੇ ਚੁੱਕੇ ਸਵਾਲ: ਪੰਜਾਬ ਸਰਕਾਰ ਨੂੰ ਕਰਜ਼ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ, ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਅਖਬਾਰਾਂ ਵਿੱਚ ਛਪੀਆਂ ਖਬਰਾਂ ਦੀਆਂ ਕਟਿੰਗਾਂ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਸਵਾਲ ਖੜੇ ਕੀਤੇ ਗਏ ਹਨ। ਉਹਨਾਂ ਕਿਹਾ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਆਈਸੀਯੂ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਪੰਜਾਬ ਦੀ ਪੂਰੀ ਕੈਬਿਨੇਟ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਕਿ ਇਸ ਨੂੰ ਕਿਵੇਂ ਬਚਾਇਆ ਜਾ ਸਕੇ। ਉੱਥੇ ਹੀ ਅਕਾਲੀ ਦਲ ਵੱਲੋਂ ਵੀ ਇਸ ਮੁੱਦੇ 'ਤੇ ਬੀਤੇ ਦਿਨ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਸਵਾਲ ਖੜੇ ਕੀਤੇ ਗਏ ਨੇ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਪੰਜਾਬ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾਂ ਨੇ ਕਿਹਾ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਤੱਕ ਨਹੀਂ ਹਨ। ਉਹਨਾਂ ਕਿਹਾ ਕਿ ਪੰਜਾਬ ਜਿੱਥੇ ਕਿਸੇ ਵੇਲੇ ਪਹਿਲੇ ਨੰਬਰ 'ਤੇ ਹੁੰਦਾ ਸੀ ਅੱਜ ਉਹ 27ਵੇਂ ਨੰਬਰ ਤੇ ਪਹੁੰਚ ਚੁੱਕਾ ਹੈ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਉਸਨੂੰ ਹੇਠਾਂ ਤੋਂ ਸਭ ਤੋਂ ਪਹਿਲੇ ਨੰਬਰ ਤੋਂ ਲੈ ਕੇ ਆਉਣਾ ਹੈ।

ਆਪ ਦੀ ਸਫਾਈ: ਚੋਣਾਂ ਦਾ ਮਾਹੌਲ ਹੈ ਅਤੇ ਇਸ ਕਰਕੇ ਲਗਾਤਾਰ ਵਿਰੋਧੀ ਪਾਰਟੀਆਂ ਹਰ ਮੁੱਦੇ ਤੇ ਨਾ ਸਿਰਫ ਸੱਤਾ ਧਿਰ ਨੂੰ ਘੇਰਨ ਦਾ ਕੋਈ ਮੌਕਾ ਛੱਡ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੱਤਾ ਧਿਰ ਵੀ ਇਸ ਦੀ ਸਫਾਈ ਦਿੰਦੀ ਨਜ਼ਰ ਆ ਰਹੀ ਹੈ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਹੈ ਕਿ ਕਰਜ਼ ਵਾਲੀ ਕੋਈ ਗੱਲ ਨਹੀਂ ਹੈ ਜੇਕਰ ਸਰਕਾਰ ਕਰਜ਼ ਲੇ ਰਹੀ ਹੈ ਉਸ ਤੋਂ ਕਿਤੇ ਜਿਆਦਾ ਕਰਜ਼ ਮੋੜ ਵੀ ਰਹੀ ਹੈ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦੇ ਸਿਰ ਤੇ ਕਰਜ਼ਾ ਚੜਹਿਆ ਹੈ ਅਸੀਂ ਫਿਰ ਵੀ ਪੰਜਾਬ ਨੂੰ ਆਰਥਿਕ ਪੱਖ ਤੋਂ ਮਜਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਵਿੱਤ ਮੰਤਰੀ ਪੰਜਾਬ ਦੀ ਸਥਿਤੀ ਨੂੰ ਹੋਰ ਬਿਹਤਰ ਕਰ ਰਹੇ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.