ਲੁਧਿਆਣਾ: ਪੂਰੇ ਹੀ ਉੱਤਰ ਭਾਰਤ ਵਿੱਚ ਗਰਮੀ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਜੇਕਰ ਗੱਲ ਤਾਪਮਾਨ ਦੀ ਕੀਤੀ ਜਾਵੇ ਤਾਂ ਉਹ ਆਮ ਜਾਂ ਫਿਰ ਆਮ ਨਾਲੋਂ ਘੱਟ ਹੀ ਚੱਲ ਰਹੇ ਹਨ। ਲਗਾਤਾਰ ਬੀਤੇ ਕੁਝ ਦਿਨਾਂ ਤੋਂ ਪੱਛਮੀ ਚੱਕਰਵਾਤ ਦੇ ਚਲਦਿਆਂ ਬੱਦਲਵਾਈ ਵਾਲਾ ਮੌਸਮ ਅਤੇ ਕਿਤੇ-ਕਿਤੇ ਹਲਕਾ ਮੀਂਹ ਹੋ ਰਿਹਾ ਹੈ। ਜਿਸ ਕਰਕੇ ਤਾਪਮਾਨ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਦਾ ਮੌਸਮ ਪੰਜਾਬ ਦੇ ਵਿੱਚ ਰਹਿਣ ਦੇ ਆਸਾਰ ਹਨ। ਆਉਣ ਵਾਲੀ 26 ਅਪ੍ਰੈਲ ਤੋਂ ਵੀ ਦੋ ਦਿਨ ਲਈ ਅਜਿਹਾ ਹੀ ਮੌਸਮ ਬਣਿਆ ਰਹੇਗਾ ਜਿਸ ਵਿੱਚ ਤੇਜ਼ ਹਵਾਵਾਂ, ਗਰਜ ਦੇ ਨਾਲ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਇਹ ਸੰਭਾਵਨਾ ਜਤਾਈ ਗਈ ਹੈ।
26 ਅਤੇ 27 ਅਪ੍ਰੈਲ ਨੂੰ ਮੀਂਹ ਦੀ ਸੰਭਾਵਨਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ ਆਮ ਤੌਰ ਉੱਤੇ ਅਪ੍ਰੈਲ ਮਹੀਨੇ ਵਿੱਚ 18 ਮਿਲੀਮੀਟਰ ਤੱਕ ਮੀਹ ਪੈਂਦਾ ਹੈ ਪਰ ਫਿਲਹਾਲ ਇੱਕ ਮਿਲੀਮੀਟਰ ਤੋਂ ਵੀ ਘੱਟ ਮੀਂਹ ਪਿਆ ਹੈ। ਮੀਹ ਤੇਜ਼ ਨਹੀਂ ਪੈ ਰਹੇ ਪਰ ਬੱਦਲਵਾਈ ਕਰਕੇ ਅਤੇ ਕਿਤੇ ਕਿਤੇ ਤੇਜ਼ ਹਵਾਵਾਂ ਚੱਲਣ ਕਰਕੇ ਤਾਪਮਾਨ ਜ਼ਰੂਰ ਘਟਦਾ ਹੈ। ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਉਹਨਾਂ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ 26 ਅਤੇ 27 ਅਪ੍ਰੈਲ ਦੇ ਦਿਨਾਂ ਦੇ ਦੌਰਾਨ ਵਾਢੀ ਨਾ ਕਰਨ ਇਸ ਨਾਲ ਕਣਕ ਦਾ ਨੁਕਸਾਨ ਹੋ ਸਕਦਾ ਹੈ। ਇਹਨਾਂ ਦਿਨਾਂ ਦੇ ਵਿੱਚ ਕਿਸਾਨ ਜਰੂਰ ਮੌਸਮ ਦਾ ਧਿਆਨ ਰੱਖਣ।
- ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ, ਛੇ ਉਮੀਦਵਾਰਾਂ ਦੇ ਨਾਮ ਦਾ ਦੂਜੀ ਲਿਸਟ 'ਚ ਕੀਤਾ ਐਲਾਨ - releasing second list of candidates
- ਕਾਂਗਰਸ ਦੇ ਸਾਬਕਾ ਵਿਧਾਇਕ ਦੀ ਦੋ ਟੁੱਕ, ਕਿਹਾ-'ਲੁਧਿਆਣਾ 'ਚ ਨਹੀਂ ਮਨਜ਼ੂਰ ਹੋਵੇਗਾ ਪੈਰਾਸ਼ੂਟ ਉਮੀਦਵਾਰ' - Lok Sabha Election 2024
- ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਮਨਦੀਪ ਸਿੰਘ ਨੂੰ ਭੁੱਲਿਆ ਪ੍ਰਸ਼ਾਸਨ, ਬਰਸੀ ਮੌਕੇ ਪਰਿਵਾਰ ਨੇ ਪ੍ਰਗਟਾਇਆ ਰੋਸ - martyr Mandeep Singh
ਗਰਮੀ ਵਧੇਗੀ: ਉਹਨਾਂ ਕਿਹਾ ਕਿ ਮੌਸਮ ਦੇ ਵਿੱਚ ਹੁੰਮਸ ਵੀ ਆਮ ਵਰਗੀ ਹੈ, ਤਾਪਮਾਨ ਅੱਜ ਦੇ ਦਿਨ ਦਾ ਵੱਧ ਤੋਂ ਵੱਧ ਲਗਭਗ 34 ਡਿਗਰੀ ਦੇ ਕਰੀਬ ਅਤੇ ਕੱਲ੍ਹ ਰਾਤ ਦਾ ਘੱਟੋ ਘੱਟ ਟੈਂਪਰੇਚਰ 18 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਜੋ ਕਿ ਆਮ ਟੈਂਪਰੇਚਰ ਹੈ। ਅਪ੍ਰੈਲ ਮਹੀਨੇ ਦੇ ਵਿੱਚ ਅਜਿਹਾ ਹੀ ਮੌਸਮ ਰਹਿੰਦਾ ਹੈ। ਉਹਨਾਂ ਕਿਹਾ ਕਿ ਪਰ ਕਿਤੇ ਕਿਤੇ ਬਾਰਿਸ਼ ਪੈਣ ਕਰਕੇ ਅਤੇ ਬੱਦਲਵਾਈ ਵਾਲਾ ਮੌਸਮ ਬਣਨ ਕਰਕੇ ਫਿਲਹਾਲ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਹੈ ਪਰ ਆਉਂਦੇ ਦਿਨਾਂ ਵਿੱਚ ਗ਼ਰਮੀ ਹੋਰ ਵਧਣ ਦੇ ਆਸਾਰ ਹਨ।