ਅੰਮ੍ਰਿਤਸਰ/ਮੋਹਾਲੀ: ਸ਼ਰਾਬ ਘੁਟਾਲੇ ਮਾਮਲੇ 'ਚ ਬੀਤੀ ਰਾਤ 'ਆਪ' ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਪਾਰਟੀ ਸਮਰਥਕ ਅਤੇ ਨੇਤਾ ਗੁੱਸੇ ਵਿੱਚ ਹਨ। ਇਸ ਤਹਿਤ ਭਾਜਪਾ ਖਿਲਾਫ ਦਾ ਮੋਰਚਾ ਖੋਲਿਆ ਜਾ ਰਿਹਾ ਹੈ ਅਤੇ ਬੀਤੀ ਰਾਤ ਤੋਂ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਲੀਡਰਾਂ ਦੇ ਵਿੱਚ ਰੋਸ਼ ਦੀ ਲਹਿਰ ਹੈ ਅਤੇ ਅੱਜ ਵੱਡੀ ਗਿਣਤੀ ਦੇ ਵਿੱਚ ਆਪ ਵਰਕਰ ਤੇ ਆਪ ਨੇਤਾ ਅੱਜ ਮੁਹਾਲੀ ਦੇ ਵਿੱਚ ਪਹੁੰਚ ਰਹੇ ਹਨ। ਜਿੱਥੇ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਤੇ ਭਾਜਪਾ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ ਜਾਣਾ ਅਤੇ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਤੋਂ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਮਨੀਸ਼ ਅਗਰਵਾਲ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਕਾਫਲਾ ਚੰਡੀਗੜ੍ਹ ਮੁਹਾਲੀ ਦੇ ਲਈ ਰਵਾਨਾ ਹੋਇਆ।
ਮੋਹਾਲੀ ਵਿੱਚ ਪ੍ਰਦਰਸ਼ਨ: ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਪੰਜਾਬ ਦੇ ਮੋਹਾਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੇ ਡਰ ਦਾ ਸਬੂਤ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਨੇਤਾਵਾਂ ਨੇ ਦੱਸਿਆ ਕਿ ਜਿਸ ਤਰੀਕੇ ਈਡੀ ਵੱਲੋਂ ਅੱਧੀ ਰਾਤ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਥੋਂ ਇਹ ਸਾਬਿਤ ਹੁੰਦਾ ਹੈ ਕਿ ਭਾਜਪਾ ਪੂਰੀ ਤਰੀਕੇ ਡਰ ਚੁੱਕੇ ਆ ਉਹਨਾਂ ਨੂੰ ਲੱਗਦਾ ਹੈ ਕਿ 2024 ਦੇ ਵਿੱਚ ਭਾਜਪਾ ਦੀ ਹਾਰ ਹੋਣ ਵਾਲੀ ਹੈ। ਜਿਸ ਕਰਕੇ ਉਹਨਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਗੇ ਬੋਲਦੇ ਇਹਨਾਂ ਨੇ ਕਿਹਾ ਕਿ ਲੇਕਿਨ ਅਰਵਿੰਦ ਕੇਜਰੀਵਾਲ ਇੱਕ ਇਕੱਲਾ ਸ਼ਰੀਰ ਨਹੀਂ ਹੈ। ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਅਤੇ ਅੱਜ ਮੁਹਾਲੀ ਦੇ ਵਿੱਚ ਲੱਖਾਂ ਹੀ ਅਰਵਿੰਦ ਕੇਜਰੀਵਾਲ ਇਕੱਠੇ ਹੋ ਰਹੇ ਹਨ ਤੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਨੂੰਨੀ ਟੀਮ ਵੀ ਉਹਨਾਂ ਦੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੇ ਲਈ ਮਾਨਯੋਗ ਸੁਪਰੀਮ ਕੋਰਟ ਵਿੱਚ ਜਾ ਰਹੀ ਹੈ ਅਤੇ ਅੱਜ ਉਹਨਾਂ ਵੱਲੋਂ ਵੀ ਮੋਹਾਲੀ ਵਿਖੇ ਜਾ ਕੇ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।
