ਲੁਧਿਆਣਾ : ਕਿਸਾਨਾਂ ਅੰਦੋਲਨ ਦੇ ਹੱਕ ਵਿੱਚ ਅੱਜ ਪੰਜਾਬ ਬੰਦ ਹੈ। ਕਿਸਾਨਾਂ ਨੇ ਸਵੇਰੇ 7 ਵਜੇ ਹੀ ਸੜਕਾਂ ਜਾਮ ਕਰ ਦਿੱਤੀਆਂ। ਪਹਿਲਾਂ ਹੀ ਪਤਾ ਹੋਣ ਕਰਕੇ ਲੋਕ ਵੀ ਵਾਹਨ ਲੈ ਕੇ ਸੜਕਾਂ ਉਪਰ ਘੱਟ ਹੀ ਨਿਕਲ ਰਹੇ ਹਨ। ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਐਮਰਜੰਸੀ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦਾ ਨਜਾਇਜ਼ ਫਾਇਦਾ ਚੁਕਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਨਾਕੇਬੰਦੀ ਦੌਰਾਨ ਕਿਸਾਨਾਂ ਨੇ ਜਦੋਂ ਇਕ ਕਾਰ ਨੂੰ ਜਾਣ ਤੋਂ ਰੋਕਿਆ ਤਾਂ ਉਸ ਕਾਰ ਵਾਲੇ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਨੇ ਖੜ੍ਹੇ ਟੱਰਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੌਕੇ 'ਤੇ ਮੌਜੁਦ ਪੁਲਿਸ ਨੇ ਉਸ ਨੁੰ ਰੋਕ ਕੇ ਪੱਛ-ਗਿੱਛ ਕੀਤੀ ਤਾਂ ਉਕਤ ਨੌਜਵਾਨ ਨੇ ਆਪਣੇ ਆਪ ਨੂੰ ਪੁਲਿਸ ਦਾ ਹੀ ਮੁਲਾਜ਼ਮ ਦੱਸਿਆ ਅਤੇ ਉਸ ਨੇ ਕਾਰਡ ਦਿਖਾਇਆ। ਪੁਲਿਸ ਦੀ ਤਫਤੀਸ਼ ਦੌਰਾਨ ਆਈ ਡੀ ਕਾਰਡ ਜਾਅਲੀ ਨਿਕਲਿਆ।
ਪੁਲਿਸ ਕਰ ਰਹੀ ਪੜਤਾਲ
ਉਥੇ ਹੀ ਪੁਲਿਸ ਨਾਲ ਗੱਲਬਾਤ ਕਰਨ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਆਪਣੇ ਆਪ ਨੁੰ ਪੁਲਿਸ ਮੁਲਾਜ਼ਮ ਦੱਸਣ ਵਾਲਾ ਨੌਜਵਾਨ ਨਸ਼ੇ 'ਚ ਧੁੱਤ ਸੀ। ਉਸ ਨੇ ਚਿੱਟੇ ਦਾ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਲਾਡੋਵਾਲ ਥਾਣੇ ਲਿਜਾਇਆ ਗਿਆ ਅਤੇ ਉਸ ਤੋਂ ਪੁੱਛਗਿੱਛ ਕਰਨ ਦੀ ਗੱਲ ਆਖੀ ਹੈ।
ਉਥੇ ਹੀ ਕਿਸਾਨ ਜੱਥੇਬੰਦੀ ਆਗੂਆਂਂ ਨੇ ਕਿਹਾ ਕਿ ਅਜਿਹੇ ਅਨਸਰਾਂ ਕਾਰਨ ਧਰਨੇ ਨੂੰ ਢਾਹ ਲੱਗਦੀ ਹੈ। ਨਸ਼ੇ ਦੀ ਹਾਲਤ ਵਿੱਚ ਨੌਜਵਾਨ ਨੂੰ ਅਸੀਂ ਫੜ੍ਹ ਕੇ ਲੈ ਕੇ ਆਏ ਸੀ। ਇਸ ਤਰ੍ਹਾਂ ਹੀ ਹੋਰ ਲੋਕ ਨੇ ਜੋ ਆਈਕਾਰਡ ਦਿਖਾ ਕੇ ਚਲੇ ਜਾਂਦੇ ਹਨ।
Punjab Bandh : ਮੋਗਾ ਵਿੱਚ ਪੰਜਾਬ ਬੰਦ ਦਾ ਅਸਰ, ਕਿਸਾਨਾਂ ਨੂੰ ਹਰ ਵਰਗ ਦਾ ਮਿਲਿਆ ਸਾਥ
ਰੂਸ ਤੋਂ ਘੁੰਮਣ ਆਏ ਪਰਿਵਾਰ ਨਾਲ ਕੀ ਆ ਕੀ ਹੋਇਆ!, ਦੂਜੇ ਪਾਸੇ ਲੋਕ ਕਰ ਰਹੇ ਤਰਲੇ-ਮਿੰਨਤਾਂ...
ਲੁਧਿਆਣਾ ਦਾ ਚੌੜਾ ਬਾਜ਼ਾਰ ਖੁੱਲ੍ਹਾ
ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਬੰਦ ਦੇ ਸੱਦੇ 'ਤੇ ਸਾਰੇ ਪਾਸੇ ਕਈ ਮਿਹਿਕਮਿਆਂ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ ਤਾਂ ਉਥੇ ਹੀ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਦੁਕਾਨਾਂ ਖੁੱਲੀਆਂ ਨਜ਼ਰ ਆਈਆਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕਰਨਾ ਹੈ, ਤਾਂ ਮੰਤਰੀਆਂ ਦੇ ਅਤੇ ਵਿਧਾਇਕਾਂ ਦੇ ਘਰ ਦੇ ਬਾਹਰ ਕਰਨ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਅਸੀਂ ਵੀ ਰੋਜ਼ ਕਮਾ ਕੇ, ਖਾਣ ਵਾਲਿਆਂ ਚੋਂ ਹਾਂ। ਦੁਕਾਨਦਾਰਾਂ ਨੇ ਕਿਹਾ ਕਿ ਇੱਕ ਦਿਨ ਦਾ ਵਰਕਰਾਂ ਨਾਲ ਮੁਫਤ ਦਾ ਖ਼ਰਚਾ ਨਹੀਂ ਚੁੱਕ ਸਕਦੇ। ਵਪਾਰੀਆਂ ਨੇ ਕਿਹਾ ਅਸੀਂ ਕਿਸਾਨਾਂ ਦੇ ਨਾਲ, ਪਰ ਸ਼ਹਿਰ ਬੰਦ ਕਰਕੇ ਜਾਂ ਫਿਰ ਦੁਕਾਨਾਂ ਬੰਦ ਕਰਕੇ ਲੋਕਾਂ ਨੂੰ ਰੋਕ ਕੇ ਮਸਲੇ ਹੱਲ ਨਹੀਂ ਹੋਣਗੇ, ਕਿਸਾਨਾਂ ਨੂੰ ਸਰਕਾਰਾਂ ਤੱਕ ਪਹੁੰਚ ਕਰਨ ਦੀ ਲੋੜ ਹੈ।