ਬਰਨਾਲਾ : ਬਠਿੰਡਾ-ਚੰਡੀਗੜ੍ਹ ਹਾਈਵੇ ਉਪਰ ਧਨੌਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਗੱਡੀ ਹਾਈਵੇ ਦੀ ਰੇਲਿੰਗ ਵਿੱਚ ਵੱਜੀ, ਜਿਸ ਕਾਰਨ ਰੇਲਿੰਗ ਦਾ ਲੋਹੇ ਦਾ ਖੰਭਾ ਗੱਡੀ ਵਿੱਚ ਸਵਾਰ ਨੌਜਵਾਨ ਦੇ ਸਿਰ ਦੇ ਆਰ-ਪਾਰ ਹੋ ਗਿਆ। ਜਿਸ ਨਾਲ ਨੌਜਵਾਨ ਦਾ ਸਿਰ ਫਟ ਗਿਆ। ਉੱਥੇ ਲੋਹੇ ਦਾ ਖੰਭਾ ਗੱਡੀ ਦੇ ਵੀ ਆਰ-ਪਾਰ ਹੋ ਗਿਆ। ਜਿਸ ਕਾਰਨ ਇੱਕ ਨੌਜਵਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਦੱਸ ਦੇਈਏ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਅਤੇ ਦੋ ਭੈਣਾ ਦਾ ਇਕੱਲਾ ਭਰਾ ਸੀ, ਜੋ ਬੀਤੀ ਰਾਤ ਖਾਣਾ ਖਾਣ ਧਨੌਲਾ ਦੇ ਇੱਕ ਢਾਬੇ 'ਤੇ ਗਿਆ ਸੀ ਅਤੇ ਵਾਪਸੀ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ। ਜਿਸ ਦੀ ਕਿ ਹਾਦਸੇ ਵਿੱਚ ਮੌਤ ਹੋ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਮੱਖਣ ਸਿੰਘ ਬੀਤੀ ਰਾਤ ਧਨੌਲਾ ਦੇ ਰਜਵਾੜਾ ਢਾਬੇ 'ਤੇ ਖਾਣਾ ਖਾਣ ਗਿਆ ਸੀ। ਜਦੋਂ ਉਹ ਖਾਣ ਖਾ ਕੇ ਵਾਪਿਸ ਘਰ ਪਰਤ ਰਿਹਾ ਸੀ ਤਾਂ ਉਸ ਦੀ ਗੱਡੀ ਨੂੰ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਕਾਰ ਹਾਈਵੇ ਉਪਰ ਬਣਿਆ ਲੋਹੇ ਦਾ ਖੰਭਾ ਗੱਡੀ ਦੇ ਆਰ ਪਾਰ ਹੋ ਗਿਆ। ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ।
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਨੌਜਵਾਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੱਡੀ ਵਿੱਚ ਦੋ ਨੌਜਵਾਨ ਸਵਾਰ ਸਨ ਅਤੇ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਘਰ ਦਾ ਕਮਾਊ ਪੁੱਤ ਸੀ। ਪਰਿਵਾਰ ਨੂੰ ਇਸ ਨਾਲ ਬਹੁਤ ਘਾਟਾ ਪਿਆ ਹੈ। ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਲਾਸ਼ ਦਾ ਪੋਸਟਮਾਰਟਮ
ਇਸ ਮੌਕੇ ਜਾਂਚ ਪੁਲਿਸ ਅਧਿਕਾਰੀ ਜਪਸਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਧਨੌਲਾ ਓਵਰਬ੍ਰਿਜ ਨੇੜੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ। ਇਸ ਘਟਨਾ ਵਿੱਚ ਦਵਿੰਦਰ ਸਿੰਘ ਗੱਡੀ ਚਲਾ ਰਿਹਾ ਸੀ, ਜਦਕਿ ਉਸਦੀ ਸਾਥੀ ਜੋਧ ਸਿੰਘ ਨਾਲ ਸਵਾਰ ਸੀ। ਹਾਈਵੇ ਉਪਰ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ ਹੈ। ਜਿਸ ਕਾਰਨ ਇਨ੍ਹਾਂ ਦੀ ਗੱਡੀ ਓਵਰਬ੍ਰਿਜ ਦੀ ਰੇਲਿੰਗ ਉਪਰ ਚੜ੍ਹ ਗਈ। ਇਸ ਘਟਨਾਂ ਦੌਰਾਨ ਇੱਕ ਨੌਜਵਾਨ ਜੋਧ ਸਿੰਘ ਦੀ ਮੌਤ ਹੋ ਗਈ, ਜਦਕਿ ਦਵਿੰਦਰ ਸਿੰਘ ਦਾ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਲਈ ਜਿੰਮੇਵਾਰ ਗੱਡੀ ਸਵਾਰ ਮੌਕੇ ਤੋਂ ਫ਼ਰਾਰ ਹੈ। ਪੁਲਿਸ ਨੇ ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ।