ਅੰਮ੍ਰਿਤਸਰ: ਪੰਜਾਬ ਦੇ ਨੌਜਵਾਨ ਪੂਰੇ ਦੇਸ਼ ਵਿੱਚ ਅਲੱਗ-ਅਲੱਗ ਸਰਕਾਰੀ ਸੇਵਾਵਾਂ ਨਿਭਾ ਰਹੇ ਹਨ, ਜਿਸ ਵਿੱਚੋਂ ਹੀ ਇੱਕ ਮਰਚੈਂਟ ਨੇਵੀ ਵੀ ਹੈ। ਪਰ, ਇਸ ਸੇਵਾ ਨੂੰ ਨਿਭਾ ਆਉਂਦੇ ਕਈ ਨੌਜਵਾਨ ਆਪਣੀ ਜਾਨ ਵੀ ਗੁਆ ਲੈਂਦੇ ਹਨ ਅਤੇ ਕਈ ਲਾਪਤਾ ਵੀ ਹੋ ਜਾਂਦੇ ਹਨ। ਇਸੇ ਤਰ੍ਹਾਂ ਇੱਕ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਸਹਿਜ ਨਹੀਂ ਰਹਿ ਪਾਏਗਾ। ਦਰਅਸਲ, ਪੰਜਾਬ ਦੇ ਅੰਮ੍ਰਿਤਸਰ ਦਾ ਨੌਜਵਾਨ ਹਰਜੋਤ ਸਿੰਘ (30) ਮਰਚੈਂਟ ਨੇਵੀ 'ਚ ਨੌਕਰੀ ਦੌਰਾਨ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਵਿੱਚ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ। ਪੁੱਤਰ ਦੇ ਲਾਪਤਾ ਹੋਣ ਦੀ ਖਬਰ ਮਿਲਣ ਤੋਂ ਬਾਅਦ ਹੀ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।
ਧਾਲੀਵਾਲ ਨੇ ਕੇਂਦਰੀ ਮੰਤਕੀ ਨੂੰ ਲਿੱਖਿਆ ਪੱਤਰ : ਦੱਸ ਦਈਏ ਕਿ ਬੀਤੇ ਕੱਲ੍ਹ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਲਾਪਤਾ ਨੇਵੀ ਅਫ਼ਸਰ ਹਰਜੋਤ ਸਿੰਘ ਦੇ ਪਰਿਵਾਰ ਨੂੰ ਉਹਨਾਂ ਦੀ ਰਿਹਾਇਸ਼ 'ਤੇ ਮਿਲੇ ਸੀ। ਮੁਲਾਕਾਤ ਤੋਂ ਬਾਅਦ ਹਰਜੋਤ ਸਿੰਘ ਦੀ ਤਲਾਸ਼ ਲਈ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਓਡੀਸ਼ਾ ਦੇ ਮੁੱਖ ਮੰਤਰੀ ਅਤੇ ਕੇਂਦਰੀ ਸ਼ਿਪਿੰਗ ਮੰਤਰੀ ਨੂੰ ਪੱਤਰ ਲਿਖ ਕੇ ਹਰਜੋਤ ਸਿੰਘ ਦੀ ਭਾਲ ਕਰਨ ਦੀ ਬੇਨਤੀ ਕੀਤੀ ਹੈ।
ਬੀਤੇ ਦਿਨੀਂ, ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਜ਼ੁਰਗ ਪਿਤਾ ਨੇ ਇਸ ਸੰਬੰਧੀ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ ਅਤੇ ਨਾਲ ਹੀ ਜੇਕਰ ਇਸ ਘਟਨਾ ਪਿੱਛੇ ਕੋਈ ਸ਼ਾਮਿਲ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ, ਪਰ ਅਜੇ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ।
