ਬਰਨਾਲਾ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੈਂ ਤੁਹਾਡੇ ਹੀ ਪਿੰਡਾਂ ਦਾ ਜਨਮਿਆ ਹੈ ਅਤੇ ਹਲਕੇ ਦੇ ਹਰ ਦੁੱਖ-ਸੁੱਖ ਉਸ ਦਾ ਆਪਣਾ ਹੈ। ਮੀਤ ਹੇਅਰ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬਾਹਰੀ ਦੱਸਦਿਆਂ ਕਿਹਾ ਕਿ ਮੇਰਾ ਜੱਦੀ ਪਿੰਡ ਕੁਰੜ ਹੈ ਅਤੇ ਰਿਹਾਇਸ਼ ਬਰਨਾਲਾ ਹੈ।
ਮੈਂ ਇੱਥੇ ਹੀ ਰਹਿੰਦਾ ਹਾਂ ਅਤੇ ਮੈਨੂੰ ਮਿਲਣ ਲਈ ਹਲਕੇ ਤੋਂ ਬਾਹਰ ਜਾਣ ਦੀ ਲੋੜ ਨਹੀਂ। ਮੀਤ ਹੇਅਰ ਅੱਜ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਸਨ। ਮੀਤ ਹੇਅਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਜੀਦਕੇ ਪਿੰਡ ਤੋਂ ਆਪਣੀਆਂ ਚੋਣ ਮੀਟਿੰਗਾਂ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਬੁੱਤ ਉਤੇ ਫੁੱਲ ਮਾਲਾ ਪਾ ਕੇ ਸ਼ਹੀਦ ਨੂੰ ਸਿਜਦਾ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਵੱਲੋਂ ਸੰਜੋਏ ਸੁਫਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਲਈ ਸ਼ਹੀਦ ਦੀ ਆਦਰਸ਼ ਹਨ। ਮੀਤ ਹੇਅਰ ਨੇ ਕਿਹਾ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਉਨ੍ਹਾਂ ਦੀ ਪਾਰਟੀ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸੂਬੇ ਵਿੱਚ ਲਾਮਿਸਾਲ ਕੰਮ ਕੀਤੇ ਹਨ।
- ਨਹਿਰੀ ਪਾਣੀ ਦੇ ਅਹਿਮ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ 'ਤੇ ਵਰ੍ਹੇ ਸੁਖਪਾਲ ਖਹਿਰਾ, ਬੋਲੇ- 'ਆਪ' ਸਰਕਾਰ ਨੇ ਕੀਤਾ ਕਿਸਾਨ ਵਿਰੋਧੀ ਰੋਲ ਅਦਾ... - Big statement of Sukhpal Khaira
- ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਨਿਰਾਸ਼ ਹੋਏ ਸਿਮਰਨਜੀਤ ਮਾਨ, ਕਿਹਾ- ਕਾਂਗਰਸ ਦੀ ਹਮਾਇਤ ਕਰਕੇ ਬਲਕੌਰ ਸਿੰਘ ਨੇ ਕੀਤਾ ਮਨ ਉਦਾਸ - Balkaur Singh disappointed everyone
- ਅਰਵਿੰਦ ਕੇਜਰੀਵਾਲ ਦਾ ਦੋ ਦਿਨਾਂ ਪੰਜਾਬ ਦੌਰਾ; ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਫਿਰ ਕੱਢਣਗੇ ਰੋਡ ਸ਼ੋਅ - Lok Sabha Election 2024
ਐਮ.ਐਲ.ਏ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਸਿਰਫ ਹਲਕੇ ਵਿੱਚੋਂ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਹੁਣ ਸੰਗਰੂਰ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਪੁੱਤ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਹਲਕੇ ਤੋਂ ਆਮ ਆਦਮੀ ਪਾਰਟੀ ਸਭ ਤੋਂ ਵੱਡੇ ਫਰਕ ਨਾਲ ਲੀਡ ਹਾਸਿਲ ਕਰੇਗੀ।