ਸ੍ਰੀ ਫ਼ਤਿਹਗੜ੍ਹ ਸਾਹਿਬ: ਸੜਕ 'ਤੇ ਚੱਲਦੇ ਸਮੇਂ ਕਿਸੇ ਦੀ ਮਾਮੂਲੀ ਗਲਤੀ ਕਾਰਨ ਅਕਸਰ ਵੱਡੇ ਮਾਮਲੇ ਹੁੰਦੇ ਦੇਖੇ ਗਏ ਹਨ। ਅਜਿਹਾ ਹੀ ਇੱਕ ਮਾਮਲਾ ਸਰਹਿੰਦ ਤੋਂ ਸਾਹਮਣੇ ਆਇਆ, ਜਿਥੇ ਅੱਧਾ ਦਰਜ਼ਨ ਦੇ ਕਰੀਬ ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਪ੍ਰਤੱਖਦਰਸ਼ੀਆਂ ਅਨੁਸਾਰ ਕਾਰ ਚਾਲਕ ਦੀ ਗਲਤੀ ਕਾਰਨ ਵੱਡਾ ਹਾਦਸਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਅਨੁਸਾਰ ਸਰਹਿੰਦ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਵਾਪਰੇ ਸੜਕੀ ਹਾਦਸੇ ਦੌਰਾਨ ਆਪਸ ਵਿੱਚ ਗੱਡੀਆ ਟਕਰਾਉਣ ਕਾਰਨ ਜਿੱਥੇ ਗੱਡੀਆ ਨੁਕਸਾਨੀਆ ਗਈਆਂ, ਉਥੇ ਹੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਦੋਂ ਕਿ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਪੁਲਿਸ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਇਲਾਜ ਲਈ ਭੇਜਿਆ ਗਿਆ।
ਇਸ ਸਬੰਧੀ ਜ਼ਖਮੀ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਸਾਈਡ 'ਤੇ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਇੱਕ ਕਾਰ ਅਚਾਨਕ ਹੀ ਗੱਡੀ ਅੱਗੇ ਆ ਗਈ। ਉਨ੍ਹਾਂ ਦੱਸਿਆ ਕਿ ਇਸ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਟਰਾਲਾ ਫੁੱਟਪਾਥ 'ਤੇ ਚੜ ਕੇ ਪਲਟ ਗਿਆ ਤੇ ਇਸੇ ਦੌਰਾਨ ਹੋਰ ਗੱਡੀਆਂ ਵੀ ਆਪਸ ਵਿੱਚ ਟਕਰਾ ਗਈਆਂ। ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਰਾਜਪੁਰਾ ਤੋਂ ਲੁਧਿਆਣਾ ਵਾਲੇ ਪਾਸੇ ਨੂੰ ਜਾ ਰਹੇ ਸਨ ਕਿ ਇਹ ਹਾਦਸਾ ਹੋ ਗਿਆ।
ਇਸ ਸਬੰਧੀ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕਾਰ ਚਾਲਕ ਦੀ ਗਲਤੀ ਨਾਲ ਟਰਾਲਾ ਪਲਟਿਆ ਤੇ ਕਈ ਹੋਰ ਗੱਡੀਆਂ ਆਪਸ 'ਚ ਟਕਰਾਅ ਗਈਆਂ। ਉਨ੍ਹਾਂ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਇੱਕ ਦੋ ਨੂੰ ਸੱਟਾਂ ਜ਼ਰੂਰ ਲੱਗੀਆਂ ਹਨ, ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਇੱਕ ਹੋਰ ਟਰੱਕ ਚਾਲਕ ਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਇੱਕ ਕਾਰ ਡਰਾਈਵਰ ਦੇ ਵੱਲੋਂ ਆਪਣੀ ਕਾਰ ਨਾਲ ਟਰਾਲੇ ਨੂੰ ਪਾਸ ਆਊਟ ਕੀਤਾ ਗਿਆ, ਜਿਸ ਤੋਂ ਬਾਅਦ ਟਰਾਲਾ ਜਾ ਕੇ ਇੱਕ ਪੋਲ ਦੇ ਵਿੱਚ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ ਹੀ ਇਹ ਹਾਦਸਾ ਹੋਇਆ ਤੇ ਇਸ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਟਰੱਕ ਚਾਲਕ ਨੇ ਕਿਹਾ ਕਿ ਕਾਰ ਚਾਲਕ ਪਿਛੋਂ ਹੀ ਗਲਤੀਆਂ ਕਰਦਾ ਆ ਰਿਹਾ ਸੀ, ਜਿਸ ਕਾਰਨ ਅੱਗੇ ਆ ਕੇ ਇਹ ਭਾਣਾ ਵਾਪਰ ਗਿਆ ਤੇ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ।
- ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦਾ ਮਾਮਲਾ: ਨਰਾਇਣ ਸਿੰਘ ਚੌੜਾ ਦਾ ਪੁਲਿਸ ਨੂੰ ਮੁੜ ਮਿਲਿਆ ਰਿਮਾਂਡ
- ਪਹਿਲਾਂ ਸਮੋਸੇ ਤਾਂ ਹੁਣ ਜੰਗਲੀ ਕੁੱਕੜ ਕਾਰਨ ਚਰਚਾ 'ਚ CM ਸੁੱਖੂ, ਵਿਰੋਧੀਆਂ ਨੇ ਚੁੱਕੇ ਸਵਾਲ, ਮੁੱਖ ਮੰਤਰੀ ਨੇ ਕਿਹਾ- ਬਦਨਾਮ ਕਰਨ ਦੀ ਸਾਜ਼ਿਸ਼
- ਸ਼੍ਰੋਮਣੀ ਅਕਾਲੀ ਦਲ ਨੂੰ ਲੈਕੇ ਬੋਲੇ ਸਰਨਾ ਤੇ ਜੀਕੇ, ਕਿਹਾ- ਪੰਜਾਬ ਦੀ ਪਾਰਟੀ ਤੇ ਅਕਾਲੀ ਝੰਡੇ ਹੇਠ ਇਕੱਠੇ ਹੋਣ ਕਿਸਾਨ