ਨੇਵੀ ਅਫਸਰ ਕਰ ਰਹੇ ਕਿਨਾਰਾ : ਹਰਜੋਤ ਸਿੰਘ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਬੇਟਾ 9 ਸਾਲਾਂ ਤੋਂ ਮਰਚੈਂਟ ਨੇਵੀ ਦੇ ਵਿੱਚ ਆਪਣੀ ਸੇਵਾ ਨੇ ਨਿਭਾ ਰਿਹਾ ਹੈ। ਉਹਨਾਂ ਨੂੰ ਦੱਸਿਆ ਕੀ ਸੈਕਿੰਡ ਆਫਿਸਰ ਵੱਜੋਂ ਤੈਨਾਤ ਮੇਰਾ ਬੇਟਾ ਕਾਫੀ ਵਧੀਆ ਸੁਭਾਵ ਦਾ ਸੀ ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ 16 ਜੂਨ ਨੂੰ Father Day ਉੱਤੇ ਮੇਰੇ ਬੇਟੇ ਨੇ ਸਾਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ, ਮੇਰਾ ਬੇਟਾ ਬਹੁਤ ਖੁਸ਼ ਸੀ ਜਦੋਂ ਵੀ ਪਰਿਵਾਰ ਨੂੰ ਪੈਸੇ ਦੀ ਜਰੂਰਤ ਪਈ ਹੈ ਮੇਰੇ ਬੇਟੇ ਨੇ ਤੁਰੰਤ ਹੀ ਪੈਸੇ ਭੇਜੇ ਨੇ, ਫਿਰ ਇੱਕ ਦਿਨ ਮਰਚੰਟ ਨੇਵੀ ਤੋਂ ਕੈਪਟਨ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ। ਪਰ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਮੇਰੇ ਕੋਲੋਂ ਪੁੱਛਿਆ ਗਿਆ ਕਿ ਤੁਹਾਡੇ ਬੇਟੇ ਨੂੰ ਤੈਰਨਾ ਆਉਂਦਾ ਹੈ।
ਜਦਕਿ ਇਹ ਸਾਰਾ ਕੰਮ ਮਰਚੈਂਟ ਨੇਵੀ ਦੇ ਅਫਸਰਾਂ ਨੂੰ ਪਤਾ ਹੁੰਦਾ ਹੈ ਜਦੋਂ ਵੀ ਕੋਈ Merchant Navy ਦੇ ਵਿੱਚ ਜਾਂਦਾ ਹੈ ਤਾਂ ਉਸਦੀ ਟ੍ਰੇਨਿੰਗ ਬਹੁਤ ਸਖਤ ਹੁੰਦੀ ਹੈ। ਕਈ-ਕਈ ਘੰਟੇ ਉਹਨਾਂ ਨੂੰ ਤੈਰਾਕੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ Merchent Navy ਦੇ ਸਾਰੇ ਅਫਸਰ 24 ਘੰਟੇ ਤੈਰਾਕੀ ਕਰ ਸਕਦੇ ਹਨ। ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੇਟੇ ਵੱਲੋਂ ਆਪਣੀਆਂ ਛੁੱਟੀਆਂ ਪਾਸ ਕਰਵਾਈਆਂ ਗਈਆਂ ਸਨ ਅਤੇ ਘਰ ਆਉਣ ਦੀ ਗੱਲ ਕਰ ਰਿਹਾ ਸੀ। ਪਰ ਇਕਦਮ ਹੀ ਅਜਿਹੀ ਖਬਰ ਸੁਣ ਕੇ ਸਾਡੇ ਪੂਰੇ ਪਰਿਵਾਰ ਦੇ ਉੱਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।
- ਤਰਨ ਤਾਰਨ 'ਚ ਅੱਗ ਦੇ ਭੇਟ ਚਾੜੀਆਂ ਦੋ ਗੱਡੀਆਂ, ਮਾਲਕ ਨੇ ਕਿਹਾ ਕਿਸੇ ਸਿਰਫ਼ਿਰੇ ਦੀ ਹੈ ਸਾਜ਼ਿਸ਼, ਜਾਣੋ ਕੀ ਹੈ ਮਾਮਲਾ - Two vehicles caught fire Tarn Taran
- ਕਤਰ 'ਚ ਐਕਸੀਡੈਂਟ ਮਾਮਲੇ ਵਿੱਚ ਨੌਜਵਾਨ ਨੂੰ ਦੋ ਸਾਲ ਕੈਦ ਤੇ 55 ਲੱਖ ਰੁਪਏ ਦਾ ਹੋਇਆ ਜੁਰਮਾਨਾ, ਵਿਧਵਾ ਮਾਂ ਨੇ ਲਾਈ ਮਦਦ ਦੀ ਗੁਹਾਰ - Punjabi Youth punish in Qatar
- ਰਵਨੀਤ ਬਿੱਟੂ ਨੇ ਰੱਦ ਹੋਏ ਪ੍ਰੋਜੈਕਟਾਂ ਲਈ ਸੂਬਾ ਸਰਕਾਰ ਨੂੰ ਠਹਿਰਾਇਆ ਜਿੰਮੇਵਾਰ, ਕਹਿ ਦਿੱਤੀਆਂ ਵੱਡੀਆਂ ਗੱਲਾਂ... - Ravneet Bittu big statement