CM ਮਾਨ ਦਿੱਲੀ ਲਈ ਰਵਾਨਾ, ਰਾਹੁਲ ਗਾਂਧੀ ਵੀ ਕਰਨਗੇ ਮਦਦ ! ਮਾਨ ਨੇ ਕਿਹਾ - ਭਾਜਪਾ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੀ, ਪਰ ਸੋਚ ਨਹੀਂ - Arvind Kejriwal Arrest- AAP ਦਾ ਵੱਡਾ ਦਾਅਵਾ, 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਾਂਗੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ - Lok Sabha Elections
- ਅੱਜ ਹਿਸਾਰ 'ਚ ਮਨਾਇਆ ਜਾ ਰਿਹਾ ਸ਼ਹੀਦੀ ਸਮਾਗਮ, ਕੱਲ੍ਹ ਸ਼ੰਭੂ ਬਾਰਡਰ 'ਤੇ ਪਹੁੰਚਣਗੇ ਪਹਿਲਵਾਨ ਬਜਰੰਗ ਪੁਨੀਆ - Farmer Protest 39th Day
ਵੱਖ -ਵੱਖ ਥਾਵਾਂ 'ਤੇ ਕੀਤੇ ਜਾ ਰਹੇ ਪ੍ਰਦਰਸ਼ਨ: ਇਥੇ ਦੱਸਣਯੋਗ ਹੈ ਕੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਹੁਣ ਤੱਕ 9 ਵਾਰ ਸੰਮਨ ਜਾਰੀ ਕੀਤੇ ਗਏ ਸਨ। ਪਰ ਬਾਵਜੂਦ ਇਸ ਦੇ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਵੱਲੋਂ ਦੇਰ ਰਾਤ ਅਰਵਿੰਦ ਕੇਜਰੀਵਾਲ ਨੂੰ ਗਿਰਫਤਾਰ ਕਰ ਉਹਨਾਂ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਇੱਕ ਵੱਡਾ ਜਥਾ ਅੱਜ ਦਿੱਲੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੋਂ ਰਵਾਨਾ ਹੋਇਆ। ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਅਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਿੱਥੋਂ ਤੱਕ ਕਾਮਯਾਬ ਰਹਿੰਦੀ ਹੈ।
ਚੰਡੀਗੜ੍ਹ ਮੋਹਾਲੀ ਬਾਰਡਰਾਂ 'ਤੇ ਸਖਤੀ : ਆਪ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਭਾਜਪਾ ਅਤੇ ਈਡੀ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਚੰਡੀਗੜ੍ਹ ਪੁਲਿਸ ਨੇ ਮੋਹਾਲੀ ਬਾਰਡਰ 'ਤੇ ਲਿਖਤੀ ਚਿਤਾਵਨੀ ਨੋਟਿਸ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਪੂਰੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਭੀੜ ਇਕੱਠੀ ਨਾ ਹੋ ਸਕੇ। ਇਸ ਚਿਤਾਵਨੀ ਬੋਰਡ 'ਤੇ ਲਿਖਿਆ ਹੈ ਕਿ ਇੱਕ ਜੱਗ ਉੱਤੇ 5 ਤੋਂ ਵੱਧ ਲੋਕ ਇਕਤਜੇ ਹੋਣ 'ਤੇ ਪਾਬੰਦੀ ਹੈ। ਜੇਕਰ ਕੋਈ ਇਕੱਠ ਕਰਦਾ ਹੈ ਤਾਂ ਉਸ ਨੂੰ 5 ਤੋਂ 10 ਮਿੰਟ ਦੇ ਅੰਦਲ ਅੰਦਰ ਮੌਕੇ ਤੋਂ ਹਟਾਇਆ ਜਾਵੇਗਾ ਅਤੇ ਜੇਕਰ ਭੀੜ ਵਾਪਸ ਨਾ ਗਈ ਤਾਂ ਫੋਰਸ ਦੀ ਵਰਤੋਂ ਕੀਤੀ ਜਾਵੇਗੀ।