ਪਿਤਾ ਨੇ ਕਿਹਾ ਕਿ, "ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਕਿਉਂ ਮਾਰੀ ਮੈਨੂੰ ਤੇ ਲੱਗ ਰਿਹਾ ਹੈ ਕਿ ਕੋਈ ਦੂਸਰੀ ਗੱਲ ਹੈ। ਇਸ ਲਈ ਪੰਜਾਬ ਸਰਕਾਰ ਤੋਂ ਅਪੀਲ ਕਰਦਾ ਹਾਂ ਕੀ ਕੋਈ ਕਾਰਵਾਈ ਕੀਤੀ ਜਾਵੇ, ਕਿਉਂਕਿ Merchant Navy ਵੀ ਦੇ ਕੈਪਟਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਜੋਤ ਸਿੰਘ ਦੀ ਭਾਲ ਦੇ ਲਈ ਹੈਲੀਕਾਪਟਰ ਲੱਗੇ ਹੋਏ ਸਨ, ਕਿਉਂਕਿ ਜਿੱਥੇ ਹਰਜੋਤ ਸਿੰਘ ਵੱਲੋਂ ਛਾਲ ਮਾਰੀ ਗਈ ਸੀ, ਉਸ ਜਗ੍ਹਾ 'ਤੇ ਗਹਿਰਾਈ ਬਹੁਤ ਘੱਟ ਹੁੰਦੀ ਹੈ। ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਕੋਈ ਵੀ ਅਧਿਕਾਰੀ ਸਹੀ ਤਰੀਕੇ ਨਾਲ ਸਾਰੀ ਗੱਲ ਨਹੀਂ ਦੱਸ ਰਹੇ, ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਹਾਂ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ।"
ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ : ਉੱਥੇ ਹੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਆਇਆ ਹਾਂ ਅਤੇ ਪੰਜਾਬ ਸਰਕਾਰ ਵਲੋਂ ਉੱਥੇ ਦੀ ਸ਼ਿਪਿੰਗ ਮਨਿਸਟਰੀ ਨਾਲ ਗੱਲ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ। ਪੰਜਾਬ ਸਰਕਾਰ ਵਲੋਂ ਕੋਈ ਵੀ ਕਸਰ ਨਹੀਂ ਛੱਡਾਂਗੇ, ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਨਾਲ ਵੀ ਗੱਲਬਾਤ ਕੀਤੀ।
ਉਹਨਾਂ ਕਿਹਾ ਕਿ ਘਰ ਦੇ ਵਿੱਚ ਕੋਈ ਵੀ ਦੁੱਖ ਵਾਲੀ ਗੱਲਬਾਤ ਨਹੀਂ ਸੀ। ਜਿਸ ਕਰਕੇ ਹਰਜੋਤ ਸਿੰਘ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਗੱਲ ਕੋਈ ਹੋਰ ਹੈ ਸਾਡੇ ਨਾਲ ਸ਼ਿਪਿੰਗ ਅਧਿਕਾਰੀਆਂ ਵੱਲੋਂ ਕੋਈ ਵੀ ਗੱਲ ਸਾਂਝੀ ਨਹੀਂ ਕੀਤੀ ਜਾ ਰਹੀ। ਸਹੀ ਤਰੀਕੇ ਦੇ ਨਾਲ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਵੀ ਗੱਲਬਾਤ ਕਰਾਂਗੇ। ਸ਼ਿਪਿੰਗ ਮਨਿਸਟਰੀ ਨਾਲ ਵੀ ਗੱਲਬਾਤ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